Image Courtesy :jagbani(punjabkesar)

ਵੈੱਜ ਜਾਂ ਫ਼ਿਰ ਚੀਜ਼ ਨੂਡਲਜ਼ ਤਾਂ ਤੁਸੀਂ ਜ਼ਰੂਰ ਖਾਧੇ ਹੋਣਗੇ ਪਰ ਕੀ ਤੁਸੀਂ ਚਪਾਤੀ ਨੂਡਲਸ ਟ੍ਰਾਈ ਕੀਤੇ ਹਨ। ਜੇ ਨਹੀਂ ਤਾਂ ਇੱਕ ਵਾਰ ਜ਼ਰੂਰ ਖਾਓ। ਇਹ ਖਾਣ ਵਿੱਚ ਬਹੁਤ ਹੀ ਸੁਆਦ ਹੁੰਦੇ ਹਨ ਅਤੇ ਨਾਲ ਹੀ ਸਿਹਤਮੰਦ ਵੀ। ਅਸੀਂ ਤੁਹਾਨੂੰ ਚਪਾਤੀ ਨੂਡਲਜ਼ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਢੰਗ।
ਇੱਕ ਚੱਮਚ ਤੇਲ
ਇੱਕ ਚੱਮਚ ਲਸਣ
70 ਗ੍ਰਾਮ ਪਿਆਜ਼
50 ਗ੍ਰਾਮ ਗਾਜਰ
80 ਗ੍ਰਾਮ ਸ਼ਿਮਲਾ ਮਿਰਚ
90 ਗ੍ਰਾਮ ਪੱਤਾ ਗੋਭੀ
70 ਮਿਲੀਲੀਟਰ ਕੈਚਅੱਪ
ਇੱਕ ਚੱਮਚ ਰੈੱਡ ਚਿਲੀ ਸੌਸ
ਅੱਧਾ ਚੱਮਚ ਸੋਇਆ ਸੌਸ
ਅੱਧਾ ਚੱਮਚ ਨਿੰਬੂ ਦਾ ਰਸ
ਅੱਧਾ ਚੱਮਚ ਕਾਲੀ ਮਿਰਚ
ਇੱਕ ਚੱਮਚ ਨਮਕ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਤਿੰਨ ਚਪਾਤੀਆਂ ਨੂੰ ਰੋਲ ਕਰਕੇ ਗੋਲ ਆਕਾਰ ਵਿੱਚ ਕੱਟ ਲਓ। ਇੱਕ ਪੈਨ ਵਿੱਚ ਤੇਲ ਗਰਮ ਕਰ ਕੇ ਉਸ ਵਿੱਚ ਲਸਣ ਅਤੇ ਪਿਆਜ਼ ਪਾ ਕੇ ਚੰਗੀ ਤਰ੍ਹਾਂ ਨਾਲ ਭੁੰਨ ਲਓ। ਫ਼ਿਰ ਇਸ ਵਿੱਚ ਗਾਜਰ, ਸ਼ਿਮਲਾ ਮਿਰਚ ਅਤੇ ਪੱਤਾਗੋਭੀ ਪਾ ਕੇ 3-5 ਮਿੰਟ ਲਈ ਪਕਾਓ। ਫ਼ਿਰ ਇਸ ਵਿੱਚ ਕੈਚਅੱਪ, ਰੈੱਡ ਚਿਲੀ ਸੌਸ, ਸੋਇਆ ਸੌਸ, ਨਿੰਬੂ ਦਾ ਰਸ, ਕਾਲੀ ਮਿਰਚ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਤੋਂ ਬਾਅਦ ਕੱਟੀ ਹੋਈ ਚਪਾਤੀ ਪਾਓ ਅਤੇ 8-10 ਮਿੰਟ ਤਕ ਪਕਾਓ। ਚਪਾਤੀ ਨੂਡਲਸ ਤਿਆਰ ਹਨ। ਗਰਮਾ-ਗਰਮ ਸਰਵ ਕਰੋ।