Image Courtesy :jagbani(punjabkesari)

ਮੁੰਬਈ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਕੋਚ ਸੰਜੈ ਬਾਂਗੜ ਅਤੇ ਸਾਬਕਾ ਤੇਜ਼ ਗੇਂਦਬਾਜ ਆਸ਼ੀਸ਼ ਨਹਿਰਾ ਨੇ ਨੌਜਵਾਨ ਵਿਕਟਕੀਪਰ ਬੱਲੇਬਾਜ ਰਿਸ਼ਭ ਪੰਤ ਨੂੰ ਲੈ ਕੇ ਕਿਹਾ ਹੈ ਕਿ ਪੰਤ ਭਾਰਤੀ ਟੀਮ ਵਿੱਚ ਸਾਬਕਾ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੀ ਜਗ੍ਹਾ ਲੈਣ ਲਈ ਇੱਕ ਦਮ ਠੀਕ ਬਦਲ ਹਨ।
ਬਾਂਗੜ ਨੇ ਕਿਹਾ, ”ਵਿਕਟਕੀਪਰ ਦੇ ਤੌਰ ‘ਤੇ ਮੈਨੂੰ ਲੱਗਦਾ ਹੈ ਕਿ ਰਿਸ਼ਭ ਪੰਤ ਸਾਬਕਾ ਕਪਤਾਨ ਧੋਨੀ ਦੀ ਜਗ੍ਹਾ ਇੱਕ ਦਮ ਠੀਕ ਬਦਲ ਹੈ। ਪੰਤ ਨੇ ਇਸ ਸਾਲ IPL ਵਿੱਚ ਚੰਗੀ ਸ਼ੁਰੂਆਤ ਕੀਤੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਭਾਰਤੀ ਟੀਮ ਦੇ ਮੱਧ ਕ੍ਰਮ ਨੂੰ ਸੰਤੁਲਿਤ ਕਰਣ ਲਈ ਇੱਕ ਖੱਬੇ ਹੱਥ ਦਾ ਬੱਲੇਬਾਜ਼ ਹੋਣਾ ਬਹੁਤ ਜ਼ਰੂਰੀ ਹੈ।”
ਉਥੇ ਨਹਿਰਾ ਨੇ ਕਿਹਾ, ”ਇਹ ਪੂਰੀ ਤਰ੍ਹਾਂ ਨਾਲ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਕ੍ਰਿਕਟ ਦੇ ਕਿਸ ਪ੍ਰਾਰੂਪ ਦੀ ਗੱਲ ਕਰ ਰਹੇ ਹਾਂ। ਜੇਕਰ ਅਸੀਂ ਟੈੱਸਟ ਕ੍ਰਿਕੇਟ ਦੀ ਗੱਲ ਕਰ ਰਹੇ ਹਾਂ ਅਤੇ ਟੀਮ ਵਿੱਚ ਵਧੀਆ ਵਿਕਟਕੀਪਰ ਚਾਹੀਦਾ ਹੈ ਤਾਂ ਉਸ ਦੇ ਲਈ ਟੀਮ ਦੇ ਕਪਤਾਨ ਅਤੇ ਕੋਚ ਦੀ ਮਾਨਸਿਕਤਾ ਦੇ ਬਾਰੇ ਵਿੱਚ ਵੀ ਸੋਚਣਾ ਹੋਵੇਗਾ।” ਉਨ੍ਹਾਂ ਕਿਹਾ, ”ਮੈਂ ਬਾਂਗੜ ਤੋਂ ਪੂਰੀ ਤਰ੍ਹਾਂ ਸਹਿਮਤ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਚੋਣ ਕਰਤਾਵਾਂ ਨੂੰ ਰਿਸ਼ਭ ਪੰਤ ਨਾਲ ਜਾਣਾ ਚਾਹੀਦਾ ਹੈ। ਪੰਤ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਅੰਤਰਾਸ਼ਟਰੀ ਕ੍ਰਿਕਟ ਵਿੱਚ ਹਰ ਖਿਡਾਰੀ ਨੂੰ ਸਮਰਥਨ ਦੀ ਲੋੜ ਹੁੰਦੀ ਹੈ।”