Image Courtesy :jagbani(punjabkesari)

ਚਿਕਨ ਖਾਣ ਵਾਲਿਆਂ ਦੇ ਤਾਂ ਇਹ ਨਾਮ ਸੁਣਦੇ ਹੀ ਮੂੰਹ ‘ਚ ਪਾਣੀ ਆ ਜਾਵੇਗਾ। ਆਓ ਤੁਹਾਨੂੰ ਦੱਸਦੇ ਹਾਂ ਚਿਮੀਚੂਰੀ ਚਿਕਨ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ
(ਚਿਮੀਚੂਰੀ ਸੌਸ ਲਈ)
ਜੈਤੂਨ ਦਾ ਤੇਲ – 55 ਮਿਲੀਲੀਟਰ
ਲਸਣ – 35 ਗ੍ਰਾਮ
ਪਿਆਜ਼ – 65 ਗ੍ਰਾਮ
ਲਾਲ ਮਿਰਚ – 2 ਚੱਮਚ
ਹਰੀ ਮਿਰਚ – 2 ਚੱਮਚ
ਧਨੀਆ – 25 ਗ੍ਰਾਮ
ਸਪ੍ਰਿੰਗ ਅਨੀਅਨਜ਼ – 30 ਗ੍ਰਾਮ
ਧਨੀਆ – 12 ਗ੍ਰਾਮ
ਔਰੇਗੈਨੋ – 2 ਚੱਮਚ
ਨਮਕ – 1 ਚੱਮਚ
ਕਾਲੀ ਮਿਰਚ ਪਾਊਡਰ – 2 ਚੱਮਚ
(ਬਾਕੀ ਸਮੱਗਰੀ)
ਬੋਨਲੈੱਸ ਚਿਕਨ – 600 ਗ੍ਰਾਮ
ਲਸਣ ਪੇਸਟ – 2 ਚੱਮਚ
ਨਮਕ – 1/2 ਚੱਮਚ
ਕਾਲੀ ਮਿਰਚ ਪਾਊਡਰ – 1/2 ਚੱਮਚ
ਧਨੀਆ ਪਾਊਡਰ – 2 ਚੱਮਚ
ਨਿੰਬੂ ਦਾ ਰਸ – 2 ਚੱਮਚ
ਤਿਆਰ ਚਿਮਚੂਰੀ ਸੌਸ – 70 ਗ੍ਰਾਮ
ਤੇਲ – ਫ਼ਰਾਈ ਕਰਨ ਲਈ ਤੇਲ
ਵਿਧੀ
(ਚਿਮੀਚੂਰੀ ਸੌਸ ਲਈ)
ਇੱਕ ਕਟੋਰੇ ‘ਚ ਸਾਰੇ ਮਸਾਲਿਆਂ ਨੂੰ ਪਾਓ ਅਤੇ ਉਸ ਨੂੰ ਚੰਗੀ ਤਰ੍ਹਾਂ ਮਿਲਾਓ। ਹੁਣ ਉਸ ਮਿਕਸਚਰ ਨੂੰ ਇੱਕ ਪਾਸੇ ਰੱਖੋ, ਅਤੇ ਚਿਕਨ ਦੀ ਤਿਆਰੀ ਇਸ ਤਰ੍ਹਾਂ ਕਰੋ। ਇੱਕ ਹੋਰ ਕਟੋਰੇ ‘ਚ, 600 ਗ੍ਰਾਮ ਬੋਨਲੈੱਸ ਚਿਕਨ, ਲਸਣ ਪੇਸਟ, ਨਮਕ, ਕਾਲੀ ਮਿਰਚ ਪਾਊਡਰ, ਧਨੀਆ ਪਾਊਡਰ, ਨਿੰਬੂ ਦਾ ਰਸ, 70 ਗ੍ਰਾਮ ਚਿਮੀਚੂਰੀ ਸੌਸ ਪਾ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਚਿਕਨ ਨੂੰ ਵੀ 20 ਮਿੰਟ ਲਈ ਪਾਸੇ ਰੱਖ ਦਿਓ। ਇੱਕ ਗਰਿਲ ਪੈਨ ਵਿੱਚ ਕੁਝ ਤੇਲ ਗਰਮ ਕਰੋ ਅਤੇ ਉਸ ‘ਤੇ ਮਸਾਲੇਦਾਰ ਚਿਕਨ ਦੇ ਟੁੱਕੜੇ ਰੱਖੋ, ਅਤੇ ਉਸ ‘ਤੇ ਤਿਆਰ ਚਿਮਚੂਰੀ ਸੌਸ ਪਾਓ। ਦੋਨਾਂ ਪਾਸਿਆਂ ਤੋਂ ਬਰਾਊਨ ਜਾਂ ਚਿਕਨ ਪਕਣ ਤਕ ਪਕਾਓ। ਗਰਮਾ-ਗਰਮ ਸਰਵ ਕਰੋ।