Image Courtesy :jagbani(punjabkesar)

ਨਵੀਂ ਦਿੱਲੀ – ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸਰਫ਼ਰਾਜ ਨਵਾਜ਼ ਨੇ ਉੱਥੋਂ ਦੇ ਮੌਜੂਦਾ ਪ੍ਰਧਾਨ ਮੰਤਰੀ ਅਤੇ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖ਼ਾਨ ‘ਤੇ ਇੱਕ ਵੱਡਾ ਇਲਜ਼ਾਮ ਲਗਾਇਆ ਹੈ। ਸਰਫ਼ਰਾਜ਼ ਨੇ ਦਾਅਵਾ ਕੀਤਾ ਹੈ ਕਿ ਇਮਰਾਨ ਕੋਕੇਨ ਦਾ ਸੇਵਨ ਕਰਦਾ ਸੀ। ਸਰਫ਼ਰਾਜ਼ ਦੇ ਇਸ ਸਨਸਨੀਖ਼ੇਜ਼ ਦਾਅਵੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸਰਫ਼ਰਾਜ਼ 1970 ਅਤੇ 80 ਦੇ ਦਹਾਕੇ ਵਿੱਚ ਪਾਕਿਸਤਾਨੀ ਟੀਮ ਦਾ ਸਟਾਰ ਤੇਜ਼ ਗੇਂਦਬਾਜ਼ ਸੀ ਅਤੇ ਉਹ ਇਮਰਾਨ ਖ਼ਾਨ ਨਾਲ ਖੇਡ ਚੁੱਕੈ। ਸਰਫ਼ਰਾਜ਼ ਨੇ ਇਹ ਵੀ ਕਿਹਾ ਕਿ ਜੇਕਰ ਉਸ ਦੇ ਦਾਅਵੇ ਨੂੰ ਇਮਰਾਨ ਝੂਠਾ ਸਮਝਦੈ ਤਾਂ ਉਹ ਉਸ ਨੂੰ ਅਦਾਲਤ ਲੈ ਕੇ ਜਾ ਸਕਦੈ।
ਸਰਫ਼ਰਾਜ਼ ਨੇ ਇਸ ਵੀਡੀਓ ਵਿੱਚ 1987 ਦੇ ਇੱਕ ਮੈਚ ਦਾ ਜ਼ਿਕਰ ਕੀਤਾ। ਇਹ ਮੈਚ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ ਸੀ। ਸਰਫ਼ਰਾਜ਼ ਮੁਤਾਬਿਕ ਇਸ ਮੈਚ ਵਿੱਚ ਇਮਰਾਨ ਦਾ ਪ੍ਰਦਰਸ਼ਨ ਚੰਗਾ ਨਹੀਂ ਸੀ। ਉਸ ਨੇ ਉਸ ਘਟਨਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਸਲਾਮਾਬਾਦ ਵਿੱਚ ਇਮਰਾਨ ਉਨ੍ਹਾਂ ਦੇ ਘਰ ਆਇਆ ਅਤੇ ਭੋਜਨ ਦੌਰਾਨ ਉਨ੍ਹਾਂ ਨੇ ਡਰੱਗ ਲਈ ਸੀ।