Image Courtesy :jagbani(punjabkesari)

ਬੌਲੀਵੁਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਜਲਦ ਹੀ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਦਰਅਸਲ, ਕਰੀਨਾ ਦੂਜੀ ਵਾਰ ਗਰਭਵਤੀ ਹੋਈ ਜਦੋਂ ਉਹ ਆਪਣੀ ਫ਼ਿਲਮ ਲਾਲ ਸਿੰਘ ਚੱਡਾ ਦੀ ਸ਼ੂਟਿੰਗ ਕਰ ਰਹੀ ਸੀ। ਉਸ ਨੇ ਹੁਣ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਤਸਵੀਰ ਨੂੰ ਆਮਿਰ ਖ਼ਾਨ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ।
ਦੱਸ ਦੇਈਏ ਕਿ ਕਰੀਨਾ ਨੇ ਕੋਰੋਨਾ ਪੀਰੀਅਡ ਦੌਰਾਨ ਸ਼ੂਟਿੰਗ ਦੇ ਤਜਰਬੇ ਨੂੰ ਵੀ ਸਾਂਝਾ ਕੀਤਾ ਹੈ। ਤੁਸੀਂ ਦੇਖ ਸਕਦੇ ਹੋ ਕਿ ਕਰੀਨਾ ਨੇ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਕਰੀਨਾ ਅਤੇ ਆਮਿਰ ਜ਼ਮੀਨ ‘ਤੇ ਕੁਰਸੀ ‘ਤੇ ਬੈਠੇ ਹਨ। ਤਸਵੀਰ ਵਿੱਚ ਕਰੀਨਾ ਦਾ ਬੇਬੀ ਬੰਪ ਸਾਫ਼ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਬੇਬੋ ਨੇ ਕੈਪਸ਼ਨ ਵਿੱਚ ਲਿਖਿਆ, ”ਹਰ ਯਾਤਰਾ ਖ਼ਤਮ ਹੁੰਦੀ ਹੈ। ਅੱਜ ਮੈਂ ਲਾਲ ਸਿੰਘ ਚੱਡਾ ਦੀ ਸ਼ੂਟਿੰਗ ਖ਼ਤਮ ਕਰ ਲਈ ਹੈ। ਮੁਸ਼ਕਿਲ ਸਮਾਂ ਸੀ। ਮਹਾਂਮਾਰੀ, ਮੇਰੀ ਗਰਭ ਅਵਸਥਾ, ਘਬਰਾਹਟ ਪਰ ਫ਼ਿਰ ਵੀ ਸਭ ਕੁੱਝ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੀ ਕੀਤਾ ਗਿਆ।
ਦੱਸ ਦੇਈਏ ਕਿ ਫ਼ਿਲਮ ਲਾਲ ਸਿੰਘ ਚੱਡਾ ਟੌਮ ਹੈਂਕਸ ਦੀ ਫ਼ਿਲਮ ਵਨ ਗੰਪ ਦੀ ਰੂਪਾਂਤਰ ਹੈ। ਇਹ ਫ਼ਿਲਮ ਪਹਿਲਾਂ ਕ੍ਰਿਸਮਿਸ ਡੇਅ 2020 ‘ਤੇ ਰਿਲੀਜ਼ ਹੋਣ ਵਾਲੀ ਸੀ, ਪਰ ਹੁਣ ਇਹ ਫ਼ਿਲਮ ਅਗਲੇ ਸਾਲ ਯਾਨੀ 2021 ਦੇ ਕ੍ਰਿਸਮਸ ‘ਤੇ ਰਿਲੀਜ਼ ਹੋਵੇਗੀ। ਆਮਿਰ ਖ਼ਾਨ ਦਾ ਕ੍ਰਿਸਮਸ ਨਾਲ ਪੁਰਾਣਾ ਰਿਸ਼ਤਾ ਹੈ। ਦਰਅਸਲ, ਹੁਣ ਤਕ ਉਸ ਦੀਆਂ ਸਾਰੀਆਂ ਕ੍ਰਿਸਮਸ ਫ਼ਿਲਮਾਂ ਹਿੱਟ ਰਹੀਆਂ ਹਨ ਅਤੇ ਹੁਣ ਆਮਿਰ ਨੂੰ ਲਾਲ ਸਿੰਘ ਚੱਡਾ ਤੋਂ ਕਾਫ਼ੀ ਉਮੀਦਾਂ ਹੋਣਗੀਆਂ।