Image Courtesy :jagbani(punjabkesari)

ਨਵੀਂ ਦਿੱਲੀ – ਭਾਰਤੀ ਵਨ ਡੇ ਟੀਮ ਦੀ ਕਪਤਾਨ ਮਿਤਾਲੀ ਰਾਜ ਦਾ ਕਹਿਣਾ ਹੈ ਕਿ ਟੀਮ ਭਵਿੱਖ ਦੇ ਪ੍ਰੋਗਰਾਮਾਂ ਨੂੰ ਲੈ ਕੇ ਚਿੰਤਤ ਹੈ ਅਤੇ ਉਸ ਨੂੰ ਨਹੀਂ ਪਤਾ ਕਿ ਉਹ ਕਿਸ ਲਈ ਟ੍ਰੇਨਿੰਗ ਕਰ ਰਹੀਆਂ ਹਨ। ਕੋਰੋਨਾਵਾਇਰਸ ਕਾਰਣ ਖੇਡ ਗਤੀਵਿਧੀਆਂ ਪ੍ਰਭਾਵਿਤ ਹੋਈਆਂ ਸਨ ਅਤੇ ਅਜੇ ਵੀ ਮਹਿਲਾ ਟੀਮ ਦੇ ਪ੍ਰੋਗਰਾਮ ਨੂੰ ਲੈ ਕੇ ਕੋਈ ਫ਼ੈਸਲਾ ਨਹੀਂ ਲਿਆ ਜਾ ਸਕਿਆ। ਪੁਰਸ਼ ਟੀਮ ਹਾਲਾਂਕਿ IPL ਲਈ ਸੰਯੁਕਤ ਅਰਬ ਅਮੀਰਾਤ (UAE) ਵਿੱਚ ਹੈ ਜਦਕਿ ਸਾਲ ਦੇ ਆਖਿਰ ਵਿੱਚ ਉਸ ਦਾ ਆਸਟਰੇਲੀਆ ਦੌਰਾ ਵੀ ਹੋਣਾ ਹੈ, ਪਰ ਮਹਿਲਾ ਟੀਮ ਦੇ ਦੌਰੇ ਨੂੰ ਲੈ ਕੇ ਫ਼ਿਲਹਾਲ ਫ਼ੈਸਲਾ ਨਹੀਂ ਹੋਇਆ।
ਮਿਤਾਲੀ ਨੇ ਕਿਹਾ ਕਿ ਭਵਿੱਖ ਨੂੰ ਲੈ ਕੇ ਟੀਮ ਚਿੰਤਤ ਹੈ ਕਿਉਂਕਿ ਅਜੇ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਕਿਸ ਲਈ ਟ੍ਰਨਿੰਗ ਕਰ ਰਹੇ ਹਾਂ। ਸਾਡੀ ਟੀਮ ਨੂੰ ਇਸ ਲਈ ਇੱਕ ਉਦੇਸ਼ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਜੇਕਰ ਅਸੀਂ ਕੋਈ ਅੰਤਰਰਾਸ਼ਟਰੀ ਸੀਰੀਜ਼ ਖੇਡਣੀ ਹੁੰਦੀ ਸੀ ਅਤੇ ਉਹ ਵਿਦੇਸ਼ੀ ਦੌਰਾ ਹੁੰਦਾ ਸੀ ਤਾਂ ਅਸੀਂ ਉਸ ਅਨੁਸਾਰ ਤਿਆਰੀ ਕਰਦੇ ਸੀ। ਜੇਕਰ ਘਰੇਲੂ ਸੀਰੀਜ਼ ਹੁੰਦੀ ਸੀ ਤਾਂ ਉਸ ਹਿਸਾਬ ਨਾਲ ਤਿਆਰੀ ਕਰਦੇ ਸੀ, ਪਰ ਸਾਨੂੰ ਅਜੇ ਪਤਾ ਹੀ ਨਹੀਂ ਕਿ ਅਸੀਂ ਕਿਸ ਟੀਮ ਨਾਲ ਖੇਡਣ ਜਾਂ ਨਾ ਖੇਡਣ ਲਈ ਟ੍ਰੇਨਿੰਗ ਕਰ ਰਹੇ ਹਾਂ।