Image Courtesy :jagbani(punjabkesari)

ਨਵੀਂ ਦਿੱਲੀ: ਦਿੱਲੀ ਕੈਪੀਟਲਜ਼ ਨੂੰ ਆਪਣੇ ਹਮਲਾਵਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਪੱਟ ਦੀਆਂ ਮਾਸਪੇਸ਼ੀਆਂ ‘ਚ ਖਿਚਾਅ ਦੀ ਵਜ੍ਹਾ ਨਾਲ ਘੱਟ ਤੋਂ ਘੱਟ ਇੱਕ ਹਫਤੇ ਤਕ IPL 2020 ਦੇ ਮੁਕਾਬਲਿਆਂ ‘ਚ ਹਿੱਸਾ ਨਹੀਂ ਲੈ ਸਕੇਗਾ। ਦਿੱਲੀ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਇਹ ਜਾਣਕਾਰੀ ਦਿੱਤੀ।
ਰਿਸ਼ਭ ਪੰਤ ਰਾਜਸਥਾਨ ਰੌਇਲਜ਼ ਵਿਰੁੱਧ 9 ਅਕਤੂਬਰ ਨੂੰ ਮੈਚ ਦੇ ਦੌਰਾਨ ਜ਼ਖਮੀ ਹੋ ਗਿਆ ਸੀ ਅਤੇ ਉਹ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਵਿਰੁੱਧ ਐਤਵਾਰ ਨੂੰ ਮੈਚ ‘ਚ ਨਹੀਂ ਸੀ ਖੇਡ ਸਕਿਆ। ਦਿੱਲੀ ਦੀ ਟੀਮ ਇਹ ਮੈਚ ਪੰਜ ਵਿਕਟਾਂ ਨਾਲ ਹਾਰ ਗਈ ਸੀ।
ਸ਼੍ਰੇਅਸ ਅਈਅਰ ਤੋਂ ਮੈਚ ਤੋਂ ਬਾਅਦ ਪੁੱਛਿਆ ਗਿਆ ਕਿ ਰਿਸ਼ਭ ਪੰਤ ਕਦੋ ਤਕ ਖੇਡਣ ਲਈ ਉਪਲਬਧ ਹੋਵੇਗਾ ਤਾਂ ਉਸ ਨੇ ਕਿਹਾ, ”ਮੈਨੂੰ ਇਸ ਦਾ ਹਾਲੇ ਪਤਾ ਨਹੀਂ, ਪਰ ਡਾਕਟਰ ਨੇ ਕਿਹਾ ਕਿ ਉਸ ਨੂੰ ਇੱਕ ਹਫਤੇ ਲਈ ਆਰਾਮ ਕਰਨਾ ਹੋਵੇਗਾ ਅਤੇ ਮੈਨੂੰ ਉਮੀਦ ਹੈ ਕਿ ਉਹ ਮਜ਼ਬੂਤ ਵਾਪਸੀ ਕਰੇਗਾ।”