Image Courtesy :babushahi

ਨਵੀਂ ਦਿਲੀ – ਭਾਰਤ ‘ਚ ਗਲੋਬਲ ਮਹਾਂਮਾਰੀ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਭਾਰਤ ਅਤੇ ਇੰਗਲੈਂਡੇ ਵਿਚਾਲੇ ਅਗਲੇ ਸਾਲ ਦੇ ਸ਼ੁਰੂ ‘ਚ ਹੋਣ ਵਾਲੀ ਟੈੱਸਟ ਸੀਰੀਜ਼ ਵੀ ਸੰਯੁਕਤ ਅਰਬ ਅਮੀਰਾਤ (UAE) ‘ਚ ਖੇਡੇ ਜਾਣ ਦੀ ਉਮੀਦ ਹੈ। BCCI ਦੇ ਸਕੱਤਰ ਜੈ ਸ਼ਾਹ ਨੇ ਇੱਕ ਟਵੀਟ ਪੋਸਟ ਕੀਤਾ ਜਿਸ ‘ਚ ਉਨ੍ਹਾਂ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਅਮੀਰਾਤ ਕ੍ਰਿਕਟ ਬੋਰਡ (ECB) ਨਾਲ ਮੇਜ਼ਬਾਨੀ ਸਮਝੌਤੇ ‘ਤੇ ਹਸਤਾਖਰ ਕੀਤੇ ਜਾਣ ਦਾ ਐਲਾਨ ਕੀਤਾ ਜਿਸ ਨਾਲ ਦੋਹਾਂ ਦੇਸ਼ਾਂ ਵਿੱਚ ਕ੍ਰਿਕਟ ਸਬੰਧਾਂ ਨੂੰ ਹੁੰਗਾਰਾ ਮਿਲ ਸਕੇ। ਜੈ ਸ਼ਾਹ ਨੇ ਇੱਕ ਟਵੀਟ ‘ਚ ਇਸ ਬੈਠਕ ਦਾ ਜ਼ਿਕਰ ਕੀਤਾ, ”ਮੈਂ ECB ਦੇ ਉੱਪ ਪ੍ਰਧਾਨ ਖ਼ਾਲਿਦ ਅਲ ਜਰੂਨੀ ਨਾਲ ਦੋਹਾਂ ਦੇਸ਼ਾਂ ਵਿੱਚ ਕ੍ਰਿਕਟ ਸਬੰਧਾਂ ਨੂੰ ਹੁੰਗਾਰਾ ਦੇਣ ਲਈ ਇੱਕ ਸਮਝੌਤਾ ਪੱਤਰ ਅਤੇ ਹੋਸਟਿੰਗ ਸਮਝੌਤੇ ‘ਤੇ ਦਸਤਖ਼ਤ ਕੀਤੇ।
ਭਾਰਤ ‘ਚ ਕੋਰੋਨਾ ਮਾਮਲਿਆਂ ਦੇ ਵਾਧੇ ਕਾਰਨ IPL ਦੇ 13ਵੇਂ ਸੈਸ਼ਨ ਦਾ ਆਯੋਜਨ ਵੀ UAE ‘ਚ ਹੀ ਹੋ ਰਿਹਾ ਹੈ। ਅਜਿਹੇ ‘ਚ BCCI ਦੇ ਪ੍ਰਧਾਨ ਸੌਰਵ ਗਾਂਗੁਲੀ ਅਤੇ ਜੈ ਸ਼ਾਹ ਟੂਰਨਾਮੈਂਟ ਦਾ ਇੰਤਜ਼ਾਮ ਦੇਖਣ UAE ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ECB ਦੇ ਉੱਪ ਪ੍ਰਧਾਨ ਖ਼ਾਲਿਦ ਅਲ ਜਰੂਨੀ ਅਤੇ ਜਨਰਲ ਸਕੱਤਰ ਮੁਬਾਸ਼ਿਰ ਨਾਲ ਮੁਲਾਕਾਤ ਕੀਤੀ। ਸ਼ਾਹ ਨੇ ਇਸ ਦੌਰਾਨ ਇੱਕ ਸਮਝੌਤੇ ‘ਤੇ ਵੀ ਹਸਤਾਖਰ ਵੀ ਕੀਤੇ।