Image Courtesy :jagbani(punjabkesari)

ਬੌਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ਵਿੱਚ ਹੋ ਰਹੀ ਜਾਂਚ ਵਿੱਚ ਲਗਾਤਾਰ ਵੱਡੇ ਖ਼ੁਲਾਸੇ ਹੋ ਰਹੇ ਹਨ। ਬੌਲੀਵੁਡ ਅਦਾਕਾਰਾ ਦੀਪਿਕਾ ਪਾਦੂਕੋਣ ਤੋਂ NCB ਨੇ ਡਰੱਗਜ਼ ਮਾਮਲੇ ਦੀ ਜਾਂਚ ਦੌਰਾਨ ਕਰੀਬ ਪੰਜ ਘੰਟੇ ਪੁੱਛਗਿਛ ਕੀਤੀ। ਇਸ ਤੋਂ ਇਲਾਵਾ ਡਰੱਗਜ਼ ਮਾਮਲੇ ਵਿੱਚ ਅਦਾਕਾਰ ਸੈਫ਼ ਅਲੀ ਖ਼ਾਨ ਦੀ ਬੇਟੀ ਸਾਰ੍ਹਾ ਅਲੀ ਖਖਾਨ ਤੋਂ ਪੁੱਛਗਿਛ ਕੀਤੀ ਗਈ। ਇਸ ਦੌਰਾਨ NCB ਨੇ ਸਾਰ੍ਹਾ ਦਾ ਫ਼ੋਨ ਵੀ ਜ਼ਬਤ ਕਰ ਲਿਆ।
NCB ਨੇ ਡਰੱਗਜ਼ ਮਾਮਲੇ ਨਾਲ ਜੁੜੇ ਸਬੂਤ ਇਕੱਠੇ ਕਰਨ ਲਈ ਸਾਰਾ ਦਾ ਮੋਬਾਇਲ ਜ਼ਬਤ ਕੀਤਾ ਹੈ। ਇਹ ਫ਼ੋਨ ਸਾਰਾ ਨੇ ਸਾਲ 2019 ਵਿੱਚ ਇਸਤੇਮਾਲ ਕੀਤਾ ਸੀ। NCB ਨੇ ਸਾਰਾ ਤੋਂ ਉਸ ਦਾ ਸਾਲ 2017-2018 ਵਿੱਚ ਇਸਤੇਮਾਲ ਕੀਤਾ ਮੋਬਾਇਲ ਫ਼ੋਨ ਵੀ ਪੁੱਛਗਿਛ ਦੌਰਾਨ ਮੰਗਿਆ ਸੀ, ਪਰ ਸਾਰ੍ਹਾ ਅਲੀ ਖਾਨ ਇਹ ਉਪਲਬਧ ਨਹੀਂ ਕਰਾ ਸਕੀ।
ਇਸ ਤੋਂ ਇਲਾਵਾ, ਪੁੱਛਗਿਛ ਦੌਰਾਨ NCB ਨੇ ਅਦਾਕਾਰ ਦੀਪਿਕਾ ਪਾਦੂਕੋਣ ਦਾ ਮੋਬਾਇਲ ਵੀ ਜ਼ਬਤ ਕਰ ਲਿਆ ਹੈ। ਕੁੱਝ ਖ਼ਦਸ਼ਿਆਂ ਦੇ ਚੱਲਦਿਆਂ ਦੀਪਿਕਾ ਦੀ ਮੈਨੇਜਰ ਕ੍ਰਿਸ਼ਮਾ, ਜਯਾ ਸ਼ਾਹ, ਰਕੁਲ ਪ੍ਰੀਤ ਸਿੰਘ, ਸਿਮੋਨ ਖੰਬਾਟਾ ਦਾ ਮੋਬਾਇਲ ਵੀ ਜ਼ਬਤ ਕਰ ਲਿਆ ਹੈ।
ਡਰੱਗਜ਼ ਮਾਮਲੇ ਵਿੱਚ NCB ਸਾਹਮਣੇ ਪੇਸ਼ ਹੋਈਆਂ ਅਦਾਕਾਰਾਂ ਨੇ ਡਰੱਗਜ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਪਰ NCB ਨੂੰ ਇਹ ਹੱਲ ਹਜ਼ਮ ਨਹੀਂ ਹੋ ਰਹੀ। ਸੂਤਰਾਂ ਮੁਤਾਬਿਕ ਦੀਪਿਕਾ, ਸ਼ਰਧਾ ਅਤੇ ਸਾਰਾ ਅਲੀ ਖਾਨ ਨੂੰ ਫ਼ਿਲਹਾਲ ਕਲੀਨ ਚਿੱਟ ਨਹੀਂ ਦਿੱਤੀ ਗਈ।

ਵਿਰਸੇ ਦਾ ਤਜਾਰਤੀਕਰਨ
ਮਨੁੱਖ ਪਰੰਪਰਾ ਅਤੇ ਅਤੀਤ ਤੋਂ ਵਿਹਾਰਕ ਰੂਪ ਵਿੱਚ ਜੋ ਕਦਰਾਂ ਕੀਮਤਾਂ ਗ੍ਰਹਿਣ ਕਰਦਾ ਹੈ, ਉਨ੍ਹਾਂ ਕਦਰਾਂ ਕੀਮਤਾਂ ਨੂੰ ਹੀ ਪੀੜ੍ਹੀ ਦਰ ਪੀੜ੍ਹੀ ਅਗਾਂਹ ਤੋਰਦਾ ਹੈ। ਅਜਿਹੇ ਪ੍ਰਬੰਧ ਨੂੰ ਵਿਰਸੇ ਵਜੋਂ ਜਾਣਿਆ ਜਾਂਦਾ ਹੈ। ਇਹ ਵਰਤਾਰਾ ਚਿਨ੍ਹਾਤਮਕ ਸੰਚਾਰ ਦੇ ਮਾਧਿਅਮ ਵਾਲਾ ਹੁੰਦਾ ਹੈ। ਸਮੇਂ ਦੀ ਗਤੀ ਨਾਲ ਵਿਰਸੇ, ਜਿਸ ਨੂੰ ਆਮ ਤੌਰ ‘ਤੇ ਸਭਿਆਚਾਰ ਦੇ ਪ੍ਰਬੰਧ ਵਿੱਚ ਲੈ ਲਿਆ ਜਾਂਦਾ ਹੈ, ਵਿੱਚ ਪਰਿਵਰਤਨ ਆਉਣਾ ਸੁਭਾਵਿਕ ਹੈ। ਸਭਿਆਚਾਰ ਦੀਆਂ ਮੋਟੇ ਤੌਰ ‘ਤੇ ਦੋ ਪਰਤਾਂ ਹੁੰਦੀਆਂ ਹਨ – ਪਦਾਰਥਕ ਅਤੇ ਗ਼ੈਰ ਪਦਾਰਥਕ। ਜਦੋਂ ਅਸੀਂ ਓਪਰੀ ਨਜ਼ਰੇ ਝਾਤ ਮਾਰਦੇ ਹਾਂ ਤਾਂ ਉਸ ਵਿੱਚ ਸਾਡੀ ਨਜ਼ਰ ਸਿਰਫ਼ ਪਦਾਰਥਕ ਭਾਵ ਭੌਤਿਕ ਵਰਤਾਰੇ ਤਕ ਹੀ ਸੁੰਗੜ ਕੇ ਰਹਿ ਜਾਂਦੀ ਹੈ ਜਿਵੇਂ ਸਭਿਆਚਾਰ ਦੀ ਪਛਾਣ ਦੇ ਲੱਛਣ ਕੱਪੜੇ, ਗਹਿਣੇ, ਹਾਰ ਸ਼ਿੰਗਾਰ, ਕੰਮ ਧੰਦੇ ਅਤੇ ਸਾਜ਼ੋ ਸਾਮਾਨ ਤਕ ਹੀ ਸੀਮਿਤ ਕਰ ਲਏ ਜਾਂਦੇ ਹਨ, ਅਤੇ ਇਨ੍ਹਾਂ ਪਿੱਛੇ ਕਾਰਜਸ਼ੀਲ ਕੀਮਤਾਂ ਅਤੇ ਵਿਹਾਰਾਂ ‘ਤੇ ਗ਼ੌਰ ਨਹੀਂ ਕੀਤਾ ਜਾਂਦਾ।
ਪਦਾਰਥਕ ਸਭਿਆਚਾਰ ਵਿੱਚ ਆਏ ਪਰਿਵਰਤਨ ਨੂੰ ਸਭਿਆਚਾਰਕ ਸੰਕਟ ਸਮਝ ਲਿਆ ਜਾਂਦਾ ਹੈ। ਦੂਜੇ ਪਾਸੇ ਗ਼ੈਰ ਪਦਾਰਥਕ ਸਭਿਆਚਾਰ ਦਾ ਜੋ ਹਿੱਸਾ ਵਿਸ਼ਵਾਸਾਂ, ਆਦਰਸ਼ਕ ਅਤੇ ਵਿਆਪਕ ਨਿਯਮਾਂ, ਕਲਾ, ਸਾਹਿਤ ‘ਤੇ ਟਿਕਿਆ ਹੁੰਦਾ ਹੈ, ਉਸ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ ਜਿਸ ਦੇ ਆਧਾਰ ‘ਤੇ ਪਦਾਰਥਕ ਸਭਿਆਚਾਰ ਵੀ ਕਿਤੇ ਨਾ ਕਿਤੇ ਟਿਕਿਆ ਹੁੰਦਾ ਹੈ।
ਪੰਜਾਬੀ ਫ਼ਿਲਮ ਜਗਤ ਵਿੱਚ ਕੁੱਝ ਇਸੇ ਤਰ੍ਹਾਂ ਦੀਆਂ ਤਬਦੀਲੀਆਂ ਵਾਪਰਦੀਆਂ ਹਨ। ਇਹ ਤਬਦੀਲੀਆਂ ਇਨ੍ਹਾਂ ਫ਼ਿਲਮਾਂ ਦੇ ਅੰਦਰ ਤਕ ਹੋਣ ਤੋਂ ਪਹਿਲਾਂ ਸਿਰਲੇਖਾਂ ਰਾਹੀਂ ਹੀ ਸਮਝਣ ਦਾ ਯਤਨ ਕੀਤਾ ਜਾ ਸਕਦਾ ਹੈ। ਇਨ੍ਹਾਂ ਫ਼ਿਲਮਾਂ ਦੇ ਸਿਰਲੇਖ ਮੰਜੇ ਬਿਸਤਰੇ, ਲਾਵਾਂ ਫ਼ੇਰੇ, ਪ੍ਰਾਹੁਣਾ, ਆਟੇ ਦੀ ਚਿੜੀ, ਮੁਕਲਾਵਾ, ਰੱਬ ਦਾ ਰੇਡੀਓ, ਲੌਂਗ ਲਾਚੀ, ਬੰਬੂਕਾਟ, ਨਿੱਕਾ ਜ਼ੈਲਦਾਰ, ਆਦਿ ਹਨ। ਇਹ ਸਿਰਲੇਖ ਦਰਸ਼ਕਾਂ ਦੇ ਮਨਾਂ ਨੂੰ ਬਹੁਤ ਟੁੰਬਦੇ ਹਨ। ਇਹ ਉਨ੍ਹਾਂ ਨੂੰ ਆਪਣੇ ਵਿਰਸੇ ਅਤੇ ਪਰੰਪਰਾ ਦੀ ਝਾਤੀ ਮਰਾਉਾਂਦੇ ਹਨ। ਇਨ੍ਹਾਂ ਸਿਰਲੇਖਾਂ ਰਾਹੀਂ ਵਿਰਸੇ ਦੇ ਨਾਲ ਨਾਲ ਪਰੰਪਰਾ ਦਾ ਝੌਲਾ ਵੀ ਪੈਂਦਾ ਹੈ ਅਤੇ ਅਜਿਹੇ ਸਿਰਲੇਖ ਦਰਸ਼ਕਾਂ ਦੇ ਮਨਾਂ ਅੰਦਰ ਭਰਮ ਵੀ ਸਿਰਜਦੇ ਹਨ।
ਜਦੋਂ ਫ਼ਿਲਮਸਾਜ਼ ਇਸ ਤਰ੍ਹਾਂ ਦੀਆਂ ਤਕਨੀਕਾਂ ਦਾ ਸਹਾਰਾ ਲੈ ਕੇ ਕਲਾ ਦੇ ਨਮੂਨੇ ਲੋਕਾਂ ਸਾਹਮਣੇ ਪੇਸ਼ ਕਰਦੇ ਹਨ ਤਾਂ ਉਹ ਪਦਾਰਥਕ ਸਭਿਆਚਾਰ ਦੇ ਤੱਤਾਂ ਨੂੰ ਉਜਾਗਰ ਕਰਦੇ ਹਨ, ਪਰ ਉਸ ਪਿੱਛੇ ਕਾਰਜਸ਼ੀਲ ਕੀਮਤ ਪ੍ਰਬੰਧ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ। ਲੋਕਾਂ ਦੇ ਮਨਾਂ ਨੂੰ ਥੋੜ੍ਹਾ ਜਿਹਾ ਹੁਲਾਰਾ ਤਾਂ ਮਿਲਦਾ ਹੈ, ਪਰ ਫ਼ਿਲਮਾਂ ਦੇ ਵਿਸ਼ੇ ਉਸ ਸਿਰਲੇਖ ਨਾਲ ਨਿਆਂ ਨਹੀਂ ਕਰ ਪਾਉਾਂਦੇ। ਇਹ ਫ਼ਿਲਮਾਂ ਕਲਾ ਜਾਂ ਵਪਾਰਕ ਫ਼ਿਲਮਾਂ ਦੇ ਘੇਰੇ ਅੰਦਰ ਵੀ ਨਹੀਂ ਆਉਂਦੀਆਂ। ਇਨ੍ਹਾਂ ਫ਼ਿਲਮਾਂ ਦਾ ਕਾਰਜ ਵੀ ਠੀਕ ਉਸੇ ਤਰ੍ਹਾਂ ਦਾ ਹੀ ਹੈ ਜਿਵੇਂ ਬਾਜ਼ਾਰੂ ਪੈਂਤੜੇਬਾਜ਼ੀ ਨੇ ਮੁਨਾਫ਼ੇ ਲਈ ਪਹਿਲਾਂ ਪਿੰਡਾਂ ਦੇ ਲੋਕਾਂ ਤੋਂ ਤਾਂਬੇ, ਪਿੱਤਲ ਦੇ ਭਾਂਡੇ ਘਰੋਂ ਬਾਹਰ ਕਢਵਾ ਦਿੱਤੇ ਅਤੇ ਬਾਅਦ ਵਿੱਚ ਹਵੇਲੀ ਵਰਗੇ ਰੈਸਟੋਰੈਂਟਾਂ ਦੇ ਨਾਂ ਹੇਠ ਉਨ੍ਹਾਂ ਹੀ ਭਾਂਡਿਆਂ ਵਿੱਚ ਮਹਿੰਗੇ ਭਾਅ ਲੋਕਾਂ ਨੂੰ ਵਿਰਸੇ ਦਾ ਹੋਕਾ ਦੇ ਕੇ ਲੁੱਟਿਆ ਜਾ ਰਿਹਾ ਹੈ। ਇਹ ਲੁੱਟ ਸਿਰਫ਼ ਖਾਣ-ਪੀਣ ਤਕ ਹੀ ਸੀਮਤ ਨਹੀਂ ਸਗੋਂ ਪੁਰਾਤਨ ਕੱਪੜੇ, ਹਾਰ ਸ਼ਿੰਗਾਰ, ਸਾਜ਼ੋ ਸਾਮਾਨ ਰਾਹੀਂ ਵੀ ਹੋ ਰਹੀ ਹੈ।
ਇਸ ਤਰ੍ਹਾਂ ਦੇ ਦਿਲ ਲੁਭਾਉਣ ਅਤੇ ਭਰਮਾਉਣ ਵਾਲੇ ਵਰਤਾਰੇ ਪਿੱਛੇ ਜੋ ਕਾਰਨ ਨਜ਼ਰ ਆਉਾਂਦੇ ਹਨ, ਉਨ੍ਹਾਂ ਵਿੱਚ ਖ਼ਾਸ ਤੌਰ ‘ਤੇ ਬੰਦੇ ਦੀ ਅਤੀਤ ਨਾਲ ਸਾਂਝ ਹੋਣਾ ਹੈ। ਇਹ ਸਾਂਝ ਇਸ ਕਰ ਕੇ ਬਣਦੀ ਹੈ ਕਿ ਹਰੇਕ ਬੰਦੇ ਨੇ ਜੋ ਆਪਣੇ ਤਨ ਅਤੇ ਮਨ ਉੱਪਰ ਹੰਢਾਇਆ ਹੁੰਦਾ ਹੈ, ਉਹ ਹੀ ਉਸ ਦੀ ਯਾਦ ਵਿੱਚ ਬੈਠਾ ਹੁੰਦਾ ਹੈ। ਜਿਵੇਂ ਬਜ਼ੁਰਗਾਂ ਨੂੰ ਪੁੱਛਿਆ ਜਾਵੇ ਕਿ ਉਨ੍ਹਾਂ ਨੂੰ ਹੁਣ ਦਾ ਸਮਾਂ ਕਿਉਂ ਨਹੀਂ ਚੰਗਾ ਲੱਗਦਾ ਤਾਂ ਉਨ੍ਹਾਂ ਦਾ ਜੁਆਬ ਹੁੰਦਾ ਹੈ ਕਿ ਸਾਡਾ ਜ਼ਮਾਨਾ ਵਧੀਆ ਹੁੰਦਾ ਸੀ, ਭਾਵ ਉਨ੍ਹਾਂ ਨੇ ਉਹ ਜ਼ਮਾਨਾ ਆਪਣੇ ਤਨ ਤੇ ਮਨ ‘ਤੇ ਹੰਢਾਇਆ ਹੁੰਦਾ ਹੈ। ਇਸ ਕਰ ਕੇ ਹਰੇਕ ਨੌਜਵਾਨ ਜਾਂ ਬੰਦੇ ਨੂੰ ਆਪਣਾ ਬਚਪਨ ਚੰਗਾ ਲੱਗਦਾ ਹੈ।
ਪੰਜਾਬ ਦੇ ਲੋਕ ਵੀ ਅਤੀਤ ਅਤੇ ਪਰੰਪਰਾ ਲਈ ਭਾਵੁਕ ਹੁੰਦੇ ਹਨ। ਕਲਾ ਤੇ ਫ਼ਿਲਮਾਂ ਦਾ ਇਹ ਫ਼ਰਜ਼ ਬਣ ਜਾਂਦਾ ਹੈ ਕਿ ਜੇ ਪਦਾਰਥਕ ਸਭਿਆਚਾਰ ਨੂੰ ਕਲਾ ਦਾ ਹਿੱਸਾ ਬਣਾਉਣਾ ਹੈ ਤਾਂ ਉਸ ਪਿੱਛੇ ਕਾਰਜਸ਼ੀਲ ਕੀਮਤ ਪ੍ਰਬੰਧ ਤੋਂ ਪਾਸਾ ਨਾ ਵੱਟਿਆ ਜਾਵੇ। ਮੰਜੇ ਬਿਸਤਰੇ ਸਿਰਲੇਖ ਤੋਂ ਜੋ ਪੇਂਡੂ ਜੀਵਨ ਜਾਚ ਦਾ ਨਮੂਨਾ ਮਿਲਦਾ ਹੈ ਉਸ ਵਿੱਚ ਵਿਆਹ ਸ਼ਾਦੀ ਦੇ ਮੌਕੇ ‘ਤੇ ਪਿੰਡ ਦੇ ਲੋਕਾਂ ਦੀ ਜ਼ਾਤ-ਪਾਤ, ਧਰਮ ਅਤੇ ਆਰਥਿਕ ਊਚ ਨੀਚ ਤੋਂ ਉੱਪਰ ਉੱਠ ਕੇ ਜੋ ਆਪਸੀ ਸਾਂਝੀਵਾਲਤਾ ਦਾ ਦ੍ਰਿਸ਼ ਉਭਰਦਾ ਹੈ, ਉਹ ਕਿਤੇ ਨਾ ਕਿਤੇ ਇਨ੍ਹਾਂ ਫ਼ਿਲਮਾਂ ਵਿਚੋਂ ਗ਼ਾਇਬ ਹੈ। ਇਸ ਤਰ੍ਹਾਂ ਦੇ ਕੀਮਤੀ ਪ੍ਰਬੰਧ ਅਤੇ ਸਾਦਗੀ ਨਾ ਹੋਣ ਕਾਰਨ ਇਹ ਫ਼ਿਲਮਾਂ ਗਹਿਰਾ, ਅਮਿੱਟ ਅਤੇ ਦੂਰਵਰਤੀ ਪ੍ਰਭਾਵ ਛੱਡਣ ਦੀ ਥਾਂ ਬਿਲਕੁਲ ਹੀ ਹਲਕੀ ਕਿਸਮ ਦੇ ਹਾਸਰਸ ਅਤੇ ਮਜ਼ਾਕ ਦਾ ਵਸੀਲਾ ਬਣ ਜਾਂਦੀਆਂ ਹਨ।