Image Courtesy :jagbani(punjabkesar)

ਨਵੀਂ ਦਿੱਲੀ: ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪੰਜ ਸਾਲਾ ਧੀ ਨਾਲ ਜਬਰ-ਜ਼ਨਾਹ ਕਰਨ ਦੀ ਧਮਕੀ ਦੇਣ ਵਾਲੇ 16 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਅਤੇ ਉਸ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਬੌਲੀਵੁਡ ਦੇ ਮਸ਼ਹੂਰ ਅਦਾਕਾਰ ਆਰ ਮਾਧਵਨ ਨੇ ਟਵੀਟ ਕੀਤਾ ਹੈ ਜੋ ਕਾਫ਼ੀ ਵਾਇਰਲ ਹੋ ਰਿਹਾ ਹੈ। ਟਵੀਟ ਵਿੱਚ ਆਰ ਮਾਧਵਨ ਜਿੱਥੇ 12ਵੀਂ ਜਮਾਤ ਦੇ ਵਿਦਿਆਰਥੀ ‘ਤੇ ਭੜਕਦੇ ਨਜ਼ਰ ਆਏ। ਉਥੇ ਹੀ ਪੁਲੀਸ ਵਲੋਂ ਉਸ ਨੂੰ ਗ੍ਰਿਫ਼ਤਾਰ ਕਰਣ ‘ਤੇ ਅਦਾਕਾਰ ਨੇ ਪੁਲੀਸ ਦੀ ਤਾਰੀਫ਼ ਵੀ ਕੀਤੀ ਹੈ।
ਆਰ ਮਾਧਵਨ ਨੇ ਪੁਲੀਸ ਦੀ ਤਾਰੀਫ਼ ਕਰਦੇ ਹੋਏ ਲਿਖਿਆ, ”ਬਹੁਤ ਚੰਗਾ ਕੰਮ। ਇਹ ਸਮਾਂ ਹੈ ਇਨ੍ਹਾਂ ਵਰਗੇ ਰਾਕਸ਼ਸਾਂ ਦੇ ਮਨ ਵਿੱਚ ਪੁਲੀਸ ਅਤੇ ਭਗਵਾਨ ਦਾ ਡਰ ਲਿਆਉਣ ਦਾ ਜੋ ਇਹ ਸੋਚਦੇ ਹਨ ਕਿ ਉਹ ਕੁੱਝ ਵੀ ਕਰ ਸਕਦੇ ਹਨ ਅਤੇ ਕਹਿ ਸਕਦੇ ਹੈ, ਜੋ ਵੀ ਚੀਜ਼ਾਂ ਉਹ ਚਾਹੁੰਦੇ ਹਨ ਭਾਵੇਂ ਹੀ ਉਹ ਕਿਸ਼ੋਰ ਕਿਉਂ ਨਾ ਹੋਣ।”
ਦੱਸ ਦੇਈਏ ਕਿ ਇਸ ਮਾਮਲੇ ਨੂੰ ਲੈ ਕੇ ਸੀਨੀਅਰ ਪੁਲੀਸ ਅਫ਼ਸਰ ਸੌਰਭ ਸਿੰਘ ਨੇ ਦੱਸਿਆ ਕਿ 12ਵੀਂ ਜਮਾਤ ਦੇ ਵਿਦਿਆਰਥੀ ਨੂੰ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਦੇ ਇਨਸਟਾਗ੍ਰੈਮ ‘ਤੇ ਕੁੱਝ ਦਿਨ ਪਹਿਲਾਂ ਧਮਕੀ ਭਰੇ ਸੰਦੇਸ਼ ਭੇਜਣ ਦੇ ਸਬੰਧ ‘ਚ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ ਹੈ। ਪੁਲੀਸ ਨੇ ਕਿਹਾ ਹੈ ਕਿ ਇਸ ਨੌਜਵਾਨ ਨੇ ਸਵੀਕਾਰ ਕੀਤਾ ਹੈ ਕਿ ਉਸ ਨੇ ਕੋਲਕਾਤਾ ਨਾਈਟ ਰਾਈਡਰਜ਼ ਅਤੇ ਚੇਨਈ ਸੁਪਰ ਕਿੰਗਜ਼ ਦੇ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ 2020 ਮੈਚ ਤੋਂ ਬਾਅਦ ਇਨਸਟਾਗ੍ਰੈਮ ‘ਤੇ ਧਮਕੀ ਭਰੇ ਸੰਦੇਸ਼ ਪੋਸਟ ਕੀਤੇ ਸਨ।
ਪੁਲੀਸ ਨੇ ਮਾਮਲੇ ਨੂੰ ਲੈ ਕੇ ਕਿਹਾ ਕਿ ਰਾਂਚੀ ਪੁਲੀਸ ਨੇ ਸਾਨੂੰ ਦੱਸਿਆ ਕਿ ਧਮਕੀ ਦੇਣ ਵਾਲਾ ਇਹ ਮੁੰਡਾ ਕੱਛ ਜ਼ਿਲ੍ਹੇ ਦੇ ਮੁੰਦਰਾ ਦਾ ਰਹਿਣਾ ਵਾਲਾ ਹੈ। ਉਨ੍ਹਾਂ ਕਿਹਾ, ”ਅਸੀਂ ਪਤਾ ਲਗਾ ਲਿਆ ਹੈ ਕਿ ਇਹ ਓਹੀ ਬੱਚਾ ਹੈ ਜਿਸ ਨੇ ਧਮਕੀ ਭਰੇ ਸੰਦੇਸ਼ ਭੇਜੇ ਸਨ। ਉਸ ਨੂੰ ਰਾਂਚੀ ਪੁਲੀਸ ਦੇ ਹਵਾਲੇ ਕਰ ਦਿੱਤਾ ਜਾਵੇਗਾ ਕਿਉਂਕਿ FRI ਓਸੇ ਸ਼ਹਿਰ ਵਿੱਚ ਦਰਜ ਕੀਤੀ ਗਈ ਹੈ। ਰਾਂਚੀ ਪੁਲੀਸ ਵੀ ਜਲਦ ਹੀ ਮੁੰਡੇ ਦੀ ਕਸਟਡੀ ਲਈ ਕੱਛ ਪੁੱਜਣ ਵਾਲੀ ਹੈ।