Image Courtesy :sikhvirsa

ਰੋਜ਼-ਰੋਜ਼ ਬੱਚਿਆਂ ਨੂੰ ਲੰਚ ਬੌਕਸ ਵਿੱਚ ਕੀ ਦੇਈਏ? ਜੇਕਰ ਤੁਸੀਂ ਵੀ ਇਸ ਸਵਾਲ ਤੋਂ ਪਰੇਸ਼ਾਨ ਹੋ ਤਾਂ ਤੁਹਾਡੀ ਇਸ ਪਰੇਸ਼ਾਨੀ ਦਾ ਹੱਲ ਹੈ ਹੈਲਦੀ ਪਨੀਰ ਫ਼ਰੈਂਕੀ। ਪਨੀਰ ਮਿਕਸਡ ਵੈਜੀਟੇਬਲਜ਼ ਦਾ ਕੌਮਬੀਨੇਸ਼ਨ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ ਅਤੇ ਇਸ ਨੂੰ ਬਣਾਉਣਾ ਵੀ ਬੇਹੱਦ ਆਸਾਨ ਹੈ। ਵੈਜੀਟੇਬਲ ਤੁਸੀਂ ਸੁਆਦ ਅਨੁਸਾਰ ਪਾ ਸਕਦੇ ਹੋ। ਇਹ ਜ਼ਰੂਰੀ ਨਹੀਂ ਤੁਸੀਂ ਪਨੀਰ ਨਾਲ ਹੀ ਇਸ ਨੂੰ ਤਿਆਰ ਕਰ ਸਕਦੇ ਹੋ। ਆਓ ਜਾਣਦੇ ਹਾਂ ਪਨੀਰ ਫ਼ਰੈਂਕੀ ਬਣਾਉਣ ਦੀ ਆਸਾਨ ਵਿਧੀ ਬਾਰੇ।
ਸਮੱਗਰੀ
ਮੈਦਾ – 250 ਗ੍ਰਾਮ
ਨਮਕ – 1/2 ਚੱਮਚ
ਪਾਣੀ – 100 ਮਿਲੀਲਿਟਰ
ਤੇਲ
ਪਿਆਜ਼ ਦਾ ਪੇਸਟ – 280 ਗ੍ਰਾਮ
ਅਦਰਕ ਅਤੇ ਲਸਣ ਦਾ ਪੇਸਟ – ਡੇਢ ਚੱਮਚ
ਲਾਲ ਮਿਰਚ – 2 ਚੱਮਚ
ਧਨੀਆ ਪਾਊਡਰ – 2 ਚੱਮਚ
ਗਰਮ ਮਸਾਲਾ – 2 ਚੱਮਚ
ਟਮਾਟਰ ਪਿਓਰੇ – 230 ਗ੍ਰਾਮ
ਕਾਜੂ ਪੇਸਟ – ਡੇਢ ਚੱਮਚ
ਦਹੀਂ – 3 ਚੱਮਚ
ਨਮਕ – ਡੇਢ ਚੱਮਚ
ਧਨੀਆ – 2 ਚੱਮਚ
ਪਨੀਰ – 400 ਗ੍ਰਾਮ
ਤੇਲ – ਬਰੱਸ਼ਿੰਗ ਲਈ
ਪਿਆਜ਼ – ਸੁਆਦ ਅਨੁਸਾਰ
ਫ਼ਰੈਂਕੀ ਮਸਾਲਾ – ਛਿੜਕਾਉਣ ਲਈ
ਸਿਰਕਾ – ਸੁਆਦ ਲਈ
ਵਿਧੀ
ਇੱਕ ਕਟੋਰੇ ਵਿੱਚ 250 ਗ੍ਰਾਮ ਮੈਦਾ, ਡੇਢ ਚੱਮਚ ਨਮਕ ਅਤੇ 100 ਮਿਲੀਲਿਟਰ ਪਾਣੀ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ੍ਹ ਲਓ। ਆਟਾ ਗੁੰਨਣ ਤੋਂ ਬਾਅਦ ਇੱਕ ਵੱਡਾ ਚੱਮਚ ਤੇਲ ਲਗਾ ਕੇ 30 ਮਿੰਟ ਲਈ ਇਸ ਨੂੰ ਸਾਈਡ ‘ਤੇ ਰੱਖ ਦਿਓ। ਇੱਕ ਪੈਨ ਵਿੱਚ ਦੋ ਚੱਮਚ ਤੇਲ ਗਰਮ ਕਰੋ ਅਤੇ ਉਸ ਵਿੱਚ 280 ਗ੍ਰਾਮ ਪਿਆਜ਼ ਦਾ ਪੇਸਟ ਪਾ ਕੇ ਬਰਾਉਨ ਹੋਣ ਤਕ ਭੁੰਨੋ। ਡੇਢ ਚੱਮਚ ਅਦਰਕ-ਲਸਣ ਪੇਸਟ ਪਾ ਕੇ 2-3 ਮਿੰਟ ਲਈ ਪਕਾ ਲਓ। ਫ਼ਿਰ ਦੋ ਚੱਮਚ ਲਾਲ ਮਿਰਚ, ਦੋ ਚੱਮਚ ਧਨੀਆ ਪਾਊਡਰ ਅਤੇ ਦੋ ਚੱਮਚ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਹਿਲਾਓ। ਹੁਣ ਇਸ ‘ਚ 230 ਗ੍ਰਾਮ ਟਮਾਟਰ ਪਿਊਰੇ ਮਿਕਸ ਕਰੋ ਅਤੇ 5-7 ਮਿੰਟ ਲਈ ਪਕਾ ਲਓ।
ਡੇਢ ਚੱਮਚ ਕਾਜੂ ਪੇਸਟ, ਤਿੰਨ ਚੱਮਚ ਦਹੀਂ ਅਤੇ ਡੇਢ ਚੱਮਚ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਦੋ ਚੱਮਚ ਧਨੀਆ ਪਾ ਕੇ ਇਸ ਨੂੰ ਫ਼ਿਰ ਤੋਂ ਮਿਲਾ ਲਓ। ਫ਼ਿਰ 400 ਗ੍ਰਾਮ ਪਨੀਰ ਪਾ ਕੇ 3-5 ਮਿੰਟ ਲਈ ਕੁੱਕ ਕਰੋ ਅਤੇ ਗੈਸ ਤੋਂ ਹਟਾ ਕੇ ਰੱਖ ਦਿਓ।
ਤਿਆਰ ਆਟੇ ‘ਤੇ ਇੱਕ ਚੱਮਚ ਤੇਲ ਲਗਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਲਾ ਲਓ ਅਤੇ ਪਤਲੀ ਰੋਟੀ ਬਣਾਓ। ਤਿਆਰ ਰੋਟੀ ‘ਤੇ ਕੱਟੇ ਪਿਆਜ਼ ਰੱਖੋ ਉਸ ‘ਤੇ ਫ਼ਰੈਂਕੀ ਮਸਾਲਾ ਪਾਓ। ਉਸ ‘ਤੇ ਤਿਆਰ ਪਨੀਰ ਮਿਸ਼ਰਣ ਰੱਖੋ। ਇਸ ਨੂੰ ਕੱਸ ਕੇ ਰੋਲ ਕਰੋ ਅਤੇ ਐਲੂਮੀਨੀਅਮ ਨਾਲ ਕਵਰ ਕਰੋ। ਗਰਮਾ-ਗਰਮ ਸਰਵ ਕਰੋ।