Image Courtesy :jagbani(punjabkesari)

ਪਟਨਾ- ਭਾਜਪਾ ਸੰਸਦ ਮੈਂਬਰ ਅਤੇ ਭੋਜਪੁਰੀ ਸੁਪਰਸਟਾਰ ਮਨੋਜ ਤਿਵਾੜੀ ਦੇ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਿਆ। ਮਨੋਜ ਤਿਵਾੜੀ ਬਿਹਾਰ ਵਿਧਾਨ ਸਭਾ ਚੋਣ ਲਈ ਪ੍ਰਚਾਰ ‘ਚ ਜੁਟ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਮਨੋਜ ਚੋਣ ਪ੍ਰਚਾਰ ਲਈ ਮੋਤੀਹਾਰੀ ਜਾ ਰਹੇ ਸਨ, ਜਿੱਥੇ ਹੈਲੀਕਾਪਟਰ ਨੂੰ ਉਡਾਣ ਦੇ ਨਾਲ ਹੀ ਤਕਨੀਕੀ ਖਰਾਬੀ ਕਾਰਨ ਪਟਨਾ ‘ਚ ਲੈਂਡ ਕਰਵਾਉਣਾ ਪਿਆ।
ਜਾਣਕਾਰੀ ਅਨੁਸਾਰ ਭਾਜਪਾ ਸੰਸਦ ਮੈਂਬਰ ਪ੍ਰਚਾਰ ਲਈ ਜਾ ਰਹੇ ਸਨ, ਪਟਨਾ ਏਅਰਪੋਰਟ ਤੋਂ ਬੇਤੀਆ ਏਅਰਪੋਰਟ ਲਈ ਮਨੋਜ ਦੇ ਹੈਲੀਕਾਪਟਰ ਨੇ ਉਡਾਣ ਭਰੀ ਪਰ ਉਡਾਣ ਭਰਦੇ ਹੀ ਹੈਲੀਕਾਪਟਰ ਨਾਲ ਸੰਪਰਕ ਟੁੱਟ ਗਿਆ। 40 ਮਿੰਟ ਤੱਕ ਬਿਨਾਂ ਸੰਪਰਕ ‘ਚ ਰਹਿਣ ਤੋਂ ਬਾਅਦ ਮਨੋਜ ਤਿਵਾੜੀ ਦਾ ਹੈਲੀਕਾਪਟਰ ਮੁੜ ਪਟਨਾ ਏਅਰਪੋਰਟ ਪਹੁੰਚਿਆ, ਜਿੱਥੇ ਉਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹੈਲੀਕਾਪਟਰ ਦੇ ਰੇਡੀਓ ‘ਚ ਟੈਕਨੀਕਲ ਪਰੇਸ਼ਾਨੀ ਆ ਗਈ ਸੀ।
ਦਰਅਸਲ ਮਨੋਜ ਤਿਵਾੜੀ ਦੀਆਂ ਅੱਜ ਯਾਨੀ ਵੀਰਵਾਰ ਨੂੰ ਬਿਹਾਰ ਚੋਣ ਲਈ ਚਾਰ ਰੈਲੀਆਂ ਆਯੋਜਿਤ ਹਨ। ਚਾਰੇ ਰੈਲੀਆਂ ‘ਚ ਤਿਵਾੜੀ ਭਾਜਪਾ ਪ੍ਰਧਾਨ ਸੰਜੇ ਜਾਇਸਵਾਲ ਨਾਲ ਸਭਾ ਨੂੰ ਸੰਬੋਧਨ ਕਰਨ ਵਾਲੇ ਹਨ। ਜਿਸ ‘ਚ ਪਹਿਲੀ ਰੈਲੀ ਮੋਤੀਹਾਰੀ ‘ਚ ਆਯੋਜਿਤ ਹੈ। ਦੱਸਣਯੋਗ ਹੈ ਕਿ ਭਾਜਪਾ ਦੇ ਸਟਾਰ ਪ੍ਰਚਾਰਕਾਂ ‘ਚੋਂ ਇਕ ਮਨੋਜ ਤਿਵਾੜੀ ਹਨ, ਉਹ ਹਰ ਰੋਜ਼ ਜਨ ਸਭਾ ਅਤੇ ਜਨ ਸੰਪਰਕ ਕਰ ਕੇ ਲੋਕਾਂ ਤੋਂ ਐੱਨ.ਡੀ.ਏ. ਉਮੀਦਵਾਰਾਂ ਦੇ ਪੱਖ ‘ਚ ਵੋਟ ਕਰਨ ਦੀ ਅਪੀਲ ਕਰ ਰਹੇ ਹਨ।
News Credit :jagbani(punjabkesari)