Image Courtesy :jagbani(punjabkesari)

ਬੌਲੀਵੁਡ ਦੇ ਮਿਸਟਰ ਪਰਫ਼ੈਕਸ਼ਨਿਸਟ ਆਮਿਰ ਖ਼ਾਨ ਇੱਕ ਵਾਰ ਫ਼ਿਰ ਚਰਚਾ ‘ਚ ਹੈ, ਪਰ ਇਸ ਦੀ ਵਜ੍ਹਾ ਆਗਾਮੀ ਫ਼ਿਲਮ ਲਾਲ ਸਿੰਘ ਚੱਢਾ ਨਹੀਂ। ਦਰਅਸਲ ਦਿੱਲੀ ਦੇ ਗ਼ਾਜ਼ਿਆਬਾਦ ਦੀ ਲੋਨੀ ਵਿਧਾਨ ਸਭਾ ਸੀਟਾਂ ਨਾਲ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਨੰਦ ਕਿਸ਼ੋਰ ਗੁਰਜਰ ਨੇ ਬੌਲੀਵੁਡ ਅਦਾਕਾਰ ਆਮਿਰ ਖ਼ਾਨ ‘ਤੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦੇ ਲਾਪ੍ਰਵਾਹੀ ਵਰਤਣ ਦਾ ਗੰਭੀਰ ਦੋਸ਼ ਲਗਾਇਆ ਹੈ। ਲੋਨੀ ਦੇ ਭਾਜਪਾ ਵਿਧਾਇਕ ਨੰਦ ਕਿਸ਼ੋਰ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਗਾਜ਼ਿਆਬਾਦ ਦੌਰੇ ਦੌਰਾਨ ਆਮਿਰ ਖ਼ਾਨ ਨੇ ਕੋਰੋਨਾ ਵਾਇਰਸ ਸੰਕ੍ਰਮਣ ਦੇ ਦੌਰ ‘ਚ ਲਾਪ੍ਰਵਾਹੀ ਕਰਦੇ ਹੋਏ ਨਿਯਮਾਂ ਦਾ ਉਲੰਘਣ ਕੀਤਾ ਹੈ। ਵਿਧਾਇਕ ਦਾ ਇਹ ਵੀ ਕਹਿਣਾ ਹੈ ਕਿ ਇੱਕ ਨਿੱਜੀ ਪ੍ਰੋਗਰਾਮ ‘ਚ ਲੋਨੀ ਦੇ ਪਹੁੰਚਣ ਦੌਰਾਨ ਲੋਕਾਂ ਦੀ ਭੀੜ ਨਾਲ ਘਿਰੇ ਆਮਿਰ ਖ਼ਾਨ ਨੇ ਮਾਸਕ ਤਕ ਨਹੀਂ ਸੀ ਲਗਾਇਆ ਹੋਇਆ ਜਦਕਿ ਇਹ ਬਹੁਤ ਜ਼ਰੂਰੀ ਸੀ। ਇਸ ਤੋਂ ਇਲਾਵਾ ਸ਼ਰੀਰਕ ਦੂਰੀ ਦੇ ਨਿਯਮਾਂ ਦੀਆਂ ਵੀ ਧੱਜੀਆਂ ਉਡਾਈਆਂ ਜਦਕਿ ਦਿੱਲੀ-NCR ‘ਚ ਕੋਰੋਨਾ ਸੰਕ੍ਰਮਣ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ।
ਨੰਦ ਕਿਸ਼ੋਰ ਗੁਰਜਰ ਨੇ ਆਮਿਰ ਖ਼ਾਨ ਖ਼ਿਲਾਫ਼ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਮਾਸਕ ਨਾ ਪਾਉਣ ਦਾ ਦੋਸ਼ ਲਗਾਉਂਦੇ ਹੋਏ ਪੁਲੀਸ ਨੂੰ ਸ਼ਿਕਾਈਤ ਕੀਤੀ। ਇਸ ਮਾਮਲੇ ‘ਚ ਪੁਲੀਸ ਨੇ ਮਾਮਲੇ ਦੀ ਜਾਂਚ ਕਰ ਕਾਰਵਾਈ ਕਰਨ ਦਾ ਯਕੀਨ ਦਿਵਾਇਆ ਹੈ।
ਇਹ ਹੈ ਪੂਰਾ ਮਾਮਲਾ
ਖ਼ਬਰਾਂ ਮੁਤਾਬਕ, ਮੰਗਲਵਾਰ ਸਵੇਰੇ ਅਮਿਰ ਖ਼ਾਨ ਫ਼ਿਲਮ ਲਾਲ ਸਿੰਘ ਚੱਢਾ ਦੀ ਸ਼ੂਟਿੰਗ ਲਈ ਟ੍ਰਾਨਿਕਾ ਸਿਟੀ ਉਪਯੋਗਿਕ ਖੇਤਰ ਪਹੁੰਚਿਆ ਸੀ। ਦੋਸ਼ ਹੈ ਕਿ ਇਸ ਦੌਰਾਨ ਉਨ੍ਹਾਂ ਨੇ ਮਾਸਕ ਨਹੀਂ ਸੀ ਲਗਾਇਆ ਹੋਇਆ। ਉਸ ਨੇ ਸ਼ਰੀਰਕ ਦੂਰੀ ਦਾ ਪਾਲਣ ਵੀ ਨਹੀਂ ਕੀਤਾ ਅਤੇ ਨਾਲ ਤਸਵੀਰਾਂ ਖਿੱਚਵਾਈਆਂ ਜਦਕਿ ਦਿੱਲੀ ਅਤੇ ਮੁੰਬਈ ‘ਚ ਕੋਰੋਨਾ ਮਹਾਂਮਾਰੀ ਸਭ ਤੋਂ ਜ਼ਿਆਦਾ ਹੈ।