ਨਵੀਂ ਦਿੱਲੀ: ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਹਾਰੂਨ ਲੋਰਗਟ ਨੂੰ ਲੱਗਦਾ ਹੈ ਕਿ ਕ੍ਰਿਕਟ ਦੇ ਵਿਸ਼ਵੀਕਰਨ ‘ਚ ਟੀ10 ਕ੍ਰਿਕਟ ਆਦਰਸ਼ ਹੋ ਸਕਦਾ ਹੈ ਕਿਉਂਕਿ ਲੰਬਾ ਫ਼ਾਰਮੈਟ ਖੇਡਣ ਦੀ ਇੱਛਾ ਰੱਖਣ ਵਾਲੀਆਂ ਟੀਮਾਂ ਘੱਟ ਹੁੰਦੀਆਂ ਜਾਣਗੀਆਂ। ਲੋਰਗਟ ਨੂੰ ਲੱਗਦਾ ਹੈ ਕਿ ਕ੍ਰਿਕਟ ਦਾ ਨਵਾਂ T-20 ਫ਼ੌਰਮੈਟ 90 ਮਿੰਟ ਦੇ ਅੰਦਰ ਖ਼ਤਮ ਹੋ ਜਾਂਦਾ ਜਿਸ ਨਾਲ ਇਹ ਕਾਫ਼ੀ ਸ਼ਾਨਦਾਰ ਹੋ ਸਕਦਾ ਹੈ ਖ਼ਾਸ ਤੌਰ ‘ਤੇ ਔਰਤਾਂ ਦੀ ਖੇਡ ਲਈ ਕਿਉਂਕਿ ICC ਦੀਆਂ ਨਜ਼ਰਾਂ ਓਲੰਪਿਕਸ ‘ਚ ਕ੍ਰਿਕਟ ਦੇ ਪ੍ਰਵੇਸ਼ ‘ਤੇ ਲੱਗੀਆਂ ਹੋਈਆਂ ਹਨ।
ਲੋਰਗਟ ਨੂੰ T-20 ਸਪੋਰਟਸ ਮੈਨੇਜਮੈਂਟ ‘ਚ ਦੁਨੀਆ ਭਰ ‘ਚ ਕ੍ਰਿਕਟ ਦੇ 10 ਓਵਰ ਦੇ ਫ਼ੌਰਮੈਟ ਦੇ ਵਿਕਾਸ ਅਤੇ ਪ੍ਰਸਾਰ ਲਈ ਰਣਨੀਤੀ ਅਤੇ ਵਿਕਾਸ ਦੇ ਨਿਰਦੇਸ਼ਕ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਹੈ। ਕੰਪਨੀ ਆਬੂ ਧਾਬੀ T-20 ਟੂਰਨਾਮੈਂਟ ਦਾ ਪ੍ਰਬੰਧ ਕਰਦੀ ਹੈ ਜੋ 28 ਜਨਵਰੀ ਤੋਂ 6 ਫ਼ਰਵਰੀ ਤਕ ਕਰਵਾਇਆ ਜਾਵੇਗਾ। ਲੋਰਗਟ ਨੇ ਸੋਮਵਾਰ ਨੂੰ ਵਰਚੁਅਲ ਮੀਡੀਆ ਕਾਨਫ਼ਰੰਸ ਦੌਰਾਨ ਕਿਹਾ, ”ਭਵਿੱਖ ‘ਚ ਬਹੁਤ ਘੱਟ ਦੇਸ਼ ਲੰਬੇ ਫ਼ੌਰਮੈਟ ਦੇ ਕ੍ਰਿਕਟ ਨੂੰ ਖੇਡਣਗੇ। ਜ਼ਿਆਦਾ ਤੋਂ ਜ਼ਿਆਦਾ ਦੇਸ਼ ਛੋਟੇ ਫ਼ੌਰਮੈਟ ਖੇਡਣਗੇ। ਜਦੋਂ ਤਕ ICC ਅੰਤਰਰਾਸ਼ਟਰੀ ਟੂਰਨਾਮੈਂਟ ਸ਼ੁਰੂ ਨਹੀਂ ਕਰਦੀ ਉਨ੍ਹਾਂ ਨੂੰ ਕਿਵੇਂ ਲੱਗਦਾ ਹੈ ਕਿ T-20 ਲੋਕਾਂ ਨੂੰ ਪਿਆਰਾ ਹੋਵੇਗਾ?
ਉਨ੍ਹਾਂ ਕਿਹਾ, ”ICC ਨੇ T-20 ਫ਼ੌਰਮੈਟ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ। ਮੈਂ ਕੁੱਝ ਦਿਨਾਂ ‘ਚ ICC ‘ਚ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਣ ਦੀ ਯੋਜਨਾ ਬਣਾ ਰਿਹਾ ਹਾਂ ਅਤੇ ਦੇਖਦੇ ਹਾਂ ਕਿ ਕੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, ”T-20 ਔਰਤਾਂ ‘ਚ ਖੇਡ ਦੇ ਵਿਕਾਸ ਲਈ ਕਾਫ਼ੀ ਵਧੀਆ ਹੋ ਸਕਦਾ ਹੈ। ਇਹ ਓਲੰਪਿਕਸ ਲਈ ਆਦਰਸ਼ ਫ਼ੌਰਮੈਟ ਹੋ ਸਕਦਾ ਹੈ ਕਿਉਂਕਿ ਇਹ ਸਿਰਫ਼ 90 ਮਿੰਟ ‘ਚ ਖ਼ਤਮ ਹੋ ਜਾਂਦਾ ਹੈ ਜਿਵੇਂ ਕਿ ਫ਼ੁੱਟਬਾਲ ਮੈਚ।