Image Courtesy :jagbani(punjabkesari)

ਨਵੀਂ ਦਿੱਲੀ – ਪੰਜਾਬ ਖ਼ਿਲਾਫ਼ ਰਾਜਸਥਾਨ ਦੀ ਟੀਮ ਨੇ ਰਿਕਾਰਡ ਟੀਚੇ ਨੂੰ ਸਫ਼ਲਤਾਪੂਰਨ ਹਾਸਿਲ ਕਰ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਰਾਜਸਥਾਨ ਦੀ ਇਸ ਜਿੱਤ ‘ਚ ਬੱਲੇਬਾਜ਼ ਸੰਜੂ ਸੈਮਸਨ ਦਾ ਅਹਿਮ ਯੋਗਦਾਨ ਰਿਹਾ ਅਤੇ ਟੀਮ ਨੂੰ ਟੀਚੇ ਤਕ ਲੈ ਗਿਆ। ਜਿਸ ਕਾਰਨ ਲੋਕ ਉਸ ਦੀ ਸੋਸ਼ਲ ਮੀਡੀਆ ‘ਤੇ ਜੰਮ ਕੇ ਤਾਰੀਫ਼ ਕਰ ਰਹੇ ਹਨ। ਉਥੇ ਹੀ ਰਾਜਨੇਤਾ ਅਤੇ ਸਾਂਸਦ ਸ਼ਸ਼ੀ ਥਰੂਰ ਨੇ ਸੈਮਸਨ ਦੀ ਤੁਲਨਾ ਧੋਨੀ ਨਾਲ ਕਰ ਦਿੱਤੀ ਜਿਸ ‘ਤੇ ਗੌਤਮ ਗੰਭੀਰ ਭੜਕ ਗਏ।
ਪੰਜਾਬ ਖ਼ਿਲਾਫ਼ ਸੈਮਸਨ ਦੀ ਪਾਰੀ ਵੇਖ ਕੇ ਸ਼ਸ਼ੀ ਥਰੂਰ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਰਾਜਸਥਾਨ ਲਈ ਹੈਰਾਨੀਜਨਕ ਜਿੱਤ! ਮੈਂ ਸੈਮਸਨ ਨੂੰ ਪਿਛਲੇ ਇੱਕ ਦਹਾਕੇ ਤੋਂ ਜਾਣਦਾ ਹਾਂ ਅਤੇ ਜਦੋਂ ਉਹ 14 ਸਾਲਾਂ ਦਾ ਸੀ ਓਦੋਂ ਮੈਂ ਉਸ ਨੂੰ ਕਿਹਾ ਸੀ ਕਿ ਉਹ ਆਉਣ ਵਾਲਾ ਧੋਨੀ ਹੈ। ਖ਼ੈਰ ਉਹ ਦਿਨ ਆ ਹੀ ਗਿਆ। ਇਸ IPL ‘ਚ ਉਸ ਦੀਆਂ ਦੋ ਹੈਰਾਨੀਜਨਕ ਪਾਰੀਆਂ ਤੋਂ ਬਾਅਦ ਤੁਸੀਂ ਜਾਣਦੇ ਹੋ ਕਿ ਇੱਕ ਵਿਸ਼ਵ ਪੱਧਰੀ ਖਿਡਾਰੀ ਦਾ ਆਗਮਨ ਹੋ ਚੁੱਕਾ ਹੈ।
ਜ਼ਿਕਰਯੋਗ ਹੈ ਕਿ IPL ‘ਚ ਸੈਮਸਨ ਚੰਗੀ ਲੈਅ ‘ਚ ਖੇਡ ਰਿਹਾ ਹੈ ਅਤੇ ਸ਼ੁਰੂਆਤੀ ਮੈਚਾਂ ‘ਚ ਲਗਾਤਾਰ ਅਰਧ ਸੈਂਕੜੇ ਲਗਾਏ ਹਨ। ਜਿਥੇ ਚੇਨਈ ਖ਼ਿਲਾਫ਼ ਸੈਮਸਨ ਨੇ 32 ਗੇਂਦਾਂ ‘ਤੇ 74 ਦੌੜਾਂ ਦੀ ਪਾਰੀ ਖੇਡੀ ਸੀ ਉਥੇ ਹੀ ਪੰਜਾਬ ਖ਼ਿਲਾਫ਼ 42 ਗੇਂਦਾਂ ‘ਤੇ 85 ਦੌੜਾਂ ਦੀ ਮੌਚ ਜਿਤਾਊ ਪਾਰੀ ਖੇਡੀ।