Image Courtesy :jagbani(punjabkesari)

ਸਮੱਗਰੀ
– ਦੋ ਕੱਚੇ ਅੰਬ
– ਇੱਕ ਛੋਟਾ ਕੱਪ ਕੱਦੂਕਸ ਕੀਤਾ ਨਾਰੀਅਲ
– ਇੱਕ ਕੱਪ ਚੀਨੀ ਜਾਂ ਗੁੜ
– ਇੱਕ ਛੋਟਾ ਕੱਪ ਕੱਟਿਆ ਧਨੀਆ
– ਇੱਕ ਚੱਮਚ ਤੇਲ
– ਇੱਕ ਛੋਟਾ ਚੱਮਚ ਰਾਈ
– ਇੱਕ ਛੋਟਾ ਚੱਮਚ ਮੇਥੀ ਦਾਣਾ
– ਇੱਕ ਛੋਟਾ ਚੱਮਚ ਜ਼ੀਰਾ
– 2-3 ਸੁੱਕੀਆਂ ਲਾਲ ਮਿਰਚਾਂ
– ਨਮਕ ਸਵਾਦ ਅਨੁਸਾਰ
– ਅੱਧਾ ਚੱਮਚ ਹਲਦੀ
ਵਿਧੀ
ਅੰਬ ਦੀਆਂ ਗੁਠਲੀਆਂ ਕੱਢ ਕੇ ਚੰਗੀ ਤਰ੍ਹਾਂ ਕੱਦੂਕਸ ਕਰ ਲਓ। ਤੁਸੀਂ ਚਾਹੋ ਤਾਂ ਅੰਬ ਨੂੰ ਛੋਟੇ-ਛੋਟੇ ਪੀਸਾਂ ‘ਚ ਵੀ ਕੱਟ ਸਕਦੇ ਹੋ। ਕੜਾਹੀ ‘ਚ ਤੇਲ ਪਾ ਕੇ ਗਰਮ ਕਰੋ ਅਤੇ ਉਸ ਵਿੱਚ ਮੇਥੀ, ਰਾਈ, ਲਾਲ ਮਿਰਚ ਅਤੇ ਜ਼ੀਰਾ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ। ਫ਼ਿਰ ਉਸ ਵਿੱਚ ਕੱਦੂਕਸ ਕੀਤਾ ਹੋਇਆ ਅੰਬ ਪਾਓ ਅਤੇ ਤਿੰਨ ਤੋਂ ਚਾਰ ਮਿੰਟ ਤਕ ਨਰਮ ਹੋਣ ਤਕ ਪਕਾਓ। ਨਾਲ ਹੀ ਨਮਕ, ਹਲਦੀ, ਅਤੇ ਗੁੜ ਜਾਂ ਸ਼ੱਕਰ ਪਾਓ। ਜਦੋਂ ਚਟਨੀ ਦਾ ਰੰਗ ਬਦਲਣ ਲੱਗੇ ਤਾਂ ਨਾਰੀਅਲ ਅਤੇ ਹਰਾ ਧਨੀਆ ਵੀ ਮਿਕਸ ਕਰੋ। ਅੰਬ ਦੀ ਚਟਨੀ ਤਿਆਰ ਹੈ। ਰੋਟੀ ਅਤੇ ਸਬਜ਼ੀ ਨਾਲ ਲਓ ਅੰਬ ਦੀ ਚਟਨੀ ਦਾ ਮਜ਼ਾ ਲਓ!