Image Courtesy :jagbani(punjabkesari)

ਇਸਲਾਮਾਬਾਦ – ਨਵਾਜ਼ ਸ਼ਰੀਫ ਦੀ ਪਾਕਿਸਤਾਨ ਦੀ ਸਿਆਸਤ ਵਿਚ ਫਿਰ ਤੋਂ ਵਾਪਸੀ ਹੋਣ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੁਰਸੀ ਹਿੱਲਣ ਲੱਗੀ ਹੈ। ਡੈਮੇਜ ਕੰਟਰੋਲ ਵਿਚ ਉਤਰੇ ਇਮਰਾਨ ਖਾਨ ਦੇ ਮੰਤਰੀ ਅਤੇ ਸਹਾਇਕਾਂ ਨੇ ਨਵਾਜ਼ ਸ਼ਰੀਫ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਨਵਾਜ਼ ਸ਼ਰੀਫ ਨੂੰ ਭਾਰਤ ਦਾ ਏਜੰਟ ਤੱਕ ਕਰਾਰ ਦਿੱਤਾ ਹੈ। ਖੁਦ ਪੀ. ਐੱਮ. ਇਮਰਾਨ ਕਈ ਵਾਰ ਨਵਾਜ਼ ਸ਼ਰੀਫ ਨੂੰ ਲੈ ਕੇ ਇਤਰਾਜ਼ਯੋਗ ਬਿਆਨਬਾਜ਼ੀ ਕਰ ਚੁੱਕੇ ਹਨ। ਹੁਣ ਉਨ੍ਹਾਂ ਦੇ ਸਿਆਸੀ ਸਲਾਹਕਾਰ ਸ਼ਾਹਬਾਜ਼ ਗਿੱਲ ਨੇ ਕਈ ਸਨਸਨੀਖੇਜ ਦੋਸ਼ ਲਗਾਇਆ ਹੈ।
ਪੀ. ਐੱਮ. ਮੋਦੀ ਨਾਲ ਮੁਲਾਕਾਤ ਕਰਨ ਦਾ ਦਾਅਵਾ
ਇਮਰਾਨ ਖਾਨ ਵੱਲੋਂ ਸਿਆਸੀ ਪਿੱਚ ‘ਤੈ ਬੈਟਿੰਗ ਕਰਦੇ ਹੋਏ ਸ਼ਾਹਬਾਜ਼ ਗਿੱਲ ਨੇ ਦਾਅਵਾ ਕੀਤਾ ਹੈ ਕਿ ਨਵਾਜ਼ ਸ਼ਰੀਫ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨੇਪਾਲ ਵਿਚ ਇਕ ਖੁਫੀਆ ਬੈਠਕ ਕੀਤੀ ਸੀ। ਉਨ੍ਹਾਂ ਨੇ ਸ਼ਨੀਵਾਰ ਨੂੰ ਆਖਿਆ ਕਿ ਨਵਾਜ਼ ਸ਼ਰੀਫ ਪਾਕਿਸਤਾਨ ਵਿਰੋਧ ਨਹੀਂ ਹਨ ਪਰ ਉਹ ਦੋਗਲੀ ਮਾਨਸਿਕਤਾ ਵਾਲੇ ਵਪਾਰੀ ਹਨ। ਉਨ੍ਹਾਂ ਨੇ ਪੁੱਛਿਆ ਕਿ ਕੀ ਕੋਈ ਪਾਕਿਸਤਾਨੀ ਕਾਰੋਬਾਰੀ ਪੀ. ਐੱਮ. ਮੋਦੀ ਨੂੰ ਮਿਲ ਸਕਦਾ ਹੈ। ਪਰ ਨਵਾਜ਼ ਸ਼ਰੀਫ ਦੇ ਵਿਦੇਸ਼ ਵਿਭਾਗ ਨੂੰ ਬਿਨਾਂ ਦੱਸੇ ਪੀ. ਐੱਮ. ਮੋਦੀ ਨਾਲ ਨੇਪਾਲ ਵਿਚ ਬੈਠਕ ਕੀਤੀ ਸੀ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਦੋਹਾਂ ਨੇਤਾਵਾਂ ਵਿਚਾਲੇ ਇਹ ਮੁਲਾਕਾਤ ਕਦੋਂ ਹੋਈ ਸੀ।
ਲੰਡਨ ਵਿਚ ਭਾਰਤੀ ਦੂਤਘਰ ਵਿਚ ਬੈਠਕ ਕਰਨ ਦਾ ਦੋਸ਼
ਪੀ. ਐੱਮ. ਇਮਰਾਨ ਦੇ ਸਿਆਸੀ ਸਲਾਹਕਾਰ ਸ਼ਾਹਬਾਜ਼ ਗਿੱਲ ਇੰਨੇ ‘ਤੇ ਹੀ ਨਹੀਂ ਰੁਕੇ। ਉਨ੍ਹਾਂ ਨੇ 2 ਕਦਮ ਅੱਗੇ ਵੱਧਦੇ ਹੋਏ ਦੋਸ਼ ਲਗਾਇਆ ਕਿ ਉਨ੍ਹਾਂ ਦੀ ਸਰਕਾਰ ਨੂੰ ਲੰਡਨ ਵਿਚ ਇਕ ਦੇਸ਼ ਦੇ ਦੂਤਘਰ ਦੇ ਅੰਦਰ ਨਵਾਜ਼ ਸ਼ਰੀਫ ਦੀਆਂ ਹਾਲ ਹੀ ਦੀਆਂ ਬੈਠਕਾਂ ਦੇ ਬਾਰੇ ਵਿਚ ਵੀ ਜਾਣਕਾਰੀ ਸੀ। ਗਿੱਲ ਨੇ ਦੋਸ਼ ਲਗਾਇਆ ਕਿ ਜਦ ਪਠਾਨਕੋਟ ਦੀ ਘਟਨਾ ਹੋਈ ਸੀ, ਉਦੋਂ ਭਾਰਤ ਦੇ ਕਾਰੋਬਾਰੀ ਜ਼ਿੰਦਲ ਵੱਲੋਂ ਹੀ ਨਵਾਜ਼ ਸ਼ਰੀਫ ਨੇ ਬਿਆਨ ਦਿੱਤਾ ਸੀ। ਉਨ੍ਹਾਂ ਪੁੱਛਿਆ ਕਿ ਹਮਲੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਬਿਆਨ ਕਿੱਥੇ ਸੀ।
ਨਵਾਜ਼ ਦੇ ਭਾਰਤ ਨਾਲ ਵਪਾਰਕ ਸਬੰਧ
ਸ਼ਾਹਬਾਜ਼ ਗਿੱਲ ਨੇ ਦਾਅਵਾ ਕੀਤਾ ਹੈ ਕਿ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਦੇ ਭਾਰਤੀਆਂ ਨਾਲ ਨਿੱਜੀ ਵਪਾਰਕ ਸਬੰਧ ਸਨ। ਉਨ੍ਹਾਂ ਨੇ ਇਨ੍ਹਾਂ ਸੰਪਰਕਾਂ ਤੋਂ ਵੀ ਫਾਇਦਾ ਹੋਇਆ। ਉਨ੍ਹਾਂ ਨੇ ਦੋਸ਼ ਲਾਉਂਦੇ ਹੋਏ ਆਖਿਆ ਕਿ ਇਸ ਲਈ ਸ਼ਰੀਫ ਨੇ ਪਾਕਿਸਤਾਨ ਅਵਾਮੀ ਤਹਿਰੀਕ ਦੇ ਨੇਤਾ ਅੱਲਾਮਾ ਤਾਹਿਰ ਓਲ ਕਾਦਰੀ ਨੂੰ ਅਦਾਲਤ ਵਿਚ ਪੇਸ਼ ਨਹੀਂ ਕੀਤਾ ਸੀ। ਆਖਿਆ ਜਾਂਦਾ ਹੈ ਕਿ ਕਾਦਰੀ ਨੇ ਨਵਾਜ਼ ਸ਼ਰੀਫ ਦੇ ਭਾਰਤ ਨਾਲ ਕਥਿਤ ਸਬੰਧਾਂ ਦੇ ਬਾਰੇ ਵਿਚ ਖੁਲਾਸਾ ਕੀਤਾ ਸੀ।
ਵਿਦੇਸ਼ ਮੰਤਰਾਲੇ ਨੂੰ ਜਾਣਕਾਰੀ ਨਾ ਦੇਣ ‘ਤੇ ਨਵਾਜ਼ ਨੂੰ ਘੇਰਿਆ
ਸ਼ਾਹਬਾਜ਼ ਗਿੱਲ ਨੇ ਆਖਿਆ ਕਿ ਨਵਾਜ਼ ਸ਼ਰੀਫ ਨੂੰ ਦੱਸਣਾ ਚਾਹੀਦਾ ਕਿ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਵਿਦੇਸ਼ ਦਫਤਰ ਦੇ ਅਧਿਕਾਰੀਆਂ ਨੂੰ ਪਹੁੰਚ ਕਿਉਂ ਨਹੀਂ ਦਿੱਤੀ। ਨਵਾਜ਼ ਸ਼ਰੀਫ ਨੇ ਪੀ. ਐੱਮ. ਮਦੀ ਨੂੰ ਸਦਭਾਵਨਾ ਦਾ ਸੰਦੇਸ਼ ਭੇਜਿਆ, ਉਨ੍ਹਾਂ ਆਖਿਆ ਕਿ ਮੋਦੀ ਨੇ ਟਵੀਟ ਕੀਤਾ ਕਿ ਉਹ ਲਾਹੌਰ ਹਵਾਈ ਅੱਡੇ ‘ਤੇ ਨਵਾਜ਼ ਸ਼ਰੀਫ ਦੇ ਸੁਆਗਤ ਤੋਂ ਬਹੁਤ ਪ੍ਰਭਾਵਿਤ ਹੋਏ।
ਨਵਾਜ਼ ਤੋਂ ਸਵਾਲ – ਮੋਦੀ ਨੂੰ ਕਿਸੇ ਬੁਲਾ ਸਕਦੇ ਹੋ ਘਰ
ਗਿੱਲ ਨੇ ਨਵਾਜ਼ ਸ਼ਰੀਫ ਤੋਂ ਪੁੱਛਿਆ ਕਿ ਪੀ. ਐੱਮ. ਮੋਦੀ ਨੂੰ ਕਿਸੇ ਦੇ ਘਰ ਕਿਵੇਂ ਸੱਦਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਜਦ ਉਨ੍ਹਾਂ ਤੋਂ ਇਹ ਸਵਾਲ ਕੀਤਾ ਜਾਂਦਾ ਹੈ ਕਿ ਉਹ ਦੁਸ਼ਮਣ ਦੇ ਨਾਲ ਕਾਰੋਬਾਰ ਕਿਉਂ ਕਰ ਰਹੇ ਹਨ ਤਾਂ ਉਹ ਪਰੇਸ਼ਾਨ ਹੋ ਜਾਂਦੇ ਹਨ। ਦੱਸ ਦਈਏ ਕਿ ਵਿਦੇਸ਼ ਯਾਤਰਾ ਤੋਂ ਪਰਤਦੇ ਵੇਲੇ ਪੀ. ਐੱਮ. ਮੋਦੀ ਤੱਤਕਾਲੀ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਘਰ ਗਏ ਸਨ। ਉਸ ਤੋਂ ਠੀਕ ਬਾਅਦ ਹੀ ਪਠਾਨਕੋਟ ਦਾ ਹਮਲਾ ਹੋਇਆ ਸੀ।
News Credit :jagbani(punjabkesari)