Image Courtesy :jagbani(punjabkesari)

ਸ਼ਿਮਲਾ ਮਿਰਚ ਇੱਕ ਗੁਣਕਾਰੀ ਹਰੀ ਸਬਜ਼ੀ ਹੈ ਜੋ ਸਾਡੇ ਸ਼ਰੀਰ ਲਈ ਬਹੁਤ ਫ਼ਾਇਦੇਮੰਦ ਹੈ। ਇਸ ਵਿੱਚ ਵਾਇਟਾਮਿਨ-A, ਵਾਇਟਾਮਿਨ- C, ਫ਼ਾਈਬਰ ਅਤੇ ਬੀਟਾ ਕੈਰਟੀਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਸ਼ਿਮਲਾ ਮਿਰਚ ਦੀ ਵਰਤੋਂ ਕਈ ਤਰੀਕਿਆਂ ਦੇ ਨਾਲ ਕੀਤੀ ਜਾਂਦੀ ਹੈ। ਇਸ ਵਿੱਚ ਕੈਲੋਰੀਜ਼ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਸ਼ਿਮਲਾ ਮਿਰਚ ਨੂੰ ਖਾਣ ਨਾਲ ਮੋਟਾਪਾ ਘੱਟ ਹੁੰਦਾ ਹੈ ਅਤੇ ਕਲੈਸਟਰੋਲ ਕਾਬੂ ‘ਚ ਰਹਿੰਦਾ ਹੈ। ਸਬਜ਼ੀ, ਨੂਡਲਜ਼, ਸਲਾਦ ਅਤੇ ਬੇਕਰੀ ਉਤਪਾਦਾਂ ‘ਚ ਇਸਤੇਮਾਲ ਹੋਣ ਵਾਲੀ ਸ਼ਿਮਲਾ ਮਿਰਚ ਹੁਣ ਐਨੀਮੀਆ ਦੂਰ ਕਰਨ ਦਾ ਮੁੱਖ ਸਰੋਤ ਬਣੇਗੀ। ਆਓ ਜਾਣਦੇ ਹਾਂ ਲਾਭਕਾਰੀ ਸ਼ਿਮਲਾ ਮਿਰਚ ਦੇ ਫ਼ਾਇਦਿਆਂ ਬਾਰੇ-

ਭਾਰ ਘੱਟ ਕਰਦੀ ਹੈ – ਸ਼ਿਮਲਾ ਮਿਰਚ ਇੱਕ ਅਜਿਹੀ ਸਬਜ਼ੀ ਹੈ ਜਿਸ ‘ਚ ਕੈਲੋਰੀਜ਼ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਦਾ ਸੇਵਨ ਚਰਬੀ ਘਟਾਉਣ ‘ਚ ਵੀ ਮਦਦਗਾਰ ਸਾਬਿਤ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਜ਼ਹਿਰੀਲੇ ਤੱਤ ਸ਼ਰੀਰ ਤੋਂ ਬਾਹਰ ਨਿਕਲ ਜਾਂਦੇ ਹਨ।
ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ: ਬਹੁਤ ਸਾਰੇ ਲੋਕ ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ, ਅਤੇ ਸ਼ਿਮਲਾ ਮਿਰਚ ਦੀ ਵਰਤੋਂ ਦੇ ਨਾਲ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਹਰੀ ਸਬਜ਼ੀ ‘ਚ ਫ਼ਾਇਬਰ ਦੀ ਭਰਪੂਰ ਮਾਤਰਾ ਹੋਣ ਕਾਰਨ ਇਹ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਦੀ ਹੈ। ਇਸ ਦੇ ਸੇਵਨ ਦੇ ਨਾਲ ਪਾਚਨ ਕਿਰਿਆ ਸਹੀ ਢੰਗ ਦੇ ਨਾਲ ਕੰਮ ਕਰਦੀ ਹੈ।
ਸ਼ੂਗਰ ਨੂੰ ਕਰੇ ਕਾਬੂ: ਅੱਜਕੱਲ੍ਹ ਦੀਆਂ ਖਾਣ-ਪੀਣ ਦੀਆਂ ਆਦਤਾਂ ਕਰ ਕੇ ਬਹੁਤ ਸਾਰੇ ਲੋਕ ਸ਼ੂਗਰ ਤੋਂ ਪੀੜਤ ਹੋ ਜਾਂਦੇ ਨੇ। ਸ਼ੂਗਰ ਦੇ ਮਰੀਜ਼ਾਂ ਲਈ ਸ਼ਿਮਲਾ ਮਿਰਚ ਬਹੁਤ ਹੀ ਗੁਣਕਾਰੀ ਹੈ। ਇਸ ਦੇ ਸੇਵਨ ਨਾਲ ਬਲੱਡ ਸ਼ੂਗਰ ਘੱਟ ਹੁੰਦੀ ਹੈ।
ਕੋਲੈਸਟਰੋਲ ਨੂੰ ਕੰਟਰੋਲ: ਸ਼ਿਮਲਾ ਮਿਰਚਾਂ ‘ਚ ਭਰਪੂਰ ਮਾਤਰਾ ‘ਚ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਬੈਡ ਕੋਲੈਸਟਰੋਲ ਨੂੰ ਖ਼ਤਮ ਕਰਦੇ ਹਨ ਅਤੇ ਸ਼ਰੀਰ ‘ਚ ਕੋਲੈਸਟਰੋਲ ਦੀ ਮਾਤਰਾ ਨੂੰ ਕੰਟਰੋਲ ‘ਚ ਰੱਖਦੇ ਹਨ।
ਦਿਲ ਦੀਆਂ ਬੀਮਾਰੀਆਂ: ਮਿਸ਼ਲਾ ਮਿਰਚ ਦੇ ਸੇਵਨ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਵੀ ਬਚਾਅ ਹੁੰਦਾ ਹੈ। ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀ ਬੀਮਾਰੀ ਤੋਂ ਵੀ ਛੁਟਕਾਰਾ ਮਿਲਦਾ ਹੈ।
ਅਨੀਮੀਆ ਨੂੰ ਕਰੇ ਦੂਰ: ਸ਼ਰੀਰ ਵਿੱਚ ਆਇਰਨ ਜਜ਼ਬ ਕਰਨ ਲਈ ਵਾਇਟਾਮਿਨ- C ਦੀ ਜ਼ਰੂਰਤ ਹੁੰਦੀ ਹੈ। ਸ਼ਿਮਲਾ ਮਿਰਚ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਸ਼ਰੀਰ ਆਇਰਨ ਦੀ ਚੰਗੀ ਤਰ੍ਹਾਂ ਵਰਤੋਂ ਕਰਨ ਦੇ ਯੋਗ ਹੁੰਦਾ ਹੈ ਅਤੇ ਤੁਹਾਨੂੰ ਅਨੀਮੀਆ ਵੀ ਨਹੀਂ ਹੁੰਦਾ।
ਪੌਸ਼ਟਿਕ ਤੱਤਾਂ ਨਾਲ ਭਰਪੂਰ: ਸ਼ਿਮਲਾ ਮਿਰਚ ਵਿੱਚ ਕਈ ਅਜਿਹੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਸ਼ਰੀਰ ਲਈ ਬੇਹਦ ਜ਼ਰੂਰੀ ਹੁੰਦੇ ਹਨ। ਇਸ ਵਿੱਚ ਵਾਇਟਾਮਿਨ A, ਵਾਇਟਾਮਿਨ C, ਫ਼ਲੈਵੇਨੌਇਡਜ਼, ਐਲਕਾਕਾਇਡਜ਼, ਟੈਨਿਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜੋ ਐਂਟੀ-ਇੰਫ਼ਲੇਮੇਟਰੀ, ਐਨਲਜੈਸਟਿਕ ਅਤੇ ਐਂਟੀਔਕਸਾਈਡ ਦੇ ਤੌਰ ਉੱਤੇ ਕੰਮ ਕਰਦੇ ਹਨ।