Image Courtesy :jagbani(punjabkesari)

ਨਵੀਂ ਦਿੱਲੀ— ਰਾਜਧਾਨੀ ਦਿੱਲੀ ਵਿਚ ਅਜੇ ਕੋਰੋਨਾ ਮਹਾਮਾਰੀ ਦਾ ਕਹਿਰ ਘੱਟ ਨਹੀਂ ਹੋਇਆ ਹੈ। ਹਰ ਵਾਰ ਵਾਂਗ ਡੇਂਗੂ ਦਾ ਖ਼ਤਰਾ ਵੀ ਵੱਧਣ ਲੱਗਾ ਹੈ। ਮੀਂਹ ਦੇ ਮੌਸਮ ’ਚ ਡੇਂਗੂ ਦੀ ਬੀਮਾਰੀ ਸਤੰਬਰ ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਦਾ ਕਹਿਰ ਨਵੰਬਰ ਤੱਕ ਰਹਿੰਦਾ ਹੈ। ਇਸ ਤੋਂ ਬਚਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ’ਚ ਡੇਂਗੂ ’ਤੇ ਵਾਰ ਲਈ 10 ਹਫ਼ਤੇ, 10 ਵਜੇ, 10 ਮਿੰਟ ਦੀ ਮੁਹਿੰਮ ਚੱਲ ਰਹੀ ਹੈ। ਇਹ ਡੇਂਗੂ ਮੁਹਿੰਮ ਦਾ ਚੌਥਾ ਹਫ਼ਤਾ ਹੈ। ਜਿਸ ਵਿਚ ਦਿੱਲੀ ਦੀ ਜਨਤਾ ਦੇ ਨਾਲ-ਨਾਲ ਦਿੱਲੀ ਦੇ ਮੁੱਖ ਨੇਤਾਵਾਂ ਨੇ ਵੀ ਹਿੱਸਾ ਲਿਆ ਹੋਇਆ ਹੈ।
ਕੇਜਰੀਵਾਲ ਨੇ ਆਪਣੇ ਆਵਾਸ ’ਚ ਥਾਂ-ਥਾਂ ਇਕੱਠੇ ਹੋਏ ਪਾਣੀ ਨੂੰ ਸੁੱਟ ਕੇ ਸਾਫ਼ ਪਾਣੀ ਬਦਲਿਆ। ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ’ਚ ਛੱਤਾਂ ’ਤੇ ਚੰਗੀ ਤਰ੍ਹਾਂ ਜਾਂਚ ਕਰਨ ਕਿ ਕਿਤੇ ਪਾਣੀ ਤਾਂ ਨਹੀਂ ਜਮ੍ਹਾਂ ਹੈ। ਇਸ ਤਰ੍ਹਾਂ ਅਸੀਂ ਡੇਂਗੂ ਦੇ ਮੱਛਰ ਪੈਦਾ ਹੋਣ ਤੋਂ ਰੋਕਣਾ ਹੈ ਅਤੇ ਆਪਣੇ ਪਰਿਵਾਰ ਅਤੇ ਪੂਰੀ ਦਿੱਲੀ ਨੂੰ ਡੇਂਗੂ ਨੂੰ ਬਚਾਉਣਾ ਹੈ। ਇਸ ਦੌਰਾਨ ਲੋਕਾਂ ਨੇ ਆਪਣੇ ਘਰਾਂ ’ਚ ਇਕੱਠੇ ਹੋਏ ਪਾਣੀ ਦੀ ਸਾਫ-ਸਫਾਈ ਦੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਕੇ ਦੂਜੇ ਲੋਕਾਂ ਨੂੰ ਵੀ ਪ੍ਰੇਰਿਤ ਕਰਦੇ ਨਜ਼ਰ ਆਏ।
News Credit :jagbani(punjabkesari)