Image Courtesy :jagbani(punjabkesari)

ਦੁਬਈ – ਬੌਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਇੰਨਾਂ ਦਿਨਾਂ ‘ਚ ਪਤੀ ਤੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨਾਲ UAE ‘ਚ ਹੈ। ਅਨੁਸ਼ਕਾ ਸ਼ਰਮਾ ਆਪਣੇ ਆਪਣੇ ਗਰਭ ਅਵਸਥਾ ‘ਚ ਕਾਫ਼ੀ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਇਸ ਦਾ ਪਤਾ ਉਨ੍ਹਾਂ ਦੇ ਇਨਸਟਾਗ੍ਰੈਮ ਪੇਜ ਤੋਂ ਲੱਗ ਰਿਹਾ ਹੈ। ਉਹ ਇਨਸਟਾਗ੍ਰੈਮ ‘ਤੇ ਲਗਾਤਾਰ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
ਅਨੁਸ਼ਕਾ ਨੇ ਅੱਜ ਫ਼ਿਰ ਇਨਸਟਾਗ੍ਰੈਮ ‘ਤੇ ਆਪਣੀ ਤਸਵੀਰ ਸਾਂਝੀ ਕੀਤੀ ਜਿਸ ਉਸ ਦਾ ਬੇਬੀ ਬੰਪ ਸਾਫ਼ ਨਜ਼ਰ ਆ ਰਿਹਾ ਹੈ। ਗਰਭ ਅਵਸਥਾ ਦੌਰਾਨ ਮਹਿਲਾਵਾਂ ਦਾ ਮੂੰਹ ਚਮਕਣ ਲੱਗ ਜਾਂਦਾ ਹੈ। ਇਹ ਹੀ ਚਮਕ ਅਨੁਸ਼ਕਾ ਦੇ ਚਿਹਰੇ ‘ਤੇ ਵੀ ਸਾਫ਼ ਨਜ਼ਰ ਆ ਰਹੀ ਹੈ। ਅਨੁਸ਼ਕਾ ਦੀਆਂ ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕ ਖ਼ੂਬ ਲਾਈਕਸ ਅਤੇ ਕੌਮੈਂਟਸ ਕਰ ਰਹੇ ਹਨ ਅਤੇ ਧਿਆਨ ਰੱਖਣ ਦੀ ਸਲਾਹ ਦੇ ਰਹੇ ਹਨ।

ਦੱਸ ਦੇਈਏ ਕਿ ਐਤਵਾਰ ਨੂੰ ਵਿਰਾਟ ਕੋਹਲੀ ਨੇ ਇਨਸਟਾਗ੍ਰੈਮ ‘ਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਸੀ ਜਿਸ ‘ਚ ਉਹ ਅਨੁਸ਼ਕਾ ਨਾਲ ਸਮੁੰਦਰ ‘ਚ ਨਜ਼ਰ ਆ ਰਿਹਾ ਸੀ। ਦੋਵਾਂ ਦੀ ਇਸ ਤਸਵੀਰ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।