Image Courtesy :jagbani(punjabkesar)

ਬਠਿੰਡਾ : ਕਨੱਈਆ ਚੌਕ ‘ਚ ਕਿਸਾਨਾਂ ਵਲੋਂ ਲਗਾਏ ਗਏ ਧਰਨੇ ‘ਚ ਕਿਸਾਨਾਂ ਅਤੇ ‘ਆਪ’ ਵਰਕਰਾਂ ‘ਚ ਝੜਪ ਹੋ ਗਈ। ਬਾਅਦ ‘ਚ ਸੀਨੀਅਰ ਆਗੂਆਂ ਨੇ ਬਚਾਅ ਕਰਵਾਇਆ। ਕਿਸਾਨਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਦੇ ਕੁੱਝ ਵਰਕਰ ਧਰਨੇ ਦੇ ਨੇੜੇ ਇਕੱਠੇ ਹੋ ਕੇ ਨਾਅਰੇਬਾਜ਼ੀ ਕਰ ਰਹੇ ਸਨ। ਇਸ ਦੌਰਾਨ ਕਿਸਾਨਾਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ‘ਚ ਤਕਰਾਰ ਹੋ ਗਈ, ਜੋ ਹੱਥੋਪਾਈ ‘ਚ ਬਦਲ ਗਈ। ਬਾਅਦ ‘ਚ ਕਿਸਾਨਾਂ ਅਤੇ ਹੋਰ ਨੇਤਾਵਾਂ ਨੇ ਬਚਾਅ ਕਰਵਾਇਆ।
ਕਿਸਾਨ ਨੇਤਾ ਅਮਰਜੀਤ ਸਿੰਘ ਹਨੀ ਨੇ ਦੱਸਿਆ ਕਿ ਉਕਤ ਲੋਕ ਧਰਨੇ ‘ਚ ਵਿਘਨ ਪਾ ਰਹੇ ਸਨ, ਜਿਨ੍ਹਾਂ ਨੂੰ ਰੋਕਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਬਾਅਦ ‘ਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਕੁੱਝ ਵਰਕਰਾਂ ਦੇ ਨਾਲ ਧਰਨੇ ‘ਚ ਸ਼ਾਮਲ ਵੀ ਹੋਏ ਅਤੇ ਕੁੱਝ ਦੇਰ ਬੈਠਣ ਦੇ ਬਾਅਦ ਉੱਥੋਂ ਚਲੇ ਗਏ। ਇਸ ਸਬੰਧ ‘ਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ, ਜਿਸ ਨੂੰ ਲੈ ਕੇ ਕੁੱਝ ਕਹਾਸੁਣੀ ਹੋਈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਕਿਸਾਨਾਂ ਦੇ ਨਾਲ ਕੋਈ ਮਸਲਾ ਨਹੀਂ ਹੈ ਅਤੇ ਉਹ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਦੇ ਨਾਲ ਡੱਟ ਕੇ ਖੜ੍ਹੇ ਹਨ। ਉਨ੍ਹਾਂ ਨੇ ਕਹਾ ਕਿ ਉਹ ਖ਼ੁਦ ਇਕ ਕਿਸਾਨ ਹਨ ਅਤੇ ਕਿਸਾਨ ਹੋਣ ਦੇ ਨਾਤੇ ਹੀ ਧਰਨੇ ‘ਚ ਸ਼ਾਮਲ ਹੋਏ ਸਨ। ਇਸ ਦੌਰਾਨ ਕੁੱਝ ਸ਼ਰਾਰਤੀ ਅਨਸਰਾਂ ਨੇ ਜਾਨ ਬੁੱਝ ਕੇ ਵਿਵਾਦ ਕਰਵਾਇਆ, ਜਦਕਿ ਉਨ੍ਹਾਂ ਦੇ ਨਾਲ ਕਿਸਾਨਾਂ ਦਾ ਕੋਈ ਝਗੜਾ ਦਾ ਝੜਪ ਨਹੀਂ ਹੋਈ।
News Credit :jagbani(punjabkesar)