Image Courtesy :jagbani(punjabkesari)

ਬਿਰਿਆਨੀ ਸੁਆਦੀ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ‘ਚ ਤੁਸੀਂ ਆਪਣੀ ਮਨਪਸੰਦ ਦੀਆਂ ਸਬਜ਼ੀਆਂ ਮਿਕਸ ਕਰ ਸਕਦੇ ਹੋ। ਤੁਸੀਂ ਬਜ਼ਾਰ ‘ਚ ਬਣੀ ਹੋਈ ਬਿਰਿਆਨੀ ਤਾਂ ਖ਼ੂਬ ਖਾਧੀ ਹੋਵੇਗੀ। ਆਓ ਜਾਣਦੇ ਹਾਂ ਪਨੀਰ ਬਰਿਆਨੀ ਦੀ ਰੈਸਿਪੀ ਦੇ ਬਾਰੇ ਜਿਸ ਨੂੰ ਤੁਸੀਂ ਆਸਾਨੀ ਨਾਲ ਘਰ ‘ਚ ਬਣਾ ਸਕਦੇ ਹੋ।
ਸਮੱਗਰੀ
1 ਲੀਟਰ ਪਾਣੀ
– 300 ਗ੍ਰਾਮ ਚਾਵਲ
– 145 ਗ੍ਰਾਮ ਪਿਆਜ਼ (ਕੱਟੇ ਹੋਏ)
– 100 ਗ੍ਰਾਮ ਸ਼ਿਮਲਾ ਮਿਰਚ (ਮੈਰੀਨੇਟ ਕਰਨ ਲਈ)
– 300 ਗ੍ਰਾਮ ਪਨੀਰ
– 100 ਮਿ.ਲੀ. ਦਹੀਂ
– 2 ਚੱਮਚ ਘਿਓ
– 2 ਪਿਆਜ਼ (ਫ਼੍ਰਾਈ ਕੀਤੇ ਹੋਏ)
– 1 ਚੱਮਚ ਅਦਰਕ, ਲਸਣ ਪੇਸਟ
– 6 ਲੌਂਗ
– 1 ਤੇਜ ਪੱਤਾ
– 1/2 ਚੱਮਚ ਨਮਕ
– 1 ਸਟਾਰ ਅਨਾਨਾਸ (ਚੱਕਰ ਫ਼ੁਲ)
– 1 ਦਾਲ-ਚੀਨੀ ਸਟਿੱਕ
– 1 ਵੱਡੀ ਇਲਾਇਚੀ
– 1 ਚੱਮਚ ਬਿਰਿਆਨੀ ਮਸਾਲਾ
– 1/2 ਚੱਮਚ ਲਾਲ ਮਿਰਚ
– 1/4 ਚੱਮਚ ਹਲਦੀ
– 1 ਚੱਮਚ ਗ਼ੁਲਾਬ ਜਲ
– ਹਰੀ ਮਿਰਚ
– 2 ਚੱਮਚ ਧਨੀਆ।
ਵਿਧੀ
ਸਭ ਤੋਂ ਪਹਿਲਾਂ ਪਾਣੀ ‘ਚ ਚਾਵਲ ਉਬਾਲ ਲਓ ਅਤੇ ਇੱਕ ਪਾਸੇ ਰੱਖ ਦਿਓ। ਹੁਣ ਇੱਕ ਪੈਨ ‘ਚ ਇੱਕ ਚੱਮਚ ਤੇਲ ਪਾਓ ਅਤੇ ਪਿਆਜ਼ ਨੂੰ ਹਲਕੇ ਭੂਰੇ ਹੋਣ ਤਕ ਪਕਾਓ ਅਤੇ ਇਸ ਨੂੰ ਇੱਕ ਪਾਸੇ ਰੱਖੋ। ਪਨੀਰ ਨੂੰ ਮੈਰੀਨੇਟ ਕਰਨ ਲਈ ਇੱਕ ਭਾਂਡੇ ‘ਚ ਪਨੀਰ, ਘਿਓ, ਅੱਧਾ ਫ਼੍ਰਾਈ ਕੀਤਾ ਹੋਇਆ ਪਿਆਜ਼, ਅਦਰਕ, ਲਸਣ ਪੇਸਟ, ਲੌਂਗ, ਤੇਜ ਪੱਤਾ, ਨਮਕ, ਸਟਾਰ ਅਨਾਨਾਸ (ਚੱਕਰ ਫ਼ੁਲ), ਦਾਲ ਚੀਨੀ ਸਟਿੱਕ, ਵੱਡੀ ਇਲਾਇਚੀ, ਛੋਟੀ ਇਲਾਇਚੀ, ਬਿਰਿਆਨੀ ਮਸਾਲਾ, ਲਾਲ ਮਿਰਚ, ਗੁਲਾਬ ਜਲ, ਹਰੀ ਮਿਰਚ, ਪੁਦੀਨਾ ਅਤੇ ਧਨੀਆ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਸਾਰੀ ਸਮੱਗਰੀ ਨੂੰ 15 ਮਿੰਟ ਮੈਰੀਨੇਟ ਹੋਣ ਦਿਓ। ਇਸ ਤੋਂ ਕੜਾਹੀ ‘ਚ ਮੈਰੀਨੇਟ ਪਨੀਰ ਸਮੱਗਰੀ ਪਾਓ, ਇਸ ਦੇ ਨਾਲ ਹੀ ਉੱਬਲੇ ਚਾਵਲ, ਬਚਿਆ ਫ਼੍ਰਈ ਪਿਆਜ਼ ਅਤੇ ਸ਼ਿਮਲਾ ਮਿਰਚ ਪਾ ਕੇ ਚੰਗੀ ਤਰ੍ਹਾਂ ਸਾਰੀ ਸਮੱਗਰੀ ਮਿਕਸ ਕਰੋ। 10 ਤੋਂ 15 ਮਿੰਟ ਤਕ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਕੇ ਸਰਵ ਕਰੋ।