Image Courtesy :jansatta

ਸ਼ਾਰਜਾਹ: IPL 2020 ਦੇ 28ਵੇਂ ਮੈਚ ‘ਚ ਆਂਦਰੇ ਰਸਲ ਨੇ ਗੇਂਦਬਾਜ਼ੀ ‘ਚ ਇੱਕ ਖ਼ਾਸ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਮੈਚ ਦੇ ਦੌਰਾਨ RCB ਓਪਨਰ ਦੇਵਦੱਤ ਪਡੀਕੱਲ ਨੂੰ ਬੋਲਡ ਆਊਟ ਕਰਦੇ ਹੀ T-20 ਕ੍ਰਿਕਟ ‘ਚ 300 ਵਿਕਟਾਂ ਹਾਸਿਲ ਕਰਨ ਦਾ ਰਿਕਾਰਡ ਆਪਣੇ ਨਾਂ ਕਰ ਲਿਆ। T-20 ਕ੍ਰਿਕਟ ‘ਚ 300 ਜਾਂ ਉਸ ਤੋਂ ਜ਼ਿਆਦਾ ਵਿਕਟਾਂ ਹਾਸਿਲ ਕਰਨ ਵਾਲਾ ਰਸਲ ਦੁਨੀਆਂ ਦਾ 10ਵਾਂ ਗੇਂਦਬਾਜ਼ ਅਤੇ ਵੈੱਸਟ ਇੰਡੀਜ਼ ਦਾ ਤੀਸਰਾ ਅਜਿਹਾ ਖਿਡਾਰੀ ਬਣ ਗਿਐ ਜਿਸ ਨੇ ਇਹ ਮੁਕਾਮ ‘ਚ ਹਾਸਿਲ ਕੀਤਾ ਹੈ। ਰਸਲ ਤੋਂ ਪਹਿਲਾਂ T-20 ਕ੍ਰਿਕਟ ‘ਚ 300 ਵਿਕਟਾਂ ਜਾਂ ਇਸ ਤੋਂ ਜ਼ਿਆਦਾ ਵਿਕਟਾਂ ਡਵੇਨ ਬ੍ਰੈਵੋ, ਲਸਿਥ ਮਲਿੰਗਾ, ਸੁਨੀਲ ਨਾਰਾਇਣ, ਇਮਰਾਨ ਤਾਹਿਰ, ਸ਼ਾਕਿਬ ਅਲ ਹਸਨ, ਸ਼ਾਹਿਦ ਅਫ਼ਰੀਦੀ, ਰਾਸ਼ਿਦ ਖ਼ਾਨ ਅਤੇ ਵਹਾਬ ਰਿਆਜ਼ ਹਨ। ਇਨ੍ਹਾਂ ਗੇਂਦਬਾਜ਼ਾਂ ਨੇ T-20 ਕ੍ਰਿਕਟ ‘ਚ 300 ਤੋਂ ਜ਼ਿਆਦਾ ਵਿਕਟਾਂ ਹਾਸਿਲ ਕੀਤੀਆਂ ਹਨ। ਰਸਲ ਨੇ IPL ‘ਚ ਹੁਣ ਤਕ 61 ਵਿਕਟਾਂ ਹਾਸਿਲ ਕੀਤੀਆਂ ਹਨ।
ਰਸਲ ਆਪਣੀ ਗੇਂਦਬਾਜ਼ੀ ਤੋਂ ਇਲਾਵਾ ਬੱਲੇਬਾਜ਼ੀ ‘ਚ ਵੀ ਕਮਾਲ ਕਰ ਰਿਹਾ ਹੈ। T-20 ‘ਚ ਰਸਲ ਨੇ ਆਪਣੀ ਬੱਲੇਬਾਜ਼ੀ ਨਾਲ 5,642 ਦੌੜਾਂ ਬਣਾਈਆਂ ਹਨ ਜਿਨ੍ਹਾਂ ‘ਚ ਦੋ ਸੈਂਕੜੇ ਅਤੇ 21 ਅਰਧ ਸੈਂਕੜੇ ਸ਼ਾਮਿਲ ਹਨ। ਰਸਲ ਨੇ T-20 ਕ੍ਰਿਕਟ ‘ਚ ਡੈਬਿਊ ਸਾਲ 2010 ‘ਚ ਕੀਤਾ ਸੀ। ਦੱਸ ਦੇਈਏ ਕਿ KKR ਵਿਰੁੱਧ RCB ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਲੇਔਫ਼ ਦੀ ਦੌੜ ‘ਚ ਬਣੇ ਰਹਿਣ ਲਈ ਦੋਹਾਂ ਟੀਮਾਂ ਲਈ ਉਹ ਮੈਚ ਜਿੱਤਣ ਮਹੱਤਵਪੂਰਣ ਸੀ।