Image Courtesy :jagbani(punjabkesar)

ਕੁਪਵਾੜਾ— ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਖ਼ਿਲਾਫ ਸੁਰੱਖਿਆ ਦਸਤਿਆਂ ਦਾ ਐਕਸ਼ਨ ਜਾਰੀ ਹੈ। ਕਸ਼ਮੀਰ ਦੇ ਕੁਪਵਾੜਾ ‘ਚ ਸਰਚ ਮੁਹਿੰਮ ਦੌਰਾਨ ਸੁਰੱਖਿਆ ਦਸਤਿਆਂ ਦੇ 3 ਜਵਾਨ ਸ਼ਹੀਦ ਹੋ ਗਏ। ਜਾਣਕਾਰੀ ਮੁਤਾਬਕ ਅੱਤਵਾਦੀ ਭਾਰਤ ‘ਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਸੁਰੱਖਿਆ ਦਸਤਿਆਂ ਨੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਜਵਾਨਾਂ ਨੇ ਮੋਰਚਾ ਸੰਭਾਲਦੇ ਹੋਏ ਪੂਰੇ ਇਲਾਕੇ ਨੂੰ ਘੇਰ ਲਿਆ। ਦਰਅਸਲ 7-8 ਨਵੰਬਰ ਦੀ ਦਰਮਿਆਨੀ ਰਾਤ ਨੂੰ ਕੰਟਰੋਲ ਰੇਖਾ ‘ਤੇ ਅੱਤਵਾਦੀਆਂ ਵਲੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ।
ਫ਼ੌਜ ਨੂੰ ਜਿਵੇਂ ਹੀ ਘੁਸਪੈਠ ਦੀ ਜਾਣਕਾਰੀ ਮਿਲੀ, ਤਾਂ ਉਨ੍ਹਾਂ ਨੇ ਇਸ ਦੇ ਖ਼ਿਲਾਫ ਮੁਹਿੰਮ ਸ਼ੁਰੂ ਕਰ ਦਿੱਤਾ। ਫ਼ੌਜ ਨੇ ਇਸ ਮੁਹਿੰਮ ਵਿਚ ਦੋ ਘੁਸਪੈਠੀਏ ਮਾਰ ਡਿਗਾਏ। ਫ਼ੌਜ ਨੂੰ ਤਲਾਸ਼ੀ ਮੁਹਿੰਮ ਵਿਚ ਦੋ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਪਰ ਇਸ ਮੁਹਿੰਮ ਵਿਚ ਫ਼ੌਜ ਦੇ ਦੋ ਅਤੇ ਬੀ. ਐੱਸ. ਐੱਫ. ਦਾ ਇਕ ਜਵਾਨ ਸ਼ਹੀਦ ਹੋ ਗਿਆ। ਨਾਲ ਹੀ ਫ਼ੌਜ ਦਾ ਇਕ ਜਵਾਨ ਜ਼ਖਮੀ ਵੀ ਦੱਸਿਆ ਜਾ ਰਿਹਾ ਹੈ।
ਖ਼ਬਰਾਂ ਮੁਤਾਬਕ ਕਾਂਸਟੇਬਲ ਸੁਦੀਪ ਸਰਕਾਰ ਨੇ ਮਾਛਿਲ ਸੈਕਟਰ ਵਿਚ ਮੁਹਿੰਮ ਦੌਰਾਨ ਸ਼ਹੀਦ ਹੋ ਗਏ ਹਨ। ਭਾਰਤੀ ਫ਼ੌਜ ਵੀ ਅੱਤਵਾਦੀ ਖ਼ਿਲਾਫ਼ ਮੁਹਿੰਮ ਵਿਚ ਸ਼ਾਮਲ ਹੈ। ਸਰਹੱਦ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਦੇ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਖ਼ਿਲਾਫ਼ ਸਾਂਝੀ ਮੁਹਿੰਮ ਅਜੇ ਜਾਰੀ ਹੈ। ਸਵੇਰੇ ਮਾਰੇ ਗਏ ਅੱਤਵਾਦੀਆਂ ਕੋਲੋਂ ਇਕ ਏ.ਕੇ47 ਅਤੇ ਦੋ ਬੈਗ ਬਰਾਮਦ ਹੋਏ ਹਨ।
News Credit :jagbani(punjabkesar)