Image Courtesy :jagbani(punjabkesari)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਐਤਵਾਰ ਨੂੰ ਦੇਸ਼ ਵਾਸੀਆਂ ਨਾਲ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਜ਼ਰੀਏ ਸੰਬੋਧਿਤ ਕੀਤਾ। ‘ਮਨ ਕੀ ਬਾਤ’ ਦਾ ਇਹ 69ਵਾਂ ਆਡੀਸ਼ਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਕੋਰੋਨਾ ਮਹਾਮਾਰੀ ਨੂੰ ਲੈ ਕੇ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ 2 ਗਜ਼ ਦੀ ਦੂਰੀ ਜ਼ਰੂਰੀ ਹੈ। ਕੋਰੋਨਾ ਕਾਲ ’ਚ ਪਰਿਵਾਰਾਂ ਨੇ ਇਕੱਠੇ ਰਹਿਣਾ ਸਿੱਖਿਆ ਹੈ। ਜਦੋਂ ਤੱਕ ਦਵਾਈ ਨਹੀਂ ਆ ਜਾਂਦੀ, ਉਦੋਂ ਤੱਕ ਕੋਈ ਢਿੱਲ ਨਾ ਵਰਤੀ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਭਗਤ ਸਿੰਘ ਦਾ ਜਜ਼ਬਾ ਸਾਡੇ ਦਿਲਾਂ ਵਿਚ ਹੋਣਾ ਚਾਹੀਦਾ ਹੈ। ਭਗਤ ਸਿੰਘ ਦਾ ਦੇਸ਼ ਦੀ ਆਜ਼ਾਦੀ ਵਿਚ ਬਹੁਤ ਵੱਡਾ ਯੋਗਦਾਨ ਹੈ। ਸ਼ਹੀਦ ਵੀਰ ਭਗਤ ਸਿੰਘ ਨੂੰ ਨਮਨ ਕਰਦਾ ਹਾਂ। ਉਸ 23 ਸਾਲ ਦੇ ਨੌਜਵਾਨ ਤੋਂ ਅੰਗਰੇਜ਼ੀ ਹਕੂਮਤ ਡਰ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੱਲ 28 ਸਤੰਬਰ ਨੂੰ ਅਸੀਂ ਸ਼ਹੀਦ ਵੀਰ ਭਗਤ ਸਿੰਘ ਦੀ ਜਯੰਤੀ ਮਨਾਵਾਂਗੇ। ਮੈਂ ਸਾਰੇ ਦੇਸ਼ ਵਾਸੀਆਂ ਨਾਲ ਸਾਹਸ ਅਤੇ ਵੀਰਤਾ ਦੀ ਮੂਰਤ ਸ਼ਹੀਦ ਭਗਤ ਸਿੰਘ ਨੂੰ ਨਮਨ ਕਰਦਾ ਹਾਂ।
ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਕਿਸਾਨਾਂ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਕੋਰੋਨਾ ਕਾਲ ’ਚ ਆਪਣਾ ਦਮ-ਖਮ ਦਿਖਾਇਆ ਹੈ। ਦੇਸ਼ ਦੇ ਕਿਸਾਨ, ਪਿੰਡ ਜਿੰਨੇ ਮਜ਼ਬੂਤ ਹੋਣਗੇ, ਦੇਸ਼ ਓਨਾਂ ਹੀ ਆਤਮ ਨਿਰਭਰ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਮਜ਼ਬੂਤੀ ਨਾਲ ਹੀ ਆਤਮ ਨਿਰਭਰ ਭਾਰਤ ਦੀ ਨੀਂਹ ਬਣੇਗੀ। ਕਿਸਾਨ ਮਜ਼ਬੂਤ ਹੋਵੇਗਾ ਤਾਂ ਭਾਰਤ ਆਤਮ ਨਿਰਭਰ ਬਣੇਗਾ। ਕੋਰੋਨਾ ਦੇ ਇਸ ਮੁਸ਼ਕਲ ਸਮੇਂ ’ਚ ਸਾਡਾ ਖੇਤੀ ਖੇਤਰ, ਸਾਡਾ ਕਿਸਾਨ ਇਕ ਉਦਾਹਰਣ ਬਣਿਆ ਹੈ। ਅੱਜ ਕਿਸਾਨਾਂ ਨੂੰ ਆਪਣੀ ਮਰਜ਼ੀ ਨਾਲ ਉਪਜ ਵੇਚਣ ਦੀ ਆਜ਼ਾਦੀ ਮਿਲੀ ਹੈ। ਬੀਤੇ ਕੁਝ ਸਮੇਂ ਵਿਚ ਇਨ੍ਹਾਂ ਖੇਤਰਾਂ ਨੇ ਖੁਦ ਨੂੰ ਅਨੇਕ ਬੰਦਿਸ਼ਾਂ ਤੋਂ ਆਜ਼ਾਦ ਕੀਤਾ ਹੈ। ਕਿਸਾਨਾਂ ਨੂੰ ਵਿਚੌਲਿਆਂ ਤੋਂ ਮੁਕਤੀ ਮਿਲੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਵਿਚ ਲੰਬੇ ਅਰਸੇ ਤੱਕ ਪਰਿਵਾਰ ਦੇ ਰੂਪ ’ਚ ਰਿਹਾ। ਘੁੰਮਤ ਮੇਰੀ ਜ਼ਿੰਦਗੀ ਸੀ। ਹਰ ਦਿਨ ਨਵਾਂ ਪਿੰਡ, ਨਵੇਂ ਲੋਕ, ਨਵੇਂ ਪਰਿਵਾਰ। ਭਾਰਤ ਵਿਚ ਕਹਾਣੀ ਕਹਿਣ ਦੀ ਜਾਂ ਕਿੱਸੇ ਦੀ ਇਕ ਖੁਸ਼ਹਾਲ ਪਰੰਪਰਾ ਰਹੀ ਹੈ। ਸਾਡੇ ਇੱਥੇ ਕਥਾ ਦੀ ਪਰੰਪਰਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਪਰਿਵਾਰ ਵਿਚ ਕੋਈ ਨਾ ਕੋਈ ਬਜ਼ੁਰਗ, ਵੱਡੇ ਵਿਅਕਤੀ ਪਰਿਵਾਰ ਦੇ ਕਹਾਣੀਆਂ ਸੁਣਾਇਆ ਕਰਦੇ ਸਨ ਅਤੇ ਘਰ ਵਿਚ ਕੋਈ ਪ੍ਰੇਰਣਾ, ਨਵੀਂ ਊਰਜਾ ਭਰ ਦਿੰਦੇ ਸਨ।
News Credit :jagbani(punjabkesari)