ਬੌਲੀਵੁਡ ਫ਼ਿਲਮਾਂ ਵਿੱਚ ਰੋਮੈਂਸ ਨੂੰ ਪ੍ਰਮੁੱਖਤਾ ਹਾਸਿਲ ਹੈ, ਪਰ ਇਸ ਵਿੱਚ ਹਮੇਸ਼ਾਂ ਦਰਸ਼ਕਾਂ ਦੀ ਰੁਚੀ ਬਣੀ ਰਹਿਣੀ ਮੁਸ਼ਕਿਲ ਹੈ। ਇਸ ਲਈ ਨਿਰਮਾਤਾਵਾਂ ਨੇ ਰੋਮੈਂਸ ਨੂੰ ਤਿਕੋਣੇ ਪ੍ਰੇਮ ਦਾ ਤੜਕਾ ਲਗਾਉਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਹੈ। ਹਿੰਦੀ ਸਿਨਮਾ ਦਾ ਇਹ ਸਭ ਤੋਂ ਹਰਮਨ ਪਿਆਰਾ ਫ਼ਾਰਮੂਲਾ ਮੰਨਿਆ ਜਾਂਦਾ ਹੈ।
ਫ਼ਿਲਮ ਦੇ ਦੇ ਪਿਆਰ ਦੇ ‘ਚ ਕੁਲਪ੍ਰੀਤ ਸਿੰਘ, ਅਜੇ ਦੇਵਗਨ ਅਤੇ ਤੱਬੂ ਦੀ ਤਿਕੋਣੀ ਪ੍ਰੇਮ ਕਹਾਣੀ
ਅੱਜਕੱਲ੍ਹ ਬਣ ਰਹੀਆਂ ਬੌਲੀਵੁਡ ਫ਼ਿਲਮਾਂ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਗੱਲ ਚਾਹੇ ਹਾਲੀਆ ਹਿੱਟ ਸਟੂਡੈਂਟ ਔਫ਼ ਦਾ ਯੀਅਰ -2, ਦੇ ਦੇ ਪਿਆਰ ਦੇ ਜਾਂ ਫ਼ਿਰ ਸੰਜੇ ਲੀਲਾ ਭੰਸਾਲੀ ਦੀ ਵੱਡੇ ਬਜਟ ਵਾਲੀ ਕਲੰਕ ਦੀ ਹੋਵੇ। ਇਨ੍ਹਾਂ ਫ਼ਿਲਮਾਂ ਦੀ ਕਹਾਣੀ ਤਿਕੋਣੀ ਪ੍ਰੇਮ ਕਹਾਣੀ ‘ਤੇ ਆਧਾਰਿਤ ਸੀ। ਬੌਲੀਵੁਡ ਫ਼ਿਲਮਾਂ ਦੇ ਦਰਸ਼ਕ ਹਮੇਸ਼ਾਂ ਤੋਂ ਹੀ ਅਜਿਹੀਆਂ ਪ੍ਰੇਮ ਕਹਾਣੀਆਂ ਨੂੰ ਅਹਿਮੀਅਤ ਦਿੰਦੇ ਰਹੇ ਹਨ। ਇਸ ਲਈ ਜ਼ਿਆਦਾਤਰ ਤਿਕੋਣੀਆਂ ਪ੍ਰੇਮ ਕਹਾਣੀ ਵਾਲੀਆਂ ਫ਼ਿਲਮਾਂ ਹਿੱਟ ਹੁੰਦੀਆਂ ਹਨ। ਬੌਲੀਵੁਡ ਦੀਆਂ ਕਈ ਸੁਪਰਹਿੱਟ ਫ਼ਿਲਮਾਂ ਇਸ ਦੀਆਂ ਉਦਾਹਰਣਾਂ ਹਨ। ਪਹਿਲਾਂ ਵੀ ਕਈ ਅਜਿਹੀਆਂ ਫ਼ਿਲਮਾਂ ਬਣ ਚੁੱਕੀਆਂ ਹਨ ਜਿਵੇਂ ਸਿਲਸਿਲਾ ਨੂੰ ਹੀ ਲੈ ਲਓ। ਅਮਿਤਾਭ ਬੱਚਨ, ਰੇਖਾ ਅਤੇ ਜਯਾ ਬੱਚਨ ਦੀ ਇਹ ਤਿਕੋਣੀ ਪ੍ਰੇਮ ਕਹਾਣੀ ਵਾਲੀ ਫ਼ਿਲਮ ਅੱਜ ਤਕ ਵੀ ਲੋਕਾਂ ਨੂੰ ਯਾਦ ਹੈ।
ਹਿੰਦੀ ਫ਼ਿਲਮ ਉਦਯੋਗ ਵਿੱਚ ਪ੍ਰੇਮ ਕਹਾਣੀਆਂ ਦਾ ਇਤਿਹਾਸ ਬਹੁਤ ਲੰਬਾ ਹੈ। ਇੱਥੇ ਰਾਜਾ ਤੋਂ ਲੈ ਕੇ ਰੰਕ ਤਕ ਦੀਆਂ ਪ੍ਰੇਮ ਕਥਾਵਾਂ ਨੂੰ ਅਲੱਗ ਅਲੱਗ ਦ੍ਰਿਸ਼ਟੀਕੋਣ ਤੋਂ ਸੁਨਹਿਰੇ ਪਰਦੇ ‘ਤੇ ਉਤਾਰਿਆ ਗਿਆ ਹੈ। ਸਭ ਦੀ ਆਪਣੀ ਆਪਣੀ ਪਸੰਦ ਹੈ; ਕਿਸੇ ਨੂੰ ਮੁਗ਼ਲ-ਏ-ਆਜ਼ਮ ਵਿੱਚ ਸਲੀਮ-ਅਨਾਰਕਲੀ ਦੀ ਪਿਆਰ ਭਰੀ ਦਾਸਤਾਨ ਚੰਗੀ ਲੱਗਦੀ ਹੈ ਤਾਂ ਕੋਈ ਦੇਵਦਾਸ-ਪਾਰੋ-ਚੰਦਰਮੁਖੀ ਦੇ ਤਿਕੋਣੇ ਪ੍ਰੇਮ ਤੋਂ ਪ੍ਰਭਾਵਿਤ ਹੁੰਦਾ ਹੈ ਅਤੇ ਉੱਥੇ ਹੀ ਲੈਲਾ-ਮਜਨੂ, ਸ਼ੀਰੀ-ਫ਼ਰਹਾਦ, ਹੀਰ-ਰਾਂਝਾ ਆਦਿ ਦੇ ਤ੍ਰਾਸਦੀ ਭਰੇ ਪ੍ਰੇਮ ਜੀਵਨ ਨੂੰ ਪਸੰਦ ਕਰਨ ਅਤੇ ਅਮਰ ਪ੍ਰੇਮ ਕਹਿਣ ਵਾਲਿਆਂ ਦੀ ਵੀ ਲੰਬੀ ਸੂਚੀ ਹੈ।
ਤਿਕੋਣੀ ਪ੍ਰੇਮ ਕਹਾਣੀ ਵਾਲੀਆਂ ਫ਼ਿਲਮਾਂ ਵਿੱਚ ਦਰਸ਼ਕ ਫ਼ਿਲਮ ਨਾਲ ਜੁੜਦੇ ਹਨ। ਦਰਅਸਲ, ਬੌਲੀਵੁਡ ਦੇ ਤਿਕੋਣੇ ਪ੍ਰੇਮ, ਈਰਖਾ, ਕਰੋਧ, ਦੁੱਖ, ਮਾਣ, ਉਮੀਦ, ਵਿਸ਼ਵਾਸਘਾਤ ਅਤੇ ਭਰਮ ਵਰਗੇ ਪਹਿਲੂਆਂ ਨੂੰ ਮੁੱਖ ਧਾਰਾ ਦੇ ਸਿਨਮਾ ਵਿੱਚ ਪ੍ਰਦਰਸ਼ਿਤ ਕੀਤਾ ਜਾਂਦਾ ਰਿਹਾ ਹੈ। ਅਜਿਹੀਆਂ ਫ਼ਿਲਮਾਂ ਵਿੱਚ ਪ੍ਰੇਮ ਵਿੱਚ ਵਿਸ਼ਵਾਸਘਾਤ ਅਤੇ ਈਰਖਾ ਦੀ ਭਾਵਨਾ ਨੂੰ ਪਾਤਰਾਂ ਰਾਹੀਂ ਪ੍ਰਮੁੱਖਤਾ ਨਾਲ ਦਿਖਾਇਆ ਜਾਂਦਾ ਹੈ। ਆਮ ਤੌਰ ‘ਤੇ ਤਿਕੋਣੀ ਪ੍ਰੇਮ ਕਹਾਣੀ ਵਾਲੀਆਂ ਫ਼ਿਲਮਾਂ ਦੇ ਸੰਵਾਦ ਅਤੇ ਗੀਤ ਹਮੇਸ਼ਾਂ ਹਿੱਟ ਰਹੇ ਹਨ।
ਫ਼ਿਲਮ ਦਿਲ ਤੋ ਪਾਗਲ ਹੈ ਵਿੱਚ ਕ੍ਰਿਸ਼ਮਾ ਕਪੂਰ, ਸ਼ਾਹਰੁਖ਼ ਖ਼ਾਨ ਤੇ ਮਾਧੁਰੀ ਦੀਕਸ਼ਿਤ
ਹਿੰਦੀ ਸਿਨਮਾ ਨੇ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਪਿਆਰ ਨੂੰ ਤਿਕੋਣੇ ਰੂਪ ਵਿੱਚ ਹੀ ਪੇਸ਼ ਕੀਤਾ ਹੈ। ਦਰਅਸਲ, ਕਿਸੇ ਵੀ ਪ੍ਰੇਮ ਕਹਾਣੀ ਨੂੰ ਪ੍ਰੇਮ ਤਿਕੋਣੀ ਕਹਾਣੀ ਓਦੋਂ ਕਿਹਾ ਜਾਂਦਾ ਹੈ ਜਦੋਂ ਕਿਸੇ ਰੋਮੈਂਟਿਕ ਰਿਸ਼ਤੇ ਵਿੱਚ ਤਿੰਨ ਲੋਕ ਸ਼ਾਮਿਲ ਹੁੰਦੇ ਹਨ। ਤਿਕੋਣੀ ਪ੍ਰੇਮ ਕਹਾਣੀ ਦਰਸ਼ਕਾਂ ਨੂੰ ਹਮੇਸ਼ਾਂ ਹੀ ਪਸੰਦ ਰਹੀ ਹੈ। ਖ਼ੈਰ, ਕਈ ਪ੍ਰੇਮ ਕਹਾਣੀਆਂ ਦਾ ਸੁਖਦ ਅੰਤ ਨਹੀਂ ਰਿਹਾ। ਹਾਲਾਂਕਿ ਕੁੱਝ ਸਾਲਾਂ ਵਿੱਚ ਬੌਲੀਵੁੱਡ ਵਿੱਚ ਅਜਿਹੀਆਂ ਤਿਕੋਣੀ ਪ੍ਰੇਮ ਕਹਾਣੀ ਵਾਲੀਆਂ ਫ਼ਿਲਮਾਂ ਜ਼ਰੂਰ ਬਣੀਆਂ ਹਨ ਜਿਨ੍ਹਾਂ ਨੇ ਦਰਸ਼ਕਾਂ ਨੂੰ ਹੰਝੂ ਵਹਾਉਣ ਦੀ ਬਜਾਏ ਖ਼ੁਸ਼ ਵੀ ਕੀਤਾ, ਪਰ ਜੇਕਰ ਤੁਸੀਂ ਅਤੀਤ ਦੀਆਂ ਫ਼ਿਲਮਾਂ ਨੂੰ ਦੇਖਦੇ ਹੋ ਤਾਂ ਕਈ ਤਿਕੋਣੀ ਪ੍ਰੇਮ ਕਹਾਣੀ ਵਾਲੀਆਂ ਫ਼ਿਲਮਾਂ ਹਨ ਜਿਨ੍ਹਾਂ ਨੇ ਪਾਤਰਾਂ ਦੇ ਚਿਤਰਣ ਨਾਲ ਹਮਦਰਦੀ ਹਾਸਿਲ ਕੀਤੀ ਹੈ।
ਦਰਅਸਲ, ਦਰਸ਼ਕਾਂ ਤੋਂ ਭਾਵਨਾਤਮਕ ਪ੍ਰਕਿਰਿਆ ਪ੍ਰਾਪਤ ਕਰਨਾ ਫ਼ਿਲਮ ਨਿਰਮਾਤਾਵਾਂ ਲਈ ਕੋਈ ਆਸਾਨ ਕੰਮ ਨਹੀਂ। ਜਿੱਥੇ ਸ਼ੁਰੂਆਤੀ ਦੌਰ ਵਿੱਚ ਪੌਰਾਣਿਕ ਅਤੇ ਇਤਿਹਾਸਕ ਕਹਾਣੀਆਂ ਦਾ ਬੋਲਬਾਲਾ ਸੀ, ਉੱਥੇ ਸਮਾਜਿਕ ਕੁਰੀਤੀਆਂ ‘ਤੇ ਚੋਟ ਕਰਨ ਵਾਲੀਆਂ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੀਆਂ ਫ਼ਿਲਮਾਂ ਵੀ ਖ਼ੂਬ ਦਿਖੀਆਂ। ਇਹ ਉਹ ਦੌਰ ਸੀ ਜਦੋਂ ਫ਼ਿਲਮਾਂ ਵਿੱਚ ਗੀਤਾਂ ਰਾਹੀਂ ਪ੍ਰੇਮ ਦਾ ਇਜ਼ਹਾਰ ਕੀਤਾ ਜਾਂਦਾ ਸੀ। ਗਾਇਕ-ਗਾਇਕਾ ਦੂਰ ਰਹਿ ਕੇ ਅੱਖਾਂ-ਅੱਖਾਂ ਵਿੱਚ ਪ੍ਰੇਮ ਦਾ ਇਜ਼ਹਾਰ ਕਰਦੇ, ਪਰ ਉਹ ਕੁੱਝ ਕਹਿ ਨਹੀਂ ਸਕਦੇ ਸਨ।
ਅਜਿਹੇ ਵਿੱਚ ਅਭਿਨੇਤਾ ਦਿਲੀਪ ਕੁਮਾਰ ਦੀ ਚੜ੍ਹਤ ਨੇ ਪ੍ਰੇਮ ਦਾ ਦੁਖਾਂਤਕ ਰੂਪ ਉਭਾਰਿਆ। ਦੇਵ ਆਨੰਦ ਨੇ ਉਸ ਨੂੰ ਰੋਮਾਨੀ ਪਛਾਣ ਦਿੱਤੀ ਤਾਂ ਰਾਜ ਕਪੂਰ ਨੇ ਉਸ ਨੂੰ ਆਮ ਆਦਮੀ ਦੀਆਂ ਭਾਵਨਾਵਾਂ ਨਾਲ ਜੋੜਿਆ। ਮਹਿਬੂਬ ਖ਼ਾਨ ਨੇ ਫ਼ਿਲਮ ਅੰਦਾਜ਼ ਵਿੱਚ ਦਿਲੀਪ ਕੁਮਾਰ, ਰਾਜ ਕਪੂਰ ਅਤੇ ਨਰਗਿਸ ਨੂੰ ਲੈ ਕੇ ਤਿਕੋਣੇ ਪ੍ਰੇਮ ਦਾ ਨਵਾਂ ਫ਼ਾਰਮੂਲਾ ਅਪਣਾਇਆ ਜੋ ਹਿੱਟ ਰਿਹਾ ਤਾਂ ਉਸ ਤਰ੍ਹਾਂ ਦੀਆਂ ਹੀ ਫ਼ਿਲਮਾਂ ਬਣੀਆਂ। ਦਰਅਸਲ, ਅਜਿਹੀਆਂ ਫ਼ਿਲਮਾਂ ਵਿੱਚ ਨਾਇਕਾ ਨੂੰ ਦੁਵਿਧਾ ਵਿੱਚ ਉਲਝਾ ਕੇ ਰੱਖਣਾ ਨਿਰਦੇਸ਼ਕਾਂ ਨੂੰ ਬਹੁਤ ਪਸੰਦ ਆਇਆ। ਉਸੀ ਦੌਰ ਵਿੱਚ ਦਿਲੀਪ ਕੁਮਾਰ ਦੁਖਾਂਤਕ ਪ੍ਰੇਮ ਦਾ ਅਜਿਹਾ ਪ੍ਰਤੀਕ ਬਣ ਗਿਆ ਕਿ ਉਸ ਦੀ ਅਦਾਕਾਰੀ ਨਾਲ ਸਜੀਆਂ ਫ਼ਿਲਮਾਂ ਨੇ ਇੱਕ ਗ਼ਮਗੀਨ ਮਾਹੌਲ ਬਣਾਇਆ।
ਫ਼ਿਲਮ ਸਟੂਡੈਂਟ ਔਫ਼ ਦਾ ਯੀਅਰ-2 ਵਿੱਚ ਅਨੰਨਿਆ ਪਾਂਡੇ, ਟਾਈਗਰ ਸ਼ੈਰੌਫ਼ ਅਤੇ ਤਾਰਾ ਸੁਤਾਰੀਆ
ਮੇਲਾ, ਅਮਰ, ਬੇਵਫ਼ਾ, ਸੰਗਦਿਲ, ਨਦੀਆ ਕੇ ਪਾਰ, ਜੋਗਨ, ਆਦਿ ਫ਼ਿਲਮਾਂ ਵਿੱਚ ਦਿਲੀਪ ਕੁਮਾਰ ਨੇ ਪ੍ਰੇਮ ਦੇ ਵਿਛੋੜੇ ਅਤੇ ਤੜਫ਼ ਨੂੰ ਇੰਨੀ ਸ਼ਿੱਦਤ ਨਾਲ ਉਭਾਰਿਆ ਕਿ ਪ੍ਰੇਮ ਸਚਮੁੱਚ ਅੱਗ ਦਾ ਅਜਿਹਾ ਦਰਿਆ ਲੱਗਣ ਲੱਗਿਆ ਜਿਸ ਵਿੱਚ ਡੁੱਬਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਇਸ ਵਿਚਕਾਰ ਤਿਕੋਣੇ ਪ੍ਰੇਮ ਦੀ ਗੱਲ ਵੀ ਲਾਜ਼ਮੀ ਹੈ ਜਦੋਂ ਦੋ ਪ੍ਰੇਮੀਆਂ ਵਿਚਕਾਰ ਇੱਕ ਖ਼ਲਨਾਇਕ ਆਇਆ ਅਤੇ ਪ੍ਰੇਮ ਕਹਾਣੀ ਦਾ ਤਿਕੋਣ ਬਣਿਆ। ਮਹਿਬੂਬ ਖ਼ਾਨ ਨੇ ਇਸ ਤਿਕੋਣੇ ਪ੍ਰੇਮ ਵਿੱਚ ਖ਼ੂਬ ਰੰਗ ਜਮਾਇਆ ਅਤੇ ਅੰਦਾਜ਼ ਫ਼ਿਲਮ ਦਾ ਨਿਰਮਾਣ ਕੀਤਾ। ਇਸ ਫ਼ਾਰਮੂਲੇ ਵਿੱਚ ਰਾਜ ਕਪੂਰ ਨੇ ਸੰਗਮ ਬਣਾ ਕੇ ਤੇ ਯਸ਼ ਚੋਪੜਾ ਨੇ ਉਸ ਵਿੱਚ ਭਾਰਤੀ ਪ੍ਰੇਮ ਦੇ ਰੰਗ ਮਿਲਾ ਕੇ ਇਸ ਪ੍ਰੇਮ ਨੂੰ ਹੋਰ ਵੀ ਮਸਾਲੇਦਾਰ ਬਣਾਇਆ।
ਰੋਮੈਂਸ ਦੇ ਬਾਦਸ਼ਾਹ ਸ਼ਾਹਰੁਖ਼ ਖ਼ਾਨ ਨੇ ਆਪਣੀਆਂ ਅਣਗਿਣਤ ਰੋਮੈਂਟਿਕ ਫ਼ਿਲਮਾਂ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤਿਆ ਹੈ। ਰੋਮੈਂਟਿਕ ਭੂਮਿਕਾਵਾਂ ਨੂੰ ਨਿਭਾਉਣ ਲਈ ਸ਼ਾਹਰੁਖ਼ ਬਿਹਤਰੀਨ ਅਭਿਨੇਤਾ ਮੰਨਿਆ ਜਾਂਦਾ ਹੈ। ਇਸ ਲਈ ਸ਼ਾਇਦ ਆਪਣੀਆਂ ਰੋਮੈਂਟਿਕ ਫ਼ਿਲਮਾਂ ਦੀ ਲੜੀ ਵਿੱਚ ਉਸ ਨੇ ਤਿਕੋਣੀ ਪ੍ਰੇਮ ਕਹਾਣੀ ਵਾਲੀਆਂ ਫ਼ਿਲਮਾਂ ਤੋਂ ਬਹੁਤ ਕਮਾਈ ਕੀਤੀ ਹੈ। ਜਿਵੇਂ ਕੁਛ ਕੁਛ ਹੋਤਾ ਹੈ ਨੂੰ ਉਸ ਦੀਆਂ ਬਿਹਤਰੀਨ ਫ਼ਿਲਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜੋ ਪਿਆਰ ਅਤੇ ਦੋਸਤੀ ‘ਤੇ ਆਧਾਰਿਤ ਸੀ। ਸ਼ਾਹਰੁਖ਼ ਦੀ ਡਰ ਫ਼ਿਲਮ ਵਿੱਚ ਜੂਹੀ ਚਾਵਲਾ, ਸਨੀ ਦਿਓਲ ਦਾ ਤਿਕੋਣਾ ਪ੍ਰੇਮ ਸੀ। ਇਸ ਤੋਂ ਇਲਾਵਾ ਤਿਕੋਣੇ ਪ੍ਰੇਮ ‘ਤੇ ਆਧਾਰਿਤ ਅੰਜਾਮ ਥ੍ਰਿਲਰ ਫ਼ਿਲਮ ਸੀ ਜਿਸ ਵਿੱਚ ਮਾਧੁਰੀ ਦੀਕਸ਼ਿਤ ਅਤੇ ਦੀਪਕ ਤਿਜੋਰੀ ਨੇ ਵੀ ਅਦਾਕਾਰੀ ਕੀਤੀ। ਦੇਵਦਾਸ ਵਿੱਚ ਸ਼ਾਹਰੁਖ਼, ਐਸ਼ਵਰਿਆ ਅਤੇ ਮਾਧੁਰੀ ਦੇ ਪ੍ਰੇਮ ਤਿਕੋਣ ਨੂੰ ਭਲਾ ਕੌਣ ਭੁੱਲ ਸਕਦਾ ਹੈ। ਕਲ ਹੋ ਨਾ ਹੋ ਵਿੱਚ ਸ਼ਾਹਰੁਖ਼, ਪ੍ਰੀਤੀ ਅਤੇ ਸੈਫ਼ ਦਾ ਤਿਕੋਣਾ ਪ੍ਰੇਮ ਕਾਫ਼ੀ ਪਸੰਦ ਕੀਤਾ ਗਿਆ।
ਅਸਲੀ ਤਿਕੋਣੀਆਂ ਕਹਾਣੀਆਂ
ਬੌਲੀਵੁਡ ਵਿੱਚ ਤਿਕੋਣੇ ਪ੍ਰੇਮ ‘ਤੇ ਆਧਾਰਿਤ ਕਈ ਫ਼ਿਲਮਾਂ ਆਈਆਂ ਹਨ, ਪਰ ਬੌਲੀਵੁਡ ਵਿੱਚ ਅਸਲ ਜ਼ਿੰਦਗੀ ਵਿੱਚ ਵੀ ਕਈ ਤਿਕੋਣ ਬਣੇ ਹਨ। ਇਸ ਵਿੱਚ ਸਭ ਤੋਂ ਪਹਿਲਾ ਜ਼ਿਕਰ ਅਮਿਤਾਭ ਅੱਗਿਓਂ ਸਟੋਰੀ ਮਿਸਿੰਗ