Image Courtesy :jagbani(punjabkesari)

ਨਵੀਂ ਦਿੱਲੀ- ਦਿੱਲੀ ਪੁਲਸ ਨੇ ਫਰਵਰੀ ‘ਚ ਉੱਤਰ-ਪੂਰਬੀ ਦਿੱਲੀ ‘ਚ ਹੋਏ ਦੰਗਿਆਂ ਦੇ ਸਿਲਸਿਲੇ ‘ਚ ਕੋਰਟ ‘ਚ ਦਾਖਲ ਕੀਤੇ ਗਏ ਦੋਸ਼ ‘ਚ ਕਿਹਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਪ੍ਰਦਰਸ਼ਨ ਸਥਾਨਾਂ ਦੇ ਪ੍ਰਬੰਧ ਕਰਨ ਅਤੇ ਫਿਰਕੂ ਹਿੰਸਾ ਦੀ ਸਾਜਿਸ਼ ਨੂੰ ਅੰਜਾਮ ਦੇਣ ਲਈ 5 ਲੋਕਾਂ ਨੂੰ 1.61 ਕਰੋੜ ਰੁਪਏ ਮਿਲੇ ਸਨ। ਪੁਲਸ ਨੇ ਦੋਸ਼ ਪੱਤਰ ‘ਚ ਕਿਹਾ ਹੈ ਕਿ ਕਾਂਗਰਸ ਦੀ ਸਾਬਕਾ ਕੌਂਸਲਰ ਇਸ਼ਰਤ ਜਹਾਂ, ਵਰਕਰ ਖਾਲਿਦ ਸੈਫੀ, ਆਮ ਆਦਮੀ ਪਾਰਟੀ ਦੇ ਮੁਅੱਤਲ ਕੌਂਸਲਰ ਤਾਹਿਰ ਹੁਸੈਨ, ਜਾਮੀਆ ਮਿਲੀਆ ਇਸਲਾਮੀਆ ਏਲੁਮਨਾਈ ਐਸੋਸੀਏਸ਼ਨ ਪ੍ਰਧਾਨ ਸ਼ੀਫਾ ਉਰ ਰਹਿਮਾਨ ਅਤੇ ਜਾਮੀਆ ਦੇ ਵਿਦਿਆਰਥੀ ਮੀਰਨ ਹੈਦਰ ਨੂੰ ਸੀ.ਏ.ਏ. ਵਿਰੁੱਧ ਪ੍ਰਦਰਸ਼ਨ ਸਥਾਨਾਂ ਦੇ ਪ੍ਰਬੰਧਨ ਅਤੇ ਫਰਵਰੀ ‘ਚ ਹੋਏ ਦਿੱਲੀ ਦੰਗਿਆਂ ਦੀ ਸਾਜਿਸ਼ ਨੂੰ ਅੰਜਾਮ ਦੇਣ ਲਈ ਕਥਿਤ ਤੌਰ ‘ਤੇ 1.61 ਕਰੋੜ ਰੁਪਏ ਮਿਲੇ ਸਨ।
ਪੁਲਸ ਨੇ ਫਰਵਰੀ ‘ਚ ਉੱਤਰ-ਪੂਰਬੀ ਦਿੱਲੀ ‘ਚ ਹੋਈ ਫਿਰਕੂ ਹਿੰਸਾ ਦੇ ਮਾਮਲੇ ‘ਚ 15 ਦੋਸ਼ੀਆਂ ਵਿਰੁੱਧ ਦੋਸ਼ ਪੱਤਰ ਦਾਖਲ ਕੀਤਾ ਹੈ। ਦੋਸ਼ ਪੱਤਰ ਅਨੁਸਾਰ,”ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਇਕ ਦਸੰਬਰ 2019 ਤੋਂ 26 ਫਰਵਰੀ 2020 ਦੌਰਾਨ ਦੋਸ਼ੀ ਇਸ਼ਰਤ ਜਹਾਂ, ਖਾਲਿਦ ਸੈਫੀ, ਤਾਹਿਰ ਹੁਸੈਨ, ਸ਼ੀਫਾ-ਉਰ ਰਹਿਮਾਨ ਅਤੇ ਮੀਰਨ ਹੈਦਰ ਨੂੰ ਬੈਂਕ ਖਾਤੇ ਅਤੇ ਨਕਦੀ ਦੇ ਮਾਧਿਅਮ ਨਾਲ ਕੁੱਲ 1,61,33,703 ਰੁਪਏ ਮਿਲੇ ਸਨ।” ਦੋਸ਼ ਪੱਤਰ ‘ਚ ਕਿਹਾ ਗਿਆ ਹੈ ਕਿ ਕੁੱਲ 1.61 ਕਰੋੜ ਰੁਪਏ ‘ਚੋਂ 1,48,01186 ਰੁਪਏ ਨਕਦ ਕੱਢੇ ਗਏ ਅਤੇ ਪ੍ਰਦਰਸ਼ਨ ਸਥਾਨਾਂ ਦੇ ਪ੍ਰਬੰਧਨ ਲਈ ਖਰਚ ਕੀਤੇ ਗਏ।
News Credit :jagbani(punjabkesari)