Image Courtesy :jagbani(punjabkesari)

ਨਵੀਂ ਦਿੱਲੀ- ਦੇਸ਼ ‘ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 74 ਲੱਖ ਦੇ ਪਾਰ ਚੱਲੀ ਗਈ ਹੈ, ਉੱਥੇ ਹੀ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ 65 ਲੱਖ ਤੋਂ ਵੱਧ ਹੋ ਗਈ ਹੈ। ਇਸ ਤਰ੍ਹਾਂ ਇਨਫੈਕਸ਼ਨ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਦਰ 87.78 ਫੀਸਦੀ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਸ਼ਨੀਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਕੋਵਿਡ-19 ਦੇ 62,212 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨਫੈਕਸ਼ਨ ਦੇ ਕੁੱਲ ਮਾਮਲੇ ਵੱਧ ਕੇ 74,32,680 ਹੋ ਗਏ ਹਨ। ਉੱਥੇ ਹੀ ਇਨਫੈਕਸ਼ਨ ਨਾਲ 837 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,12,998 ਹੋ ਗਈ ਹੈ। ਮੰਤਰਾਲੇ ਨੇ ਕਿਹਾ ਕਿ ਡੇਢ ਮਹੀਨਿਆਂ ‘ਚ ਪਹਿਲੀ ਵਾਰ ਇਲਾਜ ਅਧੀਨ ਲੋਕਾਂ ਦੀ ਗਿਣਤੀ 8 ਲੱਖ ਤੋਂ ਹੇਠਾਂ ਆਈ ਹੈ। ਉੱਥੇ ਹੀ ਲਗਾਤਾਰ 9ਵੇਂ ਦਿਨ ਇਲਾਜ ਅਧੀਨ ਲੋਕਾਂ ਦੀ ਗਿਣਤੀ 9 ਲੱਖ ਤੋਂ ਘੱਟ ਰਹੀ ਹੈ।
ਦੇਸ਼ ‘ਚ 7,95,087 ਲੋਕਾਂ ਦਾ ਇਲਾਜ ਦਾ ਇਲਾਜ ਚੱਲ ਰਿਹਾ ਹੈ, ਜੋ ਕੁੱਲ ਮਾਮਲਿਆਂ ਦਾ 10.70 ਫੀਸਦੀ ਹੈ। ਉੱਥੇ ਹੀ 65,24,595 ਲੋਕ ਹੁਣ ਤੱਕ ਸਿਹਤਯਾਬ ਹੋ ਚੁਕੇ ਹਨ। ਇਨਫੈਕਸ਼ਨ ਨਾਲ ਮੌਤ ਦਰ 1.52 ਫੀਸਦੀ ਹੋ ਗਈ ਹੈ। ਭਾਰਤ ‘ਚ ਕੋਵਿਡ-19 ਦੇ ਮਾਮਲੇ 7 ਅਗਸਤ ਨੂੰ 20 ਲੱਖ ਦਾ ਅੰਕੜਾ ਪਾਰ ਕਰ ਗਏ ਸਨ, ਜਦੋਂ ਕਿ 23 ਅਗਸਤ ਨੂੰ 30 ਲੱਖ, 5 ਸਤੰਬਰ ਨੂੰ 40 ਲੱਖ, 16 ਸਤੰਬਰ ਨੂੰ 50 ਲੱਖ, 28 ਸਤੰਬਰ ਨੂੰ 60 ਲੱਖ ਅਤੇ 11 ਅਕਤੂਬਰ ਨੂੰ 70 ਲੱਖ ਦੇ ਪਾਰ ਕਰ ਗਏ। ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਅਨੁਸਾਰ 16 ਅਕਤੂਬਰ ਤੱਕ 9,32,54,017 ਨਮੂਨਿਆਂ ਦੀ ਜਾਂਚ ਹੋਈ, ਜਿਨ੍ਹਾਂ ‘ਚੋਂ ਸ਼ੁੱਕਰਵਾਰ ਨੂੰ 9,99,090 ਨਮੂਨਿਆਂ ਦੀ ਜਾਂਚ ਕੀਤੀ ਗਈ।
News Credit :jagbani(punjabkesari)