Image Courtesy :jagbani(punjabkesari)

ਬੌਲੀਵੁਡ ਦੀ ਗਲੈਮਰ ਗਰਲ ਕੈਟਰੀਨਾ ਕੈਫ਼ ਹੁਣ ਇੱਕ ਬਿਜ਼ਨਸ ਵੂਮੈਨ ਬਣ ਗਈ ਹੈ। ਕੈਟਰੀਨਾ ਨੇ ਈ-ਕੌਮਰਸ ਪਲੈੱਟਫ਼ੌਰਮ ਨਾਇਕਾ ‘ਚ ਪੂੰਜੀ ਨਿਵੇਸ਼ ਕੀਤਾ ਹੈ। ਹਾਲਾਂਕਿ ਅਜੇ ਤਕ ਨਿਵੇਸ਼ ਕੀਤੀ ਗਈ ਪੂੰਜੀ ਦੀ ਰਕਮ ਦਾ ਖ਼ੁਲਾਸਾ ਨਹੀਂ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਕੈਟਰੀਨਾ ਨੇ ਨਾਇਕਾ ਨਾਲ ਮਿਲ ਕੇ ਆਪਣੇ ਮੇਕਅਪ ਬ੍ਰੈਂਡ ਕੀਅ ਬਿਊਟੀ ਦੀ ਸ਼ੁਰੂਆਤ ਕੀਤੀ ਸੀ। ਕੈਟਰੀਨਾ ਪਿਛਲੇ ਤਿੰਨ ਸਾਲਾਂ ਤੋਂ ਇਸ ਬ੍ਰੈਂਡ ‘ਤੇ ਕੰਮ ਕਰ ਰਹੀ ਹੈ। ਕੈਟਰੀਨਾ ਕੈਫ਼ ਨੇ ਇੱਕ ਬਿਆਨ ਵਿੱਚ ਕਿਹਾ, ”ਮੈਂ ਕੰਪਨੀ ਦੀ ਵੱਧ ਰਹੀ ਬ੍ਰੈਂਡ ਐਕਿਉਇਟੀ ਅਤੇ ਮਾਰਕੀਟ ਲੀਡਰਸ਼ਿਪ ਤੋਂ ਜਾਣੂ ਸੀ ਅਤੇ ਇਸ ਵਿੱਚ ਨਿਵੇਸ਼ ਕਰਨਾ ਮੇਰਾ ਅਗਲਾ ਕਦਮ ਹੈ।”
ਔਨਲਾਈਨ ਸੁੰਦਰਤਾ ਅਤੇ ਵੈਲਨੈੱਸ ਪ੍ਰਚੂਨ ਵਿਕਰੇਤਾ ਨਾਇਕਾ ਦੀ ਸੰਸਥਾਪਕ ਫ਼ਾਲਗੁਨੀ ਨਾਇਰ ਨੇ ਕੈਟਰੀਨਾ ਨਾਲ ਆਪਣੇ ਸੰਬੰਧਾਂ ਬਾਰੇ ਗੱਲ ਕਰਦਿਆਂ ਕਿਹਾ, ”ਮੈਂ ਉਨ੍ਹਾਂ ਦੇ ਕੰਮ ਦੇ ਨੈਤਿਕਤਾ, ਸੁੰਦਰਤਾ ਉਤਪਾਦਾਂ ਬਾਰੇ ਉਨ੍ਹਾਂ ਦੀ ਸਮਝ ਦੀ ਪ੍ਰਸ਼ੰਸਾ ਕਰਦੀ ਹਾਂ। ਉਹ ਇੱਕ ਸ਼ਾਨਦਾਰ ਭਾਈਵਾਲ ਹੈ ਅਤੇ ਮੈਨੂੰ ਖ਼ੁਸ਼ੀ ਹੈ ਕਿ ਇਹ ਭਾਈਵਾਲੀ ਉਸ ਦੇ ਨਿਵੇਸ਼ ਨਾਲ ਹੋਰ ਮਜ਼ਬੂਤ ਹੋ ਰਹੀ ਹੈ। ਕੈਟਰੀਨਾ ਨੇ ਕੀਅ ਬਿਊਟੀ ਵਿੱਚ ਮੇਕਅਪ ਦੀਆਂ ਲਗਭਗ 64 ਆਈਟਮਾਂ ਲੌਂਚ ਕੀਤੀਆਂ ਹਨ।
ਪੰਜ ਮਿਲੀਅਨ ਮਾਸਿਕ ਕਿਰਿਆਸ਼ੀਲ ਉਪਭੋਗਤਾ
ਮਈ 2020 ਤੋਂ ਪਹਿਲਾਂ ਕੰਪਨੀ ਨੇ ਮੌਜੂਦਾ ਨਿਵੇਸ਼ਕਾਂ ਤੋਂ 100 ਕਰੋੜ ਇੱਕੱਠੇ ਕੀਤੇ ਸਨ। ਰਿਪੋਰਟਾਂ ਅਨੁਸਾਰ ਨਿਆਕਾ ਨੇ ਵਿੱਤੀ ਸਾਲ 2019 ਵਿੱਚ ਲਗਭਗ 2.3 ਕਰੋੜ ਦਾ ਮੁਨਾਫ਼ਾ ਕਮਾਇਆ ਸੀ ਜਦੋਂ ਕਿ ਇਸ ਦਾ ਮਾਲੀਆ 1,159.32 ਕਰੋੜ ਰੁਪਏ ਸੀ। ਈ-ਕੌਮਰਸ ਪਲੈੱਟਫ਼ੌਰਮ ‘ਤੇ ਇਸ ਦੇ ਬਾਜ਼ਾਰ ਦਾ ਤੇਜ਼ੀ ਨਾਲ ਵਿਸਥਾਰ ਹੋਇਆ ਹੈ। ਜੇ ਅਸੀਂ ਇਸ ਦੇ ਮਾਸਿਕ ਕਿਰਿਆਸ਼ੀਲ ਉਪਭੋਗਤਾ ਦੀ ਗੱਲ ਕਰੀਏ ਤਾਂ ਇਹ 5 ਮਿਲੀਅਨ ਦੇ ਕਰੀਬ ਹਨ। ਨਾਇਕਾ ਦੇ ਭਾਰਤ ਵਿੱਚ 70 ਸਟੋਰ ਹਨ ਜੋ ਇੱਕ ਮਹੀਨੇ ਵਿੱਚ 1.5 ਮਿਲੀਅਨ ਤੋਂ ਵੱਧ ਆਰਡਰ ਪੂਰਾ ਕਰਦੇ ਹਨ।
ਵੈੱਬਸਾਈਟ ‘ਤੇ ਹਨ 40, 000 ਤੋਂ ਵੱਧ ਉਤਪਾਦ
ਨਾਇਕਾ ਫ਼ਿਲਹਾਲ 400 ਬ੍ਰੈਂਡ ਦੇ ਉਤਪਾਦਾਂ ਨੂੰ ਵੇਚਦੀ ਹੈ। ਉਸ ਦੀ ਵੈੱਬਸਾਈਟ ‘ਤੇ 40, 000 ਤੋਂ ਵੱਧ ਉਤਪਾਦ ਹਨ। ਨਾਇਕਾ ਨੇ ਆਪਣੇ ਪਹਿਲੇ ਦੌਰ ਦੀ ਫ਼ੰਡਿੰਗ ਜੂਨ 2014 ਵਿੱਚ ਪੂਰੀ ਕੀਤੀ ਸੀ। ਇਸ ਸਮੇਂ ਦੌਰਾਨ ਕੰਪਨੀ ਨੇ ਭਾਰਤੀ ਨਿਵੇਸ਼ਕਾਂ ਤੋਂ 32 ਲੱਖ ਡਾਲਰ ਇੱਕੱਠੇ ਕੀਤੇ ਸਨ।