Image Courtesy :jagbani(punjabkesari)

ਮੁੰਬਈ – ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਹਾਥਰਸ ਦੀ ਸਾਮੂਹਕ ਕੁਕਰਮ ਪੀੜਤਾ ਦੀ ਮੌਤ ‘ਤੇ ਮੰਗਲਵਾਰ ਨੂੰ ਦੁੱਖ ਜ਼ਾਹਰ ਕੀਤਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੂੰ ਦੋਸ਼ੀਆਂ ਨੂੰ ਜਲਦੀ ਸਜ਼ਾ ਦੇਣ ਦੀ ਮੰਗ ਕੀਤੀ। ਦੇਸ਼ਮੁਖ ਨੇ ਟਵਿੱਟਰ ਦੇ ਜ਼ਰੀਏ ਵੀ ਆਦਿਤਿਅਨਾਥ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਵਧੀਆ ਹੁੰਦਾ ਕਿ ਭਾਜਪਾ ਦੇ ਮੁੱਖ ਮੰਤਰੀ ਸੂਬੇ ‘ਚ ਫਿਲਮ ਸਿਟੀ ਦੀ ਥਾਂ ਅਪਰਾਧ ਮੁਕਤ ਸ਼ਹਿਰ ਬਣਾਉਣ ‘ਤੇ ਧਿਆਨ ਕੇਂਦਰਿਤ ਕਰਦੇ।
ਰਾਕਾਂਪਾ ਮੰਤਰੀ ਦੇਸ਼ਮੁਖ ਨੇ ਟਵੀਟ ਕੀਤਾ, “ਹਾਥਰਸ ਪੀੜਤਾ ਦੀ ਮੌਤ ‘ਤੇ ਦੁੱਖ ਹੋਇਆ। ਆਦਿਤਿਅਨਾਥ ਜੀ, ਉਮੀਦ ਹੈ ਕਿ ਦੋਸ਼ੀ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ। ਵਧੀਆ ਹੁੰਦਾ ਜੇਕਰ ਤੁਸੀਂ ਫਿਲਮ ਸਿਟੀ ਦੀ ਥਾਂ ਅਪਰਾਧ ਮੁਕਤ ਸ਼ਹਿਰ ਬਣਾਉਣ ‘ਤੇ ਧਿਆਨ ਕੇਂਦਰਿਤ ਕਰਦੇ ਤਾਂ ਕਿ ਸਾਡੀਆਂ ਭੈਣਾਂ ਸੁਰੱਖਿਅਤ ਰਹਿੰਦੀਆਂ।”
News Credit :jagbani(punjabkesari)