Image Courtesy :jagbani(punjabkesari)

ਅੱਜਕੱਲ੍ਹ ਬਹੁਤ ਸਾਰੇ ਸਿਤਾਰੇ ਅੱਗੇ ਵਧ ਰਹੇ ਹਨ ਅਤੇ ਸਵੀਕਾਰ ਕਰ ਰਹੇ ਹਨ ਕਿ ਉਹ ਡਿਪ੍ਰੈਸ਼ਨ ਦੇ ਮਰੀਜ਼ ਰਹੇ ਹਨ। ਦੀਪਿਕਾ ਪਾਦੂਕੋਣ, ਸ਼ਾਹੀਨ ਭੱਟ ਅਤੇ ਹੁਣ ਇਲਿਆਨਾ ਡਿਕਰੂਜ਼ ਨੇ ਮੰਨਿਆ ਹੈ ਕਿ ਉਨ੍ਹਾਂ ਨੂੰ ਡਿਪ੍ਰੈਸ਼ਨ ਰਹਿ ਚੁੱਕਿਆ ਹੈ ਅਤੇ ਕਿਸ ਤਰ੍ਹਾਂ ਉਨ੍ਹਾਂ ਨੇ ਦਵਾਈ ਅਤੇ ਸਕਾਰਾਤਮਕ ਰਵੱਈਏ ਨਾਲ ਆਪਣੇ-ਆਪ ਨੂੰ ਠੀਕ ਕੀਤਾ ਹੈ। ਸ਼ਰੀਰਕ ਕਮੀਆਂ ਜਿਵੇਂ ਕਿ ਨਕਲੀ ਅੱਖ ਵਾਲਾ ਰਾਣਾ ਡੱਗਗੁਬਤੀ ਅਦਾਕਾਰ ਬਣ ਗਿਆ ਜਾਂ ਫ਼ਿਰ ਖ਼ਰਾਬ ਲੱਤ ਵਾਲੀ ਸੁਧਾ ਚੰਦਰਨ ਜਿਸ ਨੇ ਇੱਕ ਦੁਰਘਟਨਾ ਵਿੱਚ ਆਪਣਾ ਇੱਕ ਪੈਰ ਗੁਆ ਲਿਆ ਸੀ ਇੱਕ ਅਦਾਕਾਰਾ ਅਤੇ ਨ੍ਰਿਤਕਾ ਬਣੀ, ਪਰ ਬਹੁਤ ਘੱਟ ਲੋਕ ਅਜਿਹਾ ਕਰ ਪਾਉਂਦੇ ਹਨ।
ਹਕਲਾਉਂਦੇ ਅਤੇ ਤੋਤਲੀ ਭਾਸ਼ਾ ਬੋਲਦੇ ਸਨ ਰਿਤਿਕ ਰੋਸ਼ਨ
ਰਿਤਿਕ ਰੋਸ਼ਨ ਦੇ ਪਿਤਾ ਰਾਕੇਸ਼ ਰੋਸ਼ਨ ਨੇ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਦਾ ਇੱਕਲੌਤਾ ਪੁੱਤਰ ਇੱਕ ਦਿਨ ਇੰਨਾ ਵੱਡਾ ਸਿਤਾਰਾ ਬਣ ਜਾਵੇਗਾ ਜਿਸ ਦੀ ਡਾਇਲੌਗ ਡਿਲੀਵਰੀ ਪਿੱਛੇ ਨੌਜਵਾਨ ਪੀੜ੍ਹੀ ਪਾਗਲ ਹੋ ਜਾਵੇਗੀ। ਰਿਤਿਕ ਬਚਪਨ ਤੋਂ ਹੀ ਸਹੀ ਤਰ੍ਹਾਂ ਬੋਲ ਨਹੀਂ ਸੀ ਸਕਦਾ। ਉਹ ਕਾਫ਼ੀ ਹਕਲਾਉਂਦਾ ਸੀ ਅਤੇ ਤੋਤਲੀ ਭਾਸ਼ਾ ਬੋਲਦਾ ਸੀ। ਇਸ ਕਰ ਕੇ ਉਸ ਵਿੱਚ ਕੋਈ ਆਤਮ-ਵਿਸ਼ਵਾਸ ਨਹੀਂ ਸੀ। ਪਤਲੇ ਸ਼ਰਮੀਲੇ ਰਿਤਿਕ ਦੇ ਪਿਤਾ ਅਤੇ ਮਾਮਾ ਨਿਰਮਾਤਾ ਓਮ ਪ੍ਰਕਾਸ਼ ਉਸ ਲਈ ਬਹੁਤ ਪਰੇਸ਼ਾਨ ਰਹਿੰਦੇ ਸਨ। ਉਨ੍ਹਾਂ ਨੇ ਖ਼ੁਦ ਰਿਤਿਕ ਰੋਸ਼ਨ ਨੂੰ ਸਪੀਚ ਥੈਰੇਪਿਸਟਸ ਕੋਲ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ। ਰਿਤਿਕ ਨੂੰ ਸਹੀ ਢੰਗ ਨਾਲ ਬੋਲਣ ਵਿੱਚ ਕਈ ਸਾਲ ਲੱਗ ਗਏ, ਪਰ ਅੱਜ ਉਸ ਨੂੰ ਇਹ ਸਵੀਕਾਰ ਕਰਨ ਵਿੱਚ ਕੋਈ ਸ਼ਰਮ ਨਹੀਂ ਕਿ ਉਹ ਬਚਪਨ ਵਿੱਚ ਸਹੀ ਤਰ੍ਹਾਂ ਬੋਲ ਨਹੀਂ ਸੀ ਸਕਦਾ। ਉਹ ਮਹਿਸੂਸ ਕਰਦੈ ਕਿ ਜਿਸ ਤਰ੍ਹਾਂ ਉਸ ਨੇ ਆਪਣੀ ਹਕਲਾਹਟ ਨੂੰ ਸਹੀ ਕੀਤਾ ਹੈ, ਉਸੇ ਤਰ੍ਹਾਂ ਕਿਸੇ ਵੀ ਚੀਜ਼ ‘ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ।
ਅਭਿਸ਼ੇਕ ਬੱਚਨ ਪੜ੍ਹਾਈ ‘ਚ ਸੀ ਕਮਜ਼ੋਰ – ਜਦੋਂ ਅਭਿਸ਼ੇਕ ਵੱਡਾ ਹੋ ਰਿਹਾ ਸੀ ਤਾਂ ਉਸ ਦੇ ਪਿਤਾ ਅਮਿਤਾਭ ਬੱਚਨ ਇੱਕ ਸੁਪਰਸਟਾਰ ਸੀ, ਅਤੇ ਉਸ ਕੋਲ ਆਪਣੇ ਪੁੱਤਰ ਲਈ ਸਮਾਂ ਨਹੀਂ ਸੀ। ਜਦੋਂ ਅਭਿਸ਼ੇਕ ਕਲਾਸ ਵਿੱਚ ਪਿੱਛੇ ਰਹਿਣਾ ਸ਼ੁਰੂ ਹੋਇਆ ਤਾਂ ਬਿਗ ਬੀ ਨੇ ਮਹਿਸੂਸ ਕੀਤਾ ਕਿ ਉਸ ਅੰਦਰ ਕੋਈ ਗੁੰਝਲ ਹੈ, ਪਰ ਜਦੋਂ ਡਾਕਟਰ ਨੂੰ ਦਿਖਾਇਆ ਗਿਆ ਤਾਂ ਪਤਾ ਲੱਗਿਆ ਕਿ ਅਭਿਸ਼ੇਕ ਨੂੰ ਡਿਸਲੈਕਸੀਆ ਹੈ। ਸਲੌਅ ਲਰਨਰ ਦੇ ਨਾਲ-ਨਾਲ ਉਹ ਅੱਖਰਾਂ ਨੂੰ ਸਹੀ ਤਰ੍ਹਾਂ ਨਹੀਂ ਸੀ ਸਮਝਦ ਪਾਉਂਦਾ। ਇਸ ਸਮੱਸਿਆ ਨੂੰ ਜਾਣਨ ਤੋਂ ਬਾਅਦ ਉਸ ਦਾ ਇਲਾਜ ਕੀਤਾ ਗਿਆ। ਇਸ ਤੋਂ ਪਹਿਲਾਂ ਅਭਿਸ਼ੇਕ ਪੜ੍ਹਾਈ ਵਿੱਚ ਨੰਬਰ ਨਾ ਮਿਲਣ ਕਾਰਨ ਆਪਣੇ ਮਾਪਿਆਂ ਦੀ ਡਾਂਟ ਖਾਂਦਾ ਸੀ। ਇਸ ਲਈ ਉਹ ਬਚਪਨ ਵਿੱਚ ਹੀ ਇੰਨਟਰੋਵਰਟ ਬਣ ਗਿਆ, ਪਰ ਬਾਅਦ ਵਿੱਚ ਜਦੋਂ ਬਿਗ ਬੀ ਨੇ ਆਪਣੇ ਬੇਟੇ ਨੂੰ ਕਿਹਾ ਕਿ ਜ਼ਿੰਦਗੀ ਵਿੱਚ ਉਹੀ ਕਰੀਂ ਜੋ ਤੈਨੂੰ ਪਸੰਦ ਹੈ। ਅਭਿਸ਼ੇਕ ਨੇ ਫ਼ੈਸਲਾ ਕੀਤਾ ਕਿ ਉਹ ਅਦਾਕਾਰ ਬਣ ਜਾਵੇਗਾ।
ਤਾਪਸੀ ਪਨੂੰ ਤੋਂ ਪਰੇਸ਼ਾਨ ਸਨ ਮਾਤਾ-ਪਿਤਾ – ਬਚਪਨ ਵਿੱਚ ਤਾਪਸੀ ਪਨੂੰ ਇੰਨੀ ਜ਼ਿਆਦਾ ਹਾਇਪਰ ਐਕਟਿਵ ਸੀ ਕਿ ਉਹ ਕਦੇ ਵੀ ਇੱਕ ਜਗ੍ਹਾ ‘ਤੇ ਜ਼ਿਆਦਾ ਦੇਰ ਨਹੀਂ ਬੈਠ ਸਕਦੀ ਸੀ। ਹਰ ਸਮੇਂ ਕੁੱਝ ਨਾ ਕੁੱਝ ਸ਼ਰਾਰਤ ਅਤੇ ਭੰਨ ਤੋੜ ਕਰਦੀ ਰਹਿੰਦੀ ਸੀ। ਜਦੋਂ ਤਾਪਸੀ ਦੀ ਸਮੱਸਿਆ ਬਾਰੇ ਉਸ ਦੇ ਮਾਪਿਆਂ ਪਤਾ ਲੱਗੀ ਤਾਂ ਉਨ੍ਹਾਂ ਨੇ ਉਸ ਦਾ ਸਮੇਂ ਸਿਰ ਇਲਾਜ ਕੀਤਾ ਗਿਆ। ਉਸ ਨੂੰ ਹੋਰ ਕੰਮਾਂ ਵਿੱਚ ਰੁਝਾ ਦਿੱਤਾ ਗਿਆ ਤਾਂ ਜੋ ਉਸ ਦੀ ਐਨਰਜੀ ਸਹੀ ਕੰਮਾਂ ਵਿੱਚ ਵਰਤੀ ਜਾ ਸਕੇ। ਇਸ ਤਰ੍ਹਾਂ ਤਾਪਸੀ ਇੱਕ ਵਾਰ ਜਦੋਂ ਖੇਡਾਂ ਦੀ ਆਦਤ ਵਿੱਚ ਆ ਗਈ ਤਾਂ ਫ਼ਿਰ ਉਹ ਸਾਰਾ ਦਿਨ ਖੇਡਦੀ। ਉਸ ਤੋਂ ਬਾਅਦ ਉਹ ਇੰਨੀ ਥੱਕ ਜਾਂਦੀ ਸੀ ਕਿ ਉਹ ਕੋਈ ਹੋਰ ਕੰਮ ਕਰ ਹੀ ਨਹੀਂ ਸਕਦੀ ਸੀ। ਖੇਡਣ ਅਤੇ ਹੋਰ ਗਤੀਵਿਧੀਆਂ ਕਾਰਨ ਤਾਪਸੀ ਬਹੁਤ ਜਲਦੀ ਠੀਕ ਹੋ ਗਈ।