Image Courtesy :jagbani(punjabkesari)

ਤਲਵੰਡੀ ਭਾਈ : ਮੋਗਾ ਦੇ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਦਫਤਰ ਦੀ ਤੀਸਰੀ ਮੰਜਿਲ ਉਪਰ ਚੜ੍ਹ ਕੇ ਖਾਲਿਸਤਾਨੀ ਝੰਡਾ ਲਹਿਰਾਉਣ ਦੇ ਦੋਸ਼ ‘ਚ ਤਲਵੰਡੀ ਭਾਈ ਦੇ ਨੇੜਲੇ ਪਿੰਡ ਸਾਧੂਵਾਲਾ ਦੇ ਰਹਿਣ ਵਾਲੇ ਨੌਜਵਾਨ ਅਕਾਸ਼ਦੀਪ ਉਰਫ ਮੰਨਾ, ਜਸਪਾਲ ਸਿੰਘ ਉਰਫ ਅਪਾ, ਰਾਮ ਤੀਰਥ ਉਰਫ ਰੋਬਿਨ ਵਾਸੀ ਮੋਗਾ, ਇੰਦਰਜੀਤ ਸਿੰਘ ਗਿੱਲ ਅਤੇ ਜਸਵੰਤ ਸਿੰਘ ਸਮੇਤ ਉਕਤ ਮੁਲਜ਼ਮਾਂ ਨੂੰ ਕੌਮੀ ਜਾਂਚ ਏਜੰਸੀ ਐੱਨ. ਆਈ. ਏ. ਦੇ ਵਿਸ਼ੇਸ਼ ਜੱਜ ਕਰੂਨੇਸ਼ ਕੁਮਾਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਮਾਣਯੋਗ ਅਦਾਲਤ ਵਲੋਂ ਉਕਤ ਦੋਸ਼ੀਆਂ ਨੂੰ 19 ਅਕਤੂਬਰ ਤੱਕ ਪੁਲਸ ਰਿਮਾਡ ‘ਤੇ ਭੇਜਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਜਾਂਚ ਏਜੰਸੀ ਐੱਨ. ਆਈ. ਏ. ਵਲੋਂ ਮਾਣਯੋਗ ਅਦਾਲਤ ‘ਚ ਰਿਮਾਂਡ ਦੇਣ ਦੀ ਮੰਗ ਕਰਦਿਆਂ ਤਰਕ ਦਿੱਤਾ ਗਿਆ ਸੀ ਕਿ ਉਕਤ ਮੁਲਜ਼ਮਾਂ ਪਹਿਲਾਂ ਕੀਤੀ ਗਈ ਪੁੱਛ-ਗਿੱਛ ਅਧੂਰੀ ਸੀ ਅਤੇ ਹੁਣ ਕੁਝ ਨਵੇਂ ਤੱਥ ਸਾਹਮਣੇ ਆਏ ਹਨ, ਜਿਨਾਂ ਸਬੰਧੀ ਇਨ੍ਹਾਂ ਮੁਲਜ਼ਮਾਂ ਨੂੰ ਇਕ-ਦੂਸਰੇ ਦੇ ਸਾਹਮਣੇ ਬਿਠਾ ਕੇ ਪੁੱਛ-ਗਿੱਛ ਕਰਨੀ ਹੈ, ਜਿਸ ਲਈ ਇਨ੍ਹਾਂ ਦਾ ਰਿਮਾਂਡ ਲੈਣਾ ਜ਼ਰੂਰੀ ਹੈ।
News Credit :jagbani(punjabkesari)