Image Courtesy :jagbani(punjabkesari)

ਨਵੀਂ ਦਿੱਲੀ – ਫ਼ਿਕਸਿੰਗ ਨੂੰ ਲੈ ਕੇ ਲੱਗੀ ਪਾਬੰਦੀ ਤੋਂ ਮੁਕਤ ਹੋਏ ਭਾਰਤੀ ਤੇਜ਼ ਗੇਂਦਬਾਜ਼ ਸ਼ਾਂਤਕੁਮਾਰਨ ਸ਼੍ਰੀਸੰਥ ਦਾ ਕਹਿਣਾ ਹੈ ਕਿ ਇਸ ਮੁਸ਼ਕਿਲ ਸਮੇਂ ਦੌਰਾਨ ਇਰਫ਼ਾਨ ਪਠਾਨ, ਵਰਿੰਦਰ ਸਹਿਵਾਗ ਅਤੇ ਲਕਸ਼ਮੀਰਤਨ ਬਾਲਾਜੀ ਨੇ ਉਸ ਦਾ ਸਾਥ ਦਿੱਤਾ ਸੀ। ਸ਼੍ਰੀਸੰਥ ਇੱਕ ਹਮਲਾਵਰ ਗੇਂਦਬਾਜ਼ ਦੇ ਤੌਰ ‘ਤੇ ਜਾਣਿਆ ਜਾਂਦਾ ਹੈ ਜਿਸ ਕਾਰਣ ਉਸ ਦੇ ਕਰੀਅਰ ਵਿੱਚ ਉਸ ਨੂੰ ਕਈ ਵਾਰ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ, ਪਰ IPL ਦੌਰਾਨ ਸਪੌਟ ਫ਼ਿਕਸਿੰਗ ਦੇ ਦੋਸ਼ਾਂ ਵਿੱਚ ਘਿਰਣ ਤੋਂ ਬਾਅਦ ਉਸ ਦਾ ਕਰੀਅਰ ਠੱਪ ਪੈ ਗਿਆ ਅਤੇ ਉਸ ‘ਤੇ 7 ਸਾਲ ਦੀ ਪਾਬੰਦੀ ਲਾਈ ਗਈ ਸੀ। ਉਸ ‘ਤੇ ਲੱਗੀ ਪਾਬੰਦੀ ਹਾਲ ਹੀ ਵਿੱਚ ਹਟਾਈ ਗਈ ਹੈ। ਸ਼੍ਰੀਸੰਥ ਨੇ ਇੱਕ ਸ਼ੋਅ ਦੌਰਾਨ ਪੂਰੇ ਘਟਨਾਕ੍ਰਮ ਅਤੇ ਖੇਡ ਦੇ ਆਪਣੇ ਤਜਰਬਿਆਂ ਨੂੰ ਸਾਂਝਾ ਕੀਤਾ।