Image Courtesy :jagbani(punjabkesari)

ਸ਼ਾਰਜਾਹ: ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਲਈ ਇਹ IPL ਸੀਜ਼ਨ ਬਹੁਤਾ ਵਧੀਆ ਨਹੀਂ ਜਾ ਰਿਹਾ। ਯੌਰਕਰ ਕਿੰਗ ਦੇ ਨਾਂ ਨਾਲ ਮਸ਼ਹੂਰ ਬੁਮਰਾਹ ਸਿਰਫ਼ ਇੱਕ ਮੈਚ ਨੂੰ ਛੱਡ ਕੇ ਆਪਣਾ ਪ੍ਰਭਾਵ ਨਹੀਂ ਬਣਾ ਸਕਿਆ। ਹੈਦਰਾਬਾਦ ਵਿਰੁੱਧ ਮੈਚ ਤੋਂ ਬਾਅਦ ਬੁਮਰਾਹ ਨਾਲ ਜੁੜੇ ਕੁੱਝ ਅਜਿਹੇ ਅੰਕੜੇ ਸਾਹਮਣੇ ਆਏ ਹਨ ਜੋ ਕਿ ਸਭ ਨੂੰ ਹੈਰਾਨ ਕਰਨ ਲਈ ਕਾਫ਼ੀ ਹਨ। ਬੁਮਰਾਹ ਸੀਜ਼ਨ ‘ਚ ਸਭ ਤੋਂ ਜ਼ਿਆਦਾ 11 ਛੱਕੇ ਖਾਣ ਵਾਲਾ ਗੇਂਦਬਾਜ਼ ਬਣ ਗਿਆ ਹੈ। ਮੰਗਲਵਾਰ ਨੂੰ ਰਾਜਸਤਾਂਨ ਰੌਇਲਜ਼ ਨਾਲ ਹੋਏ ਮੁਕਾਬਲੇ ‘ਚ ਜ਼ਰੂਰ ਬੁਮਰਾਹ ਦੀ ਕਾਰਗੁਜ਼ਾਰੀ ਵਧੀਆ ਰਹੀ ਜਿੱਥੇ ਉਸ ਨੇ ਆਪਣੇ ਚਾਰ ਓਵਰਾਂ ਵਿੱਚ 20 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ, ਪਰ ਉਸ ਆਖ਼ਰੀ ਮੈਚ ਨੂੰ ਛੱਡ ਕੇ ਜ਼ਰਾ ਉਸ ਦਾ ਰਿਕਾਰਡ ਦੇਖੋ:
ਸਭ ਤੋਂ ਜ਼ਿਆਦਾ ਛੱਕੇ ਖਾਣ ਵਾਲੇ ਗੇਂਦਬਾਜ਼
11 ਜਸਪ੍ਰੀਤ ਬੁਮਰਾਹ
10 ਰਵਿੰਦਰ ਜਡੇਜਾ
9 ਸੈਮ ਕੁਰੈਨ
8 ਸੁਨੀਲ ਨਾਰਾਇਣਨ
ਇਹੀ ਨਹੀਂ, ਯੌਰਕਰਾਂ ਲਈ ਜਾਣਿਆ ਜਾਂਦਾ ਬੁਮਰਾਹ ਇਸ ਸੀਜ਼ਨ ‘ਚ ਆਪਣੇ ਪ੍ਰਭਾਵਸ਼ਾਲੀ ਹਥਿਆਰ ਨੂੰ ਇਸਤੇਮਾਲ ਹੀ ਨਹੀਂ ਕਰ ਪਾ ਰਿਹਾ। ਜੇਕਰ ਸੀਜ਼ਨ ‘ਚ ਯੌਰਕਰਾਂ ਦੀ ਸੂਚੀ ਦੇਖੀ ਜਾਵੇ ਤਾਂ ਬੁਮਰਾਹ ਚੋਟੀ ਦੇ ਪੰਜ ਗੇਂਦਬਾਜ਼ਾਂ ‘ਚ ਨਹੀਂ। ਇਸ ਸੂਚੀ ‘ਚ ਟੀ ਨਟਰਾਜਨ 20 ਯੌਰਕਰ ਮਾਰ ਕੇ ਪਹਿਲੇ ਨੰਬਰ ‘ਤੇ ਹੈ। ਪੰਜਵੇਂ ਨੰਬਰ ‘ਤੇ ਆਂਦਰੇ ਰਸਲ ਹੈ ਜਿਸਨੇ ਹੁਣ ਤੱਕ 6 ਯੌਰਕਰ ਮਾਰੇ ਹਨ। ਕਮਾਲ ਦੀ ਗੱਲ ਇਹ ਹੈ ਕਿ ਬੁਮਰਾਹ ਹੁਣ ਤਕ ਪੰਜ ਮੈਚਾਂ ‘ਚ ਪੰਜ ਯੌਰਕਰ ਨੂੰ ਵੀ ਨਹੀਂ ਮਾਰੇ।
ਜਸਪ੍ਰੀਤ ਬੁਮਰਾਹ ਦਾ ਸੀਜ਼ਨ ‘ਚ ਪ੍ਰਦਰਸ਼ਨ
43 ਦੌੜਾਂ, 1 ਵਿਕਟ ਬਨਾਮ ਚੇਨਈ
32 ਦੌੜਾਂ, 2 ਵਿਕਟਾਂ ਬਨਾਮ ਕੋਲਕਾਤਾ
42 ਦੌੜਾਂ, 0 ਵਿਕਟਾਂ ਬਨਾਮ ਬੈਂਗਲੁਰੂ
18 ਦੌੜਾਂ, 2 ਵਿਕਟਾਂ ਬਨਾਮ ਪੰਜਾਬ
41 ਦੌੜਾਂ, 2 ਵਿਕਟਾਂ ਬਨਾਮ ਹੈਦਰਾਬਾਦ
ਸਿਰਫ਼ ਪੰਜਾਬ ਦੇ ਵਿਰੁੱਧ ਮੈਚ ਨੂੰ ਛੱਡੀਏ ਤਾਂ ਉਹ ਮਹਿੰਗਾ ਸਾਬਿਤ ਹੋਇਐ।