Image Courtesy :jagbani(punjabkesari)

ਇਸ ਹਫ਼ਤੇ ਅਸੀਂ ਤੁਹਾਡੇ ਲਈ ਇੱਕ ਅਜਿਹੀ ਰੈਸੀਪੀ ਲੈ ਕੇ ਆਏ ਹਾਂ ਜੋ ਸਾਰਿਆਂ ਨੂੰ ਹੀ ਬਹੁਤ ਪਸੰਦ ਆਉਣ ਵਾਲੀ ਹੈ। ਇਸ ਰੈਸਿਪੀ ਦਾ ਨਾਮ ਹੈ ਸਪ੍ਰਿੰਗ ਡੋਸਾ। ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
– ਤੇਲ
– ਅੱਧਾ ਚੱਮਚ ਬਾਰੀਕ ਕੱਟਿਆ ਅਦਰਕ
– 30 ਗ੍ਰਾਮ ਪਿਆਜ਼
– 30 ਗ੍ਰਾਮ ਸਪ੍ਰਿੰਗ ਅਨੀਅਨ
– 25 ਗ੍ਰਾਮ ਕੱਟੀਆਂ ਹੋਈਆਂ ਗਾਜਰਾਂ
– 25 ਗ੍ਰਾਮ ਕੱਟੀ ਹੋਈ ਸ਼ਿਮਲਾ ਮਿਰਚ
– 30 ਗ੍ਰਾਮ ਬੰਦਗੋਭੀ
– ਅੱਧਾ ਚੱਮਚ ਨਮਕ
– ਇੱਕ ਚੱਮਚ ਸੈਂਡਵਿਚ ਸੌਸ
– ਇੱਕ ਚੱਮਚ ਸੋਇਆ ਸੌਸ
– ਇੱਕ ਚੱਮਚ ਸਿਰਕਾ
– 400 ਗ੍ਰਾਮ ਉਬਲੇ ਹੋਏ ਨੂਡਲਜ਼
– ਡੋਸਾ ਬਟਰ
– ਬਟਰ
– ਸੈਂਡਵਿਚ ਸੌਸ
ਵਿਧੀ
1. ਇੱਕ ਪੈਨ ਵਿੱਚ ਇੱਕ ਚੱਮਚ ਤੇਲ ਪਾਓ ਅਤੇ ਗਰਮ ਹੋਣ ‘ਤੇ ਉਸ ‘ਚ ਅੱਧਾ ਚੱਮਚ ਬਾਰੀਕ ਕੱਟਿਆ ਅਦਰਕ, 30 ਗ੍ਰਾਮ ਪਿਆਜ਼, 30 ਗ੍ਰਾਮ ਸਪ੍ਰਿੰਗ ਅਨੀਅਨ, 25 ਗ੍ਰਾਮ ਕੱਟੀਆਂ ਹੋਈਆਂ ਗਾਜਰਾਂ, 25 ਗ੍ਰਾਮ ਕੱਟੀ ਹੋਈ ਸ਼ਿਮਲਾ ਮਿਰਚ, 30 ਗ੍ਰਾਮ ਬੰਦਗੋਭੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
2. ਇਸ ਤੋਂ ਬਾਅਦ ਇਸ ‘ਚ ਅੱਧਾ ਚੱਮਚ ਨਮਕ, ਇੱਕ ਚੱਮਚ ਸੈਂਡਵਿਚ ਸੌਸ, ਇੱਕ ਚੱਮਚ ਸੋਇਆ ਸੌਸ, ਇੱਕ ਚੱਮਚ ਸਿਰਕਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
3. ਇਸ ਤੋਂ ਬਾਅਦ ਇਸ ‘ਚ 400 ਗ੍ਰਾਮ ਉਬਲੇ ਹੋਏ ਨੂਡਲਜ਼ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
4. ਫ਼ਿਰ ਇੱਕ ਨੌਨਸਟਿਕਿੰਗ ਤਵਾ ਲਓ ਅਤੇ ਉਸ ‘ਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਉਸ ਨੂੰ ਕਿਸੇ ਕੱਪੜੇ ਨਾਲ ਤਵਾ ਸਾਫ਼ ਕਰ ਲਓ।
5. ਇਸ ਤੋਂ ਬਾਅਦ ਡੋਸਾ ਬਟਰ ਨੂੰ ਤਵੇ ‘ਤੇ ਰਾਊਂਡ ਸ਼ੇਪ ‘ਚ ਫ਼ੈਲਾਓ।
6. ਇਸ ਤੋਂ ਬਾਅਦ ਇਸ ‘ਤੇ ਥੋੜ੍ਹਾ ਜਿਹਾ ਬਟਰ, ਸੈਂਡਵਿਚ ਸੌਸ ਅਤੇ ਥੋੜ੍ਹੇ ਜਿਹੇ ਨੂਡਲਜ਼ ਪਾ ਕੇ ਰਾਊਂਡ ਸ਼ੇਪ ‘ਚ ਗੋਲ ਕਰ ਲਓ।
7. ਤੁਹਾਡਾ ਸਪ੍ਰਿੰਗ ਡੋਸਾ ਤਿਆਰ ਹੈ। ਸਰਵ ਕਰੋ।