Image Courtesy :jagbani(punjabkesari)

ਢਾਕਾ: ਇਸ ਸਾਲ ਨਵੰਬਰ ‘ਚ ਸੰਯੁਕਤ ਅਰਬ ਅਮੀਰਾਤ (UAE) ‘ਚ ਪ੍ਰਸਤਾਵਿਤ ਅੰਡਰ-19 ਏਸ਼ਿਆ ਕੱਪ ਨੂੰ 2021 ਤਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ (BCB) ਦੇ ਇੱਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਸਮਝਿਆ ਜਾਂਦਾ ਹੈ ਕਿ ਏਸ਼ੀਆਈ ਕ੍ਰਿਕਟ ਪ੍ਰੀਸ਼ਦ (ACC) ਨੇ ਇਸ ਟੂਰਨਾਮੈਂਟ ਨੂੰ ਮੁਲਤਵੀ ਕਰਨ ਤੋਂ ਪਹਿਲਾਂ ਬੋਰਡ ਮੈਂਬਰਾਂ ਨੂੰ ਕੋਰੋਨਾਵਾਇਰਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ‘ਤੇ ਆਪਣੀ ਰਾਏ ਰੱਖਣ ਲਈ ਕਿਹਾ ਸੀ। ਇਸ ਟੂਰਨਾਮੈਂਟ ਦਾ ਪ੍ਰਬੰਧ ਹੁਣ 2021 ‘ਚ ਸਹੀ ਸਮੇਂ ‘ਤੇ ਕੀਤਾ ਜਾਵੇਗਾ।
BCB ਦੇ ਗੇਮ ਡਿਵੈਲਪਮੈਂਟ ਮੈਨੇਜਰ ਏ. ਈ. ਐੱਮ. ਕਵਸਾਰ ਨੇ ਕਿਹਾ ਕਿ ਇਸ ਸਾਲ ਨਵੰਬਰ ‘ਚ UAE ‘ਚ ਪ੍ਰਸਤਾਵਿਤ ਅੰਡਰ-19 ਏਸ਼ੀਆ ਕੱਪ ਨੂੰ 2021 ਤਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ACC ਸਹੀ ਸਮੇਂ ‘ਤੇ ਅਗਲੇ ਸਾਲ ਇਸ ਟੂਰਨਾਮੈਂਟ ਨੂੰ ਆਯੋਜਿਤ ਕਰੇਗਾ। ਭਾਰਤ, ਪਾਕਿਸਤਾਨ, ਸ਼੍ਰੀ ਲੰਕਾ, ਬੰਗਲਾਦੇਸ਼, ਅਫ਼ਗ਼ਾਨਿਸਤਾਨ ਅਤੇ ਮੇਜ਼ਬਾਨ UAE ਸਮੇਤ ਦੋ ਕੁਆਲੀਫਾਇੰਗ ਟੀਮਾਂ ਨੇ ਇਸ ਟੂਰਨਾਮੈਂਟ ‘ਚ ਹਿੱਸਾ ਲੈਣਾ ਸੀ। ਇਸ ਤੋਂ ਪਹਿਲਾਂ, ਇਸ ਟੂਰਨਾਮੈਂਟ ਨੂੰ ਸਤੰਬਰ ‘ਚ ਹੋਣਾ ਸੀ ਜਿਸ ਨੂੰ ਕੋਰੋਨਾ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ।