ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਜਲਦ ਹੀ ਮਾਂ-ਬਾਪ ਬਣਨ ਵਾਲੇ ਹਨ। ਉਨ੍ਹਾਂ ਤੋਂ ਬਾਅਦ ਹੁਣ ਇੱਕ ਹੋਰ ਕ੍ਰਿਕਟਰ-ਅਦਾਕਾਰਾ ਜੋੜੇ ਦੇ ਘਰ ‘ਚ ਵੀ ਖ਼ੁਸ਼ੀਆਂ ਆਉਣ ਵਾਲੀਆਂ ਹਨ। ਕ੍ਰਿਕਟਰ ਜ਼ਹੀਰ ਖ਼ਾਨ ਅਤੇ ਉਸ ਦੀ ਪਤਨੀ ਸਾਗਰਿਕਾ ਘਾਟਗੇ ਵੀ ਜਲਦ ਹੀ ਮਾਂ-ਪਿਓ ਬਣਨ ਵਾਲੇ ਹਨ ਅਤੇ ਉਨ੍ਹਾਂ ਦੇ ਪਰਿਵਾਰ ‘ਚ ਵੀ ਇੱਕ ਹੋਰ ਮੈਂਬਰ ਆਉਣ ਵਾਲਾ ਹੈ।
ਇਥੇ ਇਹ ਵੀ ਦੱਸ ਦੇਈਏ ਕਿ ਜ਼ਹੀਰ ਖ਼ਾਨ ਅਤੇ ਸਾਗਰਿਕਾ ਨੇ ਪਬਲਿਕ ਪਲੈੱਟਫ਼ੌਰਮ ‘ਤੇ ਇਸ ਦੀ ਅਨਾਊਂਸਮੈਂਟ ਨਹੀਂ ਕੀਤੀ, ਪਰ ਕੁੱਝ ਮੀਡੀਆ ਰਿਪੋਰਟਾਂ ‘ਚ ਕਿਹਾ ਜਾ ਰਿਹਾ ਹੈ ਕਿ ਦੋਹੇਂ ਜਲਦ ਪੈਰੈਂਟਸ ਬਣਨ ਵਾਲੇ ਹਨ। ਮੁੰਬਈ ਮਿਰਰ ਮੁਤਾਬਿਕ, ਸਾਗਰਿਕਾ ਘਾਟਗੇ ਗਰਭਵਤੀ ਹੈ ਅਤੇ ਜਲਦ ਹੀ ਬੱਚੇ ਨੂੰ ਜਨਮ ਦੇਣ ਵਾਲੀ ਹੈ। ਜ਼ਹੀਰ ਖ਼ਾਨ ਅਤੇ ਸਾਗਰਿਕਾ ਘਾਟਗੇ ਨੇ ਸਾਲ 2017 ‘ਚ ਵਿਆਹ ਕੀਤਾ ਸੀ। ਇਸ ਰਿਪੋਰਟ ਮੁਤਾਬਿਕ, ਜ਼ਹੀਰ ਖ਼ਾਨੇ ਸਾਗਰਿਕਾ ਦੇ ਦੋਸਤਾਂ ਨੇ ਕਨਫ਼ਰਮ ਕੀਤਾ ਹੈ ਕਿ ਉਹ ਹੈਪੀ ਕਪਲ ਜਲਦ ਹੀ ਮਾਂ-ਪਿਓ ਬਣਨ ਵਾਲੈ।