Image Courtesy :jagbani(punjabkesari)

ਨਵੀਂ ਦਿੱਲੀ – ਚੇਨਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ IPL ਦਾ ਆਪਣਾ 200ਵਾਂ ਮੈਚ ਪੂਰਾ ਕਤਿਾ। ਧੋਨੀ ਨਾਲ ਖਿਡਾਰੀ ਸੁਰੇਸ਼ ਰੈਨਾ ਨੇ ਧੋਨੀ ਨੂੰ IPL ਦੇ 200ਵੇਂ ਮੈਚ ਖੇਡਣ ਦੀ ਵਧਾਈ ਦਿੰਦੀ ਹੋਏ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ। ਰੈਨਾ ਨੇ ਲਿਖਿਆ ਕਿ IPL ਦੇ ਇਤਿਹਾਸ ‘ਚ ਪਹਿਲੇ 200 ਮੈਚ ਖੇਡਣ ਲਈ ਵਧਾਈ ਮਾਹੀ ਭਰਾ।
ਰੈਨਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ IPL ‘ਚ 200 ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਅੱਜ ਦੇ ਮੈਚ ਲਈ ਤੁਹਾਨੂੰ ਸ਼ੁਭਕਾਮਨਾਵਾਂ ਮਾਹੀ ਭਰਾ। ਤੁਸੀਂ ਹਮੇਸ਼ਾ ਮਾਣ ਮਹਿਸੂਸ ਕਰਵਾਇਆ ਹੈ। ਇਸ ਟਵੀਟ ਤੋਂ ਬਾਅਦ ਫ਼ੈਨਜ਼ ਨੇ ਰੈਨਾ ਦੀ ਪੋਸਟ ‘ਤੇ ਕੌਮੈਂਟ ਕਰਦੇ ਹੋਏ ਲਿਖਿਆ ਕਿ ਦੋਸਤੀ ਕਦੇ ਵੀ ਖ਼ਤਮ ਨਹੀਂ ਹੁੰਦੀ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਚਿੰਨਾ ਥਾਲਾ ਅਸੀਂ ਤੁਹਾਨੂੰ ਮਿਸ ਕਰ ਰਹੇ ਹਾਂ।
ਜ਼ਿਕਰਯੋਗ ਹੈ ਕਿ ਰੈਨਾ ਨੇ ਇਸ ਸਾਲ ਦੇ IPL ਤੋਂ ਆਪਣਾ ਨਾਂ ਵਾਪਿਸ ਲੈ ਲਿਆ ਸੀ। ਸ਼ੁਰੂਆਤ ‘ਚ ਇਸ ਦਾ ਕਾਰਣ ਰੈਨਾ ਅਤੇ ਟੀਮ ਮੈਨੇਜਮੈਂਟ ਦੇ ਵਿਚਾਲੇ ਅਣਬਣ ਦਾ ਸੀ, ਪਰ ਬਾਅਦ ‘ਚ ਰੈਨਾ ਦੇ IPL ਛੱਡਣ ਦਾ ਕਾਰਣ ਪਤਾ ਚੱਲਿਆ ਕਿ ਉਸ ਨੇ ਨਿੱਜੀ ਕਾਰਨਾਂ ਕਾਰਣ IPL ਤੋਂ ਆਪਣਾ ਨਾਂ ਵਾਪਿਸ ਲਿਆ ਸੀ।