Image Courtesy :.facebook

ਸਮੱਗਰੀ
– ਬਾਦਾਮ (ਬਾਰੀਕ ਕੱਟੇ ਹੋਏ) ਦੋ ਕੱਪ
– ਕਨਡੈਂਸਡ ਮਿਲਕ ਦੋ ਕੱਪ
– ਦੁੱਧ ਅੱਧਾ ਕੱਪ
– ਕ੍ਰੀਮ ਅੱਠ ਚੱਮਚ
– ਕੇਸਰ ਇੱਕ ਚੱਮਚ
– ਸਾਬਤ ਬਾਦਾਮ ਇੱਕ ਕੱਪ
– ਇੱਕ ਚੱਮਚ ਕੇਸਰ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇੱਕ ਬੌਲ ‘ਚ ਬਾਦਾਮ, ਕਨਡੈਂਸਡ ਮਿਲਕ ਅਤੇ ਕ੍ਰੀਮ ਪਾ ਕੇ ਗਾੜ੍ਹਾ ਘੋਲ ਤਿਆਰ ਕਰ ਲਓ। ਫ਼ਿਰ ਪੈਨ ‘ਚ ਦੁੱਧ ਅਤੇ ਕੇਸਰ ਪਾ ਕੇ ਘੱਟ ਗੈਸ ‘ਤੇ ਉਬਾਲ ਲਓ। ਜਦੋਂ ਕੇਸਰ ਦੁੱਧ ‘ਚ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਵੇ ਤਾਂ ਇਸ ਨੂੰ ਸੇਕ ਤੋਂ ਹਟਾ ਕੇ ਠੰਡਾ ਹੋਣ ਲਈ ਰੱਖ ਦਿਓ।
ਦੁੱਧ ਠੰਡਾ ਹੋਣ ਤੋਂ ਬਾਅਦ ਉਸ ਨੂੰ ਤਿਆਰ ਕੀਤੇ ਹੋਏ ਘੋਲ ‘ਚ ਪਾਓ ਅਤੇ ਮਿਲਾਓ। ਫ਼ਿਰ ਤਵੇ ‘ਤੇ ਘੱਟ ਗੈਸ ‘ਤੇ ਸਾਬਤ ਬਾਦਾਮਾਂ ਨੂੰ ਭੁੰਨ ਲਓ ਅਤੇ ਫ਼ਿਰ ਇਨ੍ਹਾਂ ਨੂੰ ਵੀ ਬਾਰੀਕ ਕੱਟ ਲਓ। ਇਨ੍ਹਾਂ ‘ਚ ਥੋੜ੍ਹੇ ਨੂੰ ਬਾਦਾਮ ਕੁਲਫ਼ੀ ਦੇ ਮਿਸ਼ਰਣ ‘ਚ ਪਾਓ ਅਤੇ ਥੋੜ੍ਹੇ ਨੂੰ ਗਾਰਨਿਸ਼ ਕਰਨ ਲਈ ਇੱਕ ਸਾਈਡ ਰੱਖ ਦਿਓ। ਫ਼ਿਰ ਤਿਆਰ ਮਿਸ਼ਰਣ ਨੂੰ ਕੁਲਫ਼ੀ ਮੇਕਰ ‘ਚ ਪਾਓ ਅਤੇ ਢੱਕਣ ਲਗਾ ਕੇ ਚਾਰ ਘੰਟਿਆਂ ਲਈ ਇੱਕ ਫ਼ਰਿੱਜ ‘ਚ ਰੱਖੋ।
ਉਸ ਤੋਂ ਬਾਅਦ ਕੁਲਫ਼ੀ ਨੂੰ ਫ਼ਰਿੱਜ ‘ਚੋਂ ਕੱਢ ਕੇ ਬਾਦਾਮ ਅਤੇ ਕੇਸਰ ਨਾਲ ਗਾਰਨਿਸ਼ ਕਰ ਕੇ ਸਰਵ ਕਰੋ।