Image Courtesy :jagbani(punjabkesari)

ਇਸਲਾਮਾਬਾਦ (ਬਿਊਰੋ) : ਗਿਲਗਿਤ ਬਾਲਟੀਸਤਾਨ ਦੇ ਨੇਤਾ ਅਤੇ ਕਾਰਕੁੰਨ ਸੱਜਾਦ ਰਾਜਾ ਨੇ 22 ਅਕਤੂਬਰ 1947 ਨੂੰ ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ ‘ਤੇ ਕੀਤੇ ਹਮਲੇ ਨੂੰ ਯਾਦ ਕਰਦਿਆਂ ਟਵੀਟ ਕੀਤਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਖ਼ਿਲਾਫ਼ ਵਿਰੋਧ ਉਦੋਂ ਤੱਕ ਰਹੇਗਾ, ਜਦੋਂ ਤੱਕ ਉਹ ਆਪਣੀ ਸੈਨਾ ਨੂੰ ‘ਪੀ. ਓ. ਕੇ.’ ਤੋਂ ਵਾਪਸ ਨਹੀਂ ਬੁਲਾ ਲੈਂਦਾ।
ਸੱਜਾਦ ਰਾਜਾ ਨੇ ਟਵੀਟ ਕਰਦੇ ਹੋਏ ਕਿਹਾ, ਪਾਕਿਸਤਾਨ ਨੇ 22 ਅਕਤੂਬਰ 1947 ਨੂੰ ਜੰਮੂ-ਕਸ਼ਮੀਰ ‘ਤੇ ਹਮਲਾ ਕੀਤਾ ਤੇ ਇਸ ਦੀ ਵੰਡ ਕਰਵਾ ਦਿੱਤੀ ਪਰ ਸਾਡਾ ਵਿਰੋਧ ਉਦੋ ਤੱਕ ਜਾਰੀ ਰਹੇਗਾ ਜਦੋਂ ਤੱਕ ਕਿ ਪਾਕਿਸਤਾਨ ਆਪਣੀ ਸੈਨਾ ਅਤੇ ਸਾਰੇ ਨਾਗਰਿਕਾਂ ਨੂੰ ਸਾਡੇ ਸੂਬੇ ਤੋਂ ਵਾਪਸ ਬੁਲਾਉਣ ਲਈ ਮਜ਼ਬੂਰ ਨਹੀਂ ਹੋ ਜਾਂਦਾ। 22 ਅਕਤੂਬਰ ਨੂੰ ਸਾਨੂੰ ਵਿਰੋਧ ਦਿਵਸ ਦੇ ਰੂਪ ‘ਚ ਮਨਾਉਣਾ ਚਾਹੀਦਾ। ਉਨ੍ਹਾਂ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਭਾਸ਼ਣ ਦਿੰਦੇ ਹੋਏ ਰੋ ਪਏ ਸਨ ਸੱਜਾਦ ਰਾਜਾ
ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਦੀ ਜਿਨੇਵਾ ‘ਚ ਚੱਲ ਰਹੀ ਬੈਠਕ ਦੌਰਾਨ ਪਾਕਿਸਤਾਨੀ ਪੀ. ਓ. ਕੇ. ਤੋਂ ਆਏ ਮੁਹੰਮਦ ਸੱਜਾਦ ਰਾਜਾ ਸੰਬੋਧਨ ਕਰਦੇ ਹੋਏ ਰੋ ਪਏ ਸਨ। ਆਪਣਾ ਦੁੱਖ ਸੁਣਾਉਂਦੇ ਰਾਜਾ ਨੇ ਕਿਹਾ ਸੀ ਕਿ ਕਥਿਤ ਆਜ਼ਾਦ ਕਸ਼ਮੀਰ ‘ਚ ਰਾਜਨੀਤਿਕ ਵਿਵਸਥਾ ਦਾ ਵਿਰੋਧ ਕਰਨ ਵਾਲਿਆਂ ਦੇ ਗਲੇ ‘ਤੇ ਪਾਕਿਸਤਾਨੀ ਬੂਟ ਹੈ। ਬਾਅਦ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ, ਅਸੀਂ ਪਾਕਿਸਤਾਨ ‘ਚ ਹੋਣ ਵਾਲੀ ਸਜ਼ਾ ਭੁਗਤ ਰਹੇ ਹਾਂ।
News Credit :jagbani(punjabkesari)