Image Courtesy :jagbani(punjabkesari)

ਨੈਸ਼ਨਲ ਡੈਸਕ: ਚੀਨ-ਭਾਰਤ ਸੀਮਾ ਗਤੀਰੋਧ ਦੇ ਵਿਚਕਾਰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਚੀਨ ਦੇ ਵਿਚਕਾਰ ਸੰਬੰਧ ‘ਗੰਭੀਰ ਤਣਾਅ’ ‘ਚ ਹਨ ਅਤੇ ਸੰਬੰਧਾਂ ‘ਚ ਆਮ ਸਥਿਤੀ ਬਹਾਲ ਕਰਨ ਲਈ ਪਿਛਲੇ ਕੁੱਝ ਸਾਲਾਂ ‘ਚ ਦੋਵਾਂ ਦੇਸ਼ਾਂ ਦੇ ਵਿਚਕਾਰ ਹੋਏ ਸਮਝੌਤਿਆਂ ਨੂੰ ਪੂਰੀ ‘ਸੰਪਰੂਨਤਾ’ ਦੇ ਨਾਲ ਨਿਸ਼ਠਾਪੂਰਵਕ’ ਸਨਮਾਨ ਕੀਤਾ ਜਾਣਾ ਚਾਹੀਦਾ। ਨਾਲ ਹੀ ਵਿਦੇਸ਼ ਮੰਤਰੀ ਨੇ ਸੀਮਾ ਪਾਰ ਤੋਂ ਅੱਤਵਾਦ ਦਾ ਵੀ ਜ਼ਿਕਰ ਕੀਤਾ। ਸਰਦਾਰ ਪਟੇਲ ਸਮਾਰਕ ਲੈਕਚਰ ਦੇ ਦੌਰਾਨ ਵਿਦੇਸ਼ ਮੰਤਰੀ ਨੇ ਕਿਹਾ ਕਿ ਵਾਸਤਵਿਕ ਕੰਟਰੋਲ ਰੇਖਾ (ਐੱਲ.ਏ.ਸੀ.) ‘ਤੇ ਯਥਾਸਥਿਤੀ ‘ਚ ਬਦਲਾਅ ਦੀ ਕੋਈ ਵੀ ਇਕਤਰਫਾ ਕੋਸ਼ਿਸ਼ ਅਸਵੀਕਾਰਯੋਗ ਹੈ। ਜੈਸ਼ੰਕਰ ਨੇ ਸੀਮਾ ਪਾਰ ਤੋਂ ਅੱਤਵਾਦ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਇਸ ਦਾ ਮੁਕਾਬਲਾ ਕਰਨ ਲਈ ਇਕਜੁੱਟ ਹੋਣਾ ਹੋਵੇਗਾ।
ਜੈਸ਼ੰਕਰ ਨੇ ਕਿਹਾ ਕਿ ਸੀਮਾਵਰਤੀ ਖੇਤਰਾਂ ‘ਚ ਸ਼ਾਂਤੀਪੂਰਨ ਮਾਹੌਲ ਅਤੇ ਚੀਨ ਦੇ ਵਿਚਕਾਰ ਹੋਰ ਖੇਤਰਾਂ ‘ਚ ਤਾਲਮੇਲ ਦੇ ਵਿਸਤਾਰ ਲਈ ਆਧਾਰ ਉਪਲੱਬਧ ਕਰਵਾਇਆ ਪਰ ਮਹਾਮਾਰੀ ਸਾਹਮਣੇ ਆਉਣ ਦੇ ਦੌਰਾਨ ਸੰਬੰਧ ਤਣਾਅਪੂਰਨ ਹੋ ਗਏ ਹਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਚੀਨ ਦੇ ਵਿਚਕਾਰ ਸੰਬੰਧਾਂ ‘ਚ ਆਮ ਸਥਿਤੀ ਬਹਾਲ ਕਰਨ ਲਈ ਦੋਵਾਂ ਦੇਸ਼ਾਂ ਦੇ ਵਿਚਕਾਰ ਹੋਏ ਸਮਝੌਤਿਆਂ ਦਾ ਪੂਰੀ ਇਮਾਨਦਾਰੀ ਦੇ ਨਾਲ ਨਿਸ਼ਠਾਪੂਰਵਕ ਸਨਮਾਨ ਕੀਤਾ ਜਾਣਾ ਚਾਹੀਦਾ। ਜਿਥੇ ਤੱਕ ਐੱਲ.ਏ.ਸੀ. ਦਾ ਸੰਬੰਧ ਹੈ, ਇਕਤਰਫਾ ਰੂਪ ਨਾਲ ਯਥਾਸਥਿਤੀ ਨੂੰ ਬਦਲਣ ਦੀ ਕੋਈ ਵੀ ਕੋਸ਼ਿਸ਼ ਅਸਵੀਕਾਰਯੋਗ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਧਾਰਨਾਵਾਂ ‘ਚ ਬਦਲਾਅ ਨਾਲ ਸੰਬੰਧ ਅਪ੍ਰਭਾਵਿਤ ਨਹੀਂ ਰਹਿ ਸਕਦੇ ਹਨ ਜੋ ਇਸ ਰੇਖਾਂਕਿਤ ਕਰਦੀ ਹੈ।
ਜੈਸ਼ੰਕਰ ਨੇ ਕਿਹਾ ਕਿ ਤਿੰਨ ਦਹਾਕਿਆਂ ਤੱਕ ਸੰਬੰਧ ਸਥਿਰ ਰਹੇ ਕਿਉਂਕਿ ਦੋਵਾਂ ਦੇਸ਼ਾਂ ਨੇ ਨਵੀਂ ਪਰਿਸਥਿਤੀਆਂ ਅਤੇ ਵਿਰਾਸਤ ‘ਚ ਮਿਲੀਆਂ ਚੁਣੌਤੀਆਂ ਦਾ ਹੱਲ ਕੀਤਾ। ਮੰਤਰੀ ਨੇ ਕਿਹਾ ਕਿ ਭਾਰਤ ਉਭਰਦੀ ਸੰਸਾਰਕ ਵਿਵਸਥਾ ਦੇ ਵੱਖ-ਵੱਖ ਧਰੂਵਾਂ ਨੂੰ ਨਾਲ ਲੈਂਦੇ ਹੋਏ ਆਪਣੇ ਨੇੜਲੇ ਗੁਆਂਢੀ ਦੇਸ਼ਾਂ ‘ਤੇ ਜ਼ਿਆਦਾ ਧਿਆਨ ਦੇਣਾ ਜਾਰੀ ਰੱਖੇਗਾ। ਭਾਰਤ ਅਤੇ ਚੀਨ ਦੇ ਵਿਚਕਾਰ ਪਿਛਲੇ ਪੰਜ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਪੂਰਬੀ ਲੱਦਾਖ ‘ਚ ਸੀਮਾ ‘ਤੇ ਗਤੀਰੋਧ ਬਣਿਆ ਹੋਇਆ ਹੈ ਜਿਸ ਨਾਲ ਸੰਬੰਧ ਤਣਾਅ ਪੂਰਨ ਹੋ ਗਏ ਹਨ। ਦੋਵਾਂ ਪੱਖਾਂ ਦੇ ਵਿਚਕਾਰ ਡਿਪਲੋਮੈਟਿਕ ਅਤੇ ਸੈਨਾ ਪੱਧਰ ‘ਤੇ ਕਈ ਦੌਰ ਦੀ ਵਾਰਤਾ ਹੋ ਚੁੱਕੀ ਹੈ ਪਰ ਗਤੀਰੋਧ ਖਤਮ ਨਹੀਂ ਹੋ ਸਕਿਆ ਹੈ।
News Credit :jagbani(punjabkesari)