Image Courtesy :jagbani(punjabkesar)

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਦੇ ਜ਼ਰੀਏ ਕਿਹਾ ਕਿ ਜਿੱਤ ਲਈ ਵਧਾਈ। ਭਾਰਤ-ਅਮਰੀਕਾ ਸਬੰਧਾਂ ਨੂੰ ਮਜਬੂਤ ਕਰਨ ‘ਚ ਤੁਹਾਡਾ ਯੋਗਦਾਨ ਮਹੱਤਵਪੂਰਣ ਅਤੇ ਅਮੁੱਲ ਸੀ। ਅਸੀਂ ਭਾਰਤ-ਅਮਰੀਕਾ ਸਬੰਧਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਊੱਚਾਈਆਂ ‘ਤੇ ਲੈ ਜਾਵਾਂਗੇ।
ਇਸ ਤੋਂ ਇਲਾਵਾ ਪੀ.ਐੱਮ. ਮੋਦੀ ਨੇ ਕਮਲਾ ਹੈਰਿਸ ਨੂੰ ਵਧਾਈ ਦਿੰਦੇ ਹੋਏ ਕਿਹਾ ਸਾਰੇ ਭਾਰਤੀ-ਅਮਰੀਕੀਆਂ ਲਈ ਵੀ ਬਹੁਤ ਮਾਣ ਦੀ ਗੱਲ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਸਮਰਥਨ ਅਤੇ ਅਗਵਾਈ ਨਾਲ ਭਾਰਤ-ਅਮਰੀਕਾ ਸੰਬੰਧ ਹੋਰ ਵੀ ਮਜ਼ਬੂਤ ਹੋ ਜਾਣਗੇ।
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣ ‘ਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡੇਨ ਨੇ ਸ਼ਨੀਵਾਰ ਨੂੰ ਰਿਪਬਲਿਕਨ ਪਾਰਟੀ ਦੇ ਆਪਣੇ ਵਿਰੋਧੀ ਡੋਨਾਲਡ ਟਰੰਪ ਨੂੰ ਕੜੇ ਮੁਕਾਬਲੇ ‘ਚ ਹਰਾ ਦਿੱਤਾ। ਪ੍ਰਮੁੱਖ ਅਮਰੀਕੀ ਮੀਡੀਆ ਸੰਸਥਾਨਾਂ ਦੀਆਂ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਸੀ.ਐੱਨ.ਐੱਨ. ਦੀ ਰਿਪੋਰਟ ਮੁਤਾਬਕ ਪੈਂਸਿਲਵੇਨੀਆ ਸੂਬੇ ‘ਚ ਜਿੱਤ ਦਰਜ ਕਰਨ ਤੋਂ ਬਾਅਦ 77 ਸਾਲਾ ਸਾਬਕਾ ਉਪ ਰਾਸ਼ਟਰਪਤੀ ਬਾਈਡੇਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਹੋਣਗੇ। ਇਸ ਸੂਬੇ ‘ਚ ਜਿੱਤ ਤੋਂ ਬਾਅਦ ਬਾਈਡੇਨ ਨੂੰ 270 ਤੋਂ ਜ਼ਿਆਦਾ ਇਲੈਕਟ੍ਰੋਲ ਕਾਲਜ ਵੋਟ ਮਿਲ ਗਏ ਜੋ ਜਿੱਤ ਲਈ ਜ਼ਰੂਰੀ ਸਨ।
News Credit :jagbani(punjabkesar)