Image Courtesy :jagbani(punjabkesari)

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ‘ਤੇ ਕੇਂਦਰ ਸਰਕਾਰ ਦੇ ਸਖ਼ਤ ਰਵੱਈਏ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਪੰਜਾਬ ‘ਚ ਮਾਲ ਗੱਡੀਆਂ ਦੀ ਆਵਾਜਾਈ ਨੂੰ ਰੋਕਣ ‘ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਤਿੱਖੇ ਨਿਸ਼ਾਨੇ ਸਾਧੇ ਹਨ। ਇਸ ਬਾਰੇ ਜਾਖੜ ਵੱਲੋਂ ਮੰਗਲਵਾਰ ਸਵੇਰੇ 2 ਟਵੀਟ ਕੀਤੇ ਗਏ ਹਨ।
ਪਹਿਲੇ ਟਵੀਟ ‘ਚ ਉਨ੍ਹਾਂ ਲਿਖਿਆ ਹੈ ਕਿ ਪੰਜਾਬੀਆਂ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ ਦਾ ਸਬਕ ਸਿਖਾਉਣ ਲਈ ਦਿੱਲੀ ਦਾ ਕੋਈ ਸਿਆਣਾ ਵਿਅਕਤੀ ਭਾਰਤ ‘ਚ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਰੱਖਣ ‘ਤੇ ਵੀ ਪਾਬੰਦੀ ਲਗਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਵਰਗੇ ਵੱਡੇ ਦੇਸ਼ ਨੂੰ ਇਕ ਬਰਾਬਰ ਰੂਪ ‘ਚ ਵੱਡੇ ਦਿਲ ਨਾਲ ਸਾਸ਼ਨ ਕਰਨ ਦੀ ਲੋੜ ਹੈ। ਮੋਦੀ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਸੁਨੀਲ ਜਾਖੜ ਨੇ ਦੂਜੇ ਟਵੀਟ ‘ਚ ਕਿਹਾ ਕਿ ਕੇਂਦਰ ਨੇ ਪਹਿਲਾਂ ਪੰਜਾਬ ਦਾ ਜੀ. ਐਸ. ਟੀ. ਬਕਾਇਆ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਹੁਣ ਪੰਜਾਬ ਲਈ ਮਾਲ ਗੱਡੀਆਂ ਰੋਕ ਦਿੱਤੀਆਂ।
ਉਨ੍ਹਾਂ ਕਿਹਾ ਕਿ ਦੋ ਵਾਕਾਂਸ਼ ਮਨ ‘ਚ ਆਉਂਦੇ ਹਨ, ਜੋ ਕਿ ਕੌਮਾਂਤਰੀ ਰੁਕਾਵਟਾਂ ‘ਚ ਵਰਤੇ ਜਾਂਦੇ ਹਨ ਪਰ ਯਕੀਨੀ ਤੌਰ ‘ਤੇ ਕਿਸੇ ਦੇਸ਼ ਦੇ ਸੰਘੀ ਢਾਂਚੇ ‘ਚ ਨਹੀਂ ਵਰਤੇ ਜਾਂਦੇ-ਆਰਥਿਕ ਪਾਬੰਦੀਆਂ, ਨਾਕਾਬੰਦੀ, ਅੱਗੇ ਕੀ?
News Credit :jagbani(punjabkesari)