Image Courtesy :zeenews

ਨੌਇਡਾ: ਦੁਨੀਆ ਭਰ ਦੇ ਬੱਲੇਬਾਜ਼ਾਂ ਨੂੰ ਆਪਣੀ ਫ਼ਿਰਕੀ ‘ਚ ਫ਼ਸਾਉਣ ਵਾਲੇ ਗੇਂਦਬਾਜ਼ ਲੈੱਗ ਸਪਿਨਰ ਰਾਸ਼ਿਦ ਖ਼ਾਨ ਖ਼ਿਲਾਫ਼ ਸਹਿਵਾਗ ਨੇ ਇੱਕ ਇੰਟਰਵਿਊ ਦੌਰਾਨ ਬੱਲੇਬਾਜ਼ਾਂ ਨੂੰ ਸਲਾਹ ਦਿੱਤੀ। ਸਹਿਵਾਗ ਨੇ ਕਿਹਾ ਕਿ ਜੇਕਰ ਬੱਲੇਬਾਜ਼ਾਂ ਨੂੰ ਰਾਸ਼ਿਦ ਖ਼ਿਲਾਫ਼ ਦੌੜਾਂ ਬਣਾਉਣੀਆਂ ਹਨ ਤਾਂ ਉਨ੍ਹਾਂ ਨੂੰ ਉਸ ਦੇ ਗੇਂਦਬਾਜ਼ੀ ਐਕਸ਼ਨ ‘ਤੇ ਧਿਆਨ ਦੇਣਾ ਹੋਵੇਗਾ। ਜੇਕਰ ਬੱਲੇਬਾਜ਼ ਰਾਸ਼ਿਦ ਖ਼ਾਨ ਦਾ ਐਕਸ਼ਨ ਸਮਝਣ ‘ਚ ਸਫ਼ਲ ਹੁੰਦੇ ਹਨ ਤਾਂ ਉਹ ਆਸਾਨੀ ਨਾਲ ਉਨ੍ਹਾਂ ਖ਼ਿਲਾਫ਼ ਦੌੜਾਂ ਬਣਾ ਸਕਦੇ ਹਨ।
ਸਹਿਵਾਗ ਨੇ ਕਿਹਾ ਕਿ ਰਾਸ਼ਿਦ ਇੱਕ ਬਹੁਤ ਵਧੀਆ ਸਪਿਨਰ ਹੈ, ਅਤੇ ਉਸ ਖ਼ਿਲਾਫ਼ ਦੌੜਾਂ ਬਣਾਉਣਾ ਆਸਾਨ ਨਹੀਂ, ਪਰ ਬੱਲੇਬਾਜ਼ ਉਸ ਵਲੋਂ ਗੇਂਦ ਸੁੱਟਣ ਦੌਰਾਨ ਹੀ ਪੜ੍ਹ ਲੈਣ ਤਾਂ ਉਹ ਉਸ ਦੀਆਂ ਗੇਂਦਾਂ ‘ਤੇ ਦੌੜਾਂ ਬਣਾ ਸਕਦੇ ਹਨ। ਇਸ ਲਈ ਬੱਲੇਬਾਜ਼ਾਂ ਨੂੰ ਰਾਸ਼ਿਦ ਖ਼ਾਨ ਦਾ ਐਕਸ਼ਨ ਪੜ੍ਹਨਾ ਹੋਵੇਗਾ ਕਿ ਉਹ ਕਿਸ ਤਰ੍ਹਾਂ ਗੇਂਦ ਸੁੱਟਦੈ ਅਤੇ ਕਿਵੇਂ ਆਪਣੀ ਰਫ਼ਤਾਰ ‘ਚ ਬਦਲਾਅ ਕਰਦੈ।
ਦੱਸ ਦਈਏ ਕਿ ਅਫ਼ਗ਼ਾਨੀ ਗੇਂਦਬਾਜ਼ ਰਾਸ਼ਿਦ ਖ਼ਾਨ ਖ਼ਿਲਾਫ਼ ਦੌੜਾਂ ਬਣਾਉਣ ‘ਚ ਬੱਲੇਬਾਜ਼ਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਸ ਦਾ ਹਾਈ ਆਰਮ ਐਕਸ਼ਨ ਹੈ ਜਿਸ ਕਾਰਨ ਬੱਲੇਬਾਜ਼ਾਂ ਨੂੰ ਉਸ ਦੀਆਂ ਗੇਂਦਾਂ ਨੂੰ ਸਮਝਣ ‘ਚ ਪਰੇਸ਼ਾਨੀ ਹੁੰਦੀ ਹੈ ਅਤੇ ਉਹ ਉਨ੍ਹਾਂ ਖ਼ਿਲਾਫ਼ ਦੌੜਾਂ ਨਹੀਂ ਬਣਾ ਪਾਉਂਦੇ।