Image Courtesy :indianexpress

ਇੰਡੀਅਨ ਆਈਡਲ 12 ਦੀ ਜੱਜ ਅਤੇ ਬੌਲੀਵੁਡ ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਅੱਜਕੱਲ੍ਹ ਸੁਰਖ਼ੀਆਂ ‘ਚ ਹੈ। ਹਾਲ ਹੀ ‘ਚ ਨੇਹਾ ਕੱਕੜ ਨੇ ਆਪਣੇ ਔਫ਼ੀਸ਼ੀਅਲ ਇਨਸਟਾਗ੍ਰੈਮ ਐਕਾਊਂਟ ‘ਤੇ ਰੋਹਨਪ੍ਰੀਤ ਸਿੰਘ ਨਾਲ ਇੱਕ ਤਸਵੀਰ ਸਾਂਝੀ ਕੀਤੀ ਸੀ ਜਿਸ ਦੇ ਨਾਲ ਹੀ ਉਸ ਨੇ ਆਪਣੇ ਅਤੇ ਰੋਹਨਪ੍ਰੀਤ ਦੇ ਰਿਲੇਸ਼ਨਸ਼ਿਪ ਨੂੰ ਕਨਫ਼ਰਮ ਕੀਤਾ।
ਨੇਹਾ ਨੇ ਇਸ਼ਾਰਿਆਂ-ਇਸ਼ਾਰਿਆਂ ‘ਚ ਕੀਤੀ ਆਪਣੇ ਵਿਆਹ ਦੀ ਅਨਾਊਂਸਮੈਂਟ
ਦੋਹਾਂ ਦੇ ਰਿਲੇਸ਼ਨਸ਼ਿਪ ਨੂੰ ਕੰਫ਼ਰਮ ਕਰਨ ਤੋਂ ਬਾਅਦ ਹੀ ਉਨ੍ਹਾਂ ਦੇ ਵਿਆਹ ਦੇ ਚਰਚੇ ਸ਼ੁਰੂ ਹੋ ਗਏ ਹਨ। ਨੇਹਾ ਕੱਕੜ ਦੇ ਪ੍ਰਸ਼ੰਸਕ ਇਹੀ ਜਾਣਨਾ ਚਾਹੁੰਦੇ ਹਨ ਕਿ ਆਖ਼ਿਰ ਉਹ ਅਤੇ ਰੋਹਨਪ੍ਰੀਤ ਕਦੋਂ ਵਿਆਹ ਕਰਵਾਉਣ ਜਾ ਰਹੇ ਹਨ। ਇਸੇ ਦੌਰਾਨ ਨੇਹਾ ਕੱਕੜ ਨੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ‘ਚ ਉਹ ਪਿੰਕ ਸੂਟ ‘ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਉਸ ਨੇ ਕੈਪਸ਼ਨ ‘ਚ ਲਿਖਿਆ, ”ਆਜਾ ਚੱਲ ਵਿਆਹ ਕਰਵਾਈਏ ਲੌਕਡਾਊਨ ਵਿੱਚ ਘੱਟ ਹੋਣਗੇ ਖ਼ਰਚੇ। ਇਹ ਡਾਇਮੰਡ ਦਾ ਛੱਲਾ ਗੀਤ ਦੀ ਮੇਰੀ ਪਸੰਦੀਦਾ ਲਾਈਨ ਹੈ। ਤੁਹਾਡੀ ਕਿਹੜੀ ਹੈ?” ਇਸ ਕੈਪਸ਼ਨ ਨੂੰ ਲੈ ਕੇ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਉਹ ਤੇ ਰੋਹਨਪ੍ਰੀਤ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਵਾਲੇ ਹਨ। ਕਈ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇਸ਼ਾਰਿਆਂ-ਇਸ਼ਾਰਿਆਂ ‘ਚ ਨੇਹਾ ਕੱਕੜ ਨੇ ਆਪਣੇ ਵਿਆਹ ਦੀ ਅਨਾਊਂਸਮੈਂਟ ਕਰ ਦਿੱਤੀ ਹੈ।
ਰੋਹਨਪ੍ਰੀਤ ਨਾਲ ਰਿਲੇਸ਼ਨਸ਼ਿਪ ‘ਤੇ ਲਾਈ ਮੋਹਰ
ਨੇਹਾ ਕੱਕੜ ਅਤੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਨੇ ਇੱਕੱਠੇ ਆਪਣੇ ਰਿਲੇਸ਼ਨ ਨੂੰ ਕਨਫ਼ਰਮ ਕੀਤਾ ਹੈ। ਉਸ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਜਰੀਏ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਨੇਹਾ ਕੱਕੜ ਨੇ ਰੋਹਨਪ੍ਰੀਤ ਨਾਲ ਤਸਵੀਰ ਨੂੰ ਸਾਂਝੀ ਕਰਦਿਆਂ ਕੈਪਸ਼ਨ ‘ਚ ਲਿਖਿਆ ਸੀ, ‘ਤੁਮ ਮੇਰੇ ਹੋ। ‘ਉਥੇ ਹੀ ਰੋਹਨਪ੍ਰੀਤ ਸਿੰਘ ਨੇ ਵੀ ਨੇਹਾ ਕੱਕੜ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ”ਮੇਰੀ ਜ਼ਿੰਦਗੀ ਨਾਲ ਮਿਲੋ।”
ਰੋਕੇ ਦੀ ਤਸਵੀਰ ਵੀ ਹੋਈ ਸੀ ਵਾਇਰਲ
ਦੱਸ ਦਈਏ ਕਿ ਇਸ ਤੋਂ ਪਹਿਲਾਂ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਈ ਸੀ ਜਿਸ ‘ਚ ਦੋਵੇਂ ਸੋਫ਼ੇ ‘ਤੇ ਬੈਠੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਹੱਥਾਂ ‘ਚ ਕੁੱਝ ਨਜ਼ਰ ਆ ਰਿਹਾ ਹੈ। ਇਹ ਤਸਵੀਰ ਇੱਕ ਫ਼ੈਨ ਪੇਜ ਵਲੋਂ ਸਾਂਝੀ ਕੀਤੀ ਗਈ ਸੀ। ਇਸ ਤਸਵੀਰ ‘ਚ ਨੇਹਾ ਕੈਯੁਅਲ ਲੁੱਕ ‘ਚ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨੇਹਾ ਅਤੇ ਰੋਹਨਪ੍ਰੀਤ ਨਾਲ ਖੜ੍ਹੇ ਲੋਕ ਰੋਹਨਪ੍ਰੀਤ ਦੇ ਮਾਤਾ ਅਤੇ ਪਿਤਾ ਸਨ।
ਰੋਹਨਪ੍ਰੀਤ ਨੇ ਕੁੱਝ ਦਿਨ ਪਹਿਲਾਂ ਆਪਣੇ ਇਨਸਟਾ ‘ਤੇ ਨੇਹਾ ਕੱਕੜ ਨਾਲ ਇੱਕ ਤਸਵੀਰ ਸਾਂਝੀ ਕੀਤੀ ਸੀ ਜਿਸ ਦੀ ਕੈਪਸ਼ਨ ਵਿੱਚ ਉਸ ਨੇ ਲਿਖਿਆ ਸੀ, ”ਸ਼ੁਕਰ ਹੈ ਮੇਰੇ ਰੱਬਾ!” ਨਾਲ ਹੀ ਹਾਰਟ ਵੀ ਬਣਿਆ ਹੋਇਆ ਸੀ। ਇਸ ‘ਤੇ ਨੇਹਾ ਕੱਕੜ ਨੇ ਕੁਮੈਂਟ ਕਰਦਿਆਂ ਵਾਹਿਗੁਰੂ ਜੀ ਲਿਖਿਆ।
ਸਾਬਕਾ ਪ੍ਰੇਮੀ ਹਿਮਾਂਸ਼ ਕੋਹਲੀ ਦਾ ਰਿਐਕਸ਼ਨ
ਹਾਲ ਹੀ ‘ਚ ਜਦੋਂ ਹਿਮਾਂਸ਼ ਨੂੰ ਨੇਹਾ ਅਤੇ ਰੋਹਨਪ੍ਰੀਤ ਦੇ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ”ਜੇ ਨੇਹਾ ਵਿਆਹ ਕਰਵਾ ਰਹੀ ਹੈ ਤਾਂ ਮੈਂ ਉਸ ਲਈ ਖ਼ੁਸ਼ ਹਾਂ। ਉਹ ਆਪਣੀ ਜ਼ਿੰਦਗੀ ‘ਚ ਅੱਗੇ ਵੱਧ ਰਹੀ ਹੈ, ਉਥੇ ਉਸ ਨਾਲ ਕੋਈ ਹੈ ਅਤੇ ਇਹ ਵੇਖ ਕੇ ਚੰਗਾ ਲੱਗਿਆ।” ਹਿਮਾਂਸ਼ ਨੂੰ ਫ਼ਿਰ ਪੁੱਛਿਆ ਗਿਆ ਕੀ ਕੀ ਉਹ ਨੇਹਾ ਅਤੇ ਰੋਹਨਪ੍ਰੀਤ ਦੀ ਪ੍ਰੇਮ ਕਹਾਣੀ ਬਾਰੇ ਜਾਣਦਾ ਹੈ? ਅਦਾਕਾਰ ਨੇ ਕਿਹਾ, ”ਨਹੀਂ, ਮੈਨੂੰ ਕੁੱਝ ਨਹੀਂ ਪਤਾ।”
ਹਿਮਾਂਸ਼ ਨਾਲੋਂ ਰਿਸ਼ਤਾ ਟੁੱਟਣ ‘ਤੇ ਡਿਪ੍ਰੈਸ਼ਨ ਦਾ ਸ਼ਿਕਾਰ ਹੋਈ ਸੀ ਨੇਹਾ
ਦੱਸਣਯੋਗ ਹੈ ਕਿ ਨੇਹਾ ਅਤੇ ਹਿਮਾਂਸ਼ ਚਾਰ ਸਾਲਾਂ ਤੋਂ ਰਿਸ਼ਤੇ ‘ਚ ਸਨ। ਦੋਹਾਂ ਦਾ ਸਾਲ 2018 ‘ਚ ਬ੍ਰੇਕਅੱਪ ਹੋ ਗਿਆ ਸੀ। ਨੇਹਾ ਨੇ ਖ਼ੁਦ ਸੋਸ਼ਲ ਮੀਡੀਆ ਰਾਹੀਂ ਆਪਣੇ ਰਿਸ਼ਤੇ ਟੁੱਟਣ ਦੀ ਖ਼ਬਰ ਦਿੱਤੀ ਸੀ। ਨੇਹਾ ਨੇ ਇਹ ਵੀ ਦੱਸਿਆ ਸੀ ਕਿ ਉਹ ਇਹ ਰਿਸ਼ਤਾ ਟੁੱਟਣ ਤੋਂ ਬਾਅਦ ਡਿਪ੍ਰੈਸ਼ਨ ‘ਚ ਚਲੀ ਗਈ ਸੀ।