Image Courtesy :punjabicenter

ਫ਼ਿੱਸ਼ ਖਾਣ ਦੇ ਸ਼ੌਕਿਨਾਂ ਲਈ ਇਸ ਹਫ਼ਤੇ ਅਸੀਂ ਲਿਆਏ ਹਾਂ ਚਿੱਲੀ ਲਾਈਮ ਗ੍ਰਿਲਡ ਫ਼ਿੱਸ਼ ਦੀ ਰੈਸਿਪੀ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
ਤੇਲ – 1 ਵੱਡਾ ਚੱਮਚ
ਲਸਣ – 1 ਵੱਡਾ ਚੱਮਚ
ਅਦਰਕ – 1 ਵੱਡਾ ਚੱਮਚ
ਲਾਲ ਮਿਰਚ – 1 ਵੱਡਾ ਚੱਮਚ
ਔਰੇਗੈਨੋ – 1 ਚੱਮਚ
ਨਮਕ – 1 ਚੱਮਚ
ਕਾਲੀ ਮਿਰਚ ਪਾਊਡਰ – ਅੱਧਾ ਚੱਮਚ
ਨਿੰਬੂ ਦਾ ਰਸ – ਡੇਢ ਚੱਮਚ
ਮੱਛੀ – 350 ਗ੍ਰਾਮ
ਘਿਓ – 45 ਮਿਲੀਲਿਟਰ
ਵਿਧੀ
ਇੱਕ ਕਟੋਰੇ ਵਿੱਚ ਘਿਓ ਨੂੰ ਛੱਡ ਕੇ ਸਾਰੀ ਸਮੱਗਰੀ ਮਿਲਾ ਲਓ। ਮੱਛੀ ਨੂੰ ਇੱਕ ਘੰਟੇ ਲਈ ਉਸ ‘ਚ ਮੈਰੀਨੇਟ ਲਈ ਰੱਖ ਦਿਓ। ਇੱਕ ਗ੍ਰਲਿਡ ਪੈਨ ਵਿੱਚ 45 ਮਿਲੀਲਿਟਰ ਘਿਓ ਗਰਮ ਕਰੋ। ਮਸਾਲੇਦਾਰ ਮੱਛੀ ਦੇ ਟੁੱਕੜੇ ਉਸ ‘ਤੇ ਰੱਖੋ ਅਤੇ ਬਰਾਉਨ ਹੋਣ ਤਕ ਪਕਾਓ। ਗਰਮਾ-ਗਰਮ ਸਰਵ ਕਰੋ।