Image Courtesy :indocanadiantimes

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਅਤੇ ਬੌਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਪਤੀ ਵਿਰਾਟ ਕੋਹਲੀ ਨੇ ਬੀਤੇ ਵੀਰਵਾਰ ਨੂੰ ਆਪਣਾ 32ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਸਮੇਂ ਵਿਰਾਟ ਕੋਹਲੀ ਦੁਨੀਆ ਦੇ ਨੰਬਰ ਇੱਕ ਬੱਲੇਬਾਜ਼ ਹਨ। ਉਨ੍ਹਾਂ ਦੇ ਨਾਂ ‘ਤੇ ਅੰਤਰਰਾਸ਼ਟਰੀ ਕ੍ਰਿਕਟ ‘ਚ ਬਹੁਤ ਸਾਰੇ ਰਿਕਾਰਡ ਹਨ।
ਇਸ ਵਾਰ ਵਿਰਾਟ ਕੋਹਲੀ UAE ‘ਚ ਹਨ ਅਤੇ IPL ਖੇਡ ਰਹੇ ਹਨ, ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਉਨ੍ਹਾਂ ਨਾਲ ਸਮਾਂ ਬਤੀਤ ਕਰ ਰਹੀ ਹੈ।
ਬਰਥਡੇ ਤੋਂ ਬਾਅਦ ਸਾਹਮਣੇ ਆਈਆਂ ਪਿਆਰੀਆਂ ਤਸਵੀਰਾਂ
ਅਨੁਸ਼ਕਾ ਸ਼ਰਮਾ ਇੱਕ ਤਸਵੀਰ ‘ਚ ਵਿਰਾਟ ਕੋਹਲੀ ਦੀ ਗਲ੍ਹ ‘ਤੇ ਕਿੱਸ ਕਰਦੀ ਨਜ਼ਰ ਆ ਰਹੀ ਹੈ। ਦੂਜੀ ਤਸਵੀਰ ‘ਚ ਦੋਵੇਂ ਇੱਕ-ਦੂਜੇ ਨੂੰ ਬਾਹਾਂ ‘ਚ ਲੈ ਰਹੇ ਹਨ। ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਤੇ ਮੌਨੀ ਰਾਏ, ਤਾਹਿਰਾ ਕਸ਼ਅਪ ਅਤੇ ਪ੍ਰਿਯੰਕਾ ਚੋਪੜਾ ਨੇ ਰਿਐਕਟ ਕੀਤਾ। PC ਨੇ ਲਾਊਡਲੀ ਕ੍ਰਾਇੰਗ ਇਮੋਜੀ ਬਣਾਇਆ ਜੋ ਕਿ ਬਹੁਤ ਜ਼ਿਆਦਾ ਖ਼ੁਸ਼ੀ ਕਾਰਨ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਨਾ ਕਰ ਪਾਉਣਾ ਦਰਸਾਉਂਦਾ ਹੈ।
ਬਰਥਡੇ ਦੀਆਂ ਵੀਡੀਓਜ਼ ਅਤੇ ਤਸਵੀਰਾਂ ਹੋ ਚੁੱਕੀਆਂ ਵਾਇਰਲ
ਅਨੁਸ਼ਕਾ ਤੇ ਵਿਰਾਟ ਦਾ ਇੱਕ ਹੋਰ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ ਜਿਸ ‘ਚ ਵਿਰਾਟ ਕੇਕ ਕੱਟਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ‘ਚ ਦੋਵੇਂ ਇੱਕ-ਦੂਜੇ ਨੂੰ ਕੇਕ ਖੁਆ ਕੇ ਗਲੇ ਲਾਉਂਦੇ ਨਜ਼ਰ ਆ ਰਹੇ ਹਨ। ਅਨੁਸ਼ਕਾ ਇਸ ਵਕਤ ਦੁਬਈ ‘ਚ ਵਿਰਾਟ ਨਾਲ ਆਪਣੀ ਪ੍ਰੈਗਨੈਂਸੀ ਮਾਣ ਰਹੀ ਹੈ। ਦੋਹਾਂ ਨੇ ਅਗਸਤ ‘ਚ ਮਾਤਾ-ਪਿਤਾ ਬਣਨ ਦੀ ਖ਼ਬਰ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ।
BCCI ਨੇ ਇੰਝ ਕੀਤਾ ਵਿਸ਼
ਦੱਸਣਯੋਗ ਹੈ ਕਿ ਵਿਰਾਟ ਕੋਹਲੀ ਦੇ ਜਨਮਦਿਨ ‘ਤੇ BCCI, ICC ਤੋਂ ਇਲਾਵਾ ਕਈ ਕ੍ਰਿਕਟਰਾਂ ਨੇ ਕਰੋੜਾਂ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। BCCI ਨੇ ਟਵੀਟ ਕੀਤਾ, ”2011 ਵਿਸ਼ਵ ਕੱਪ ਦੇ ਵਿਜੇਤਾ, 21,901 ਦੌੜਾਂ, 70 ਅੰਤਰਰਾਸ਼ਟਰੀ ਸੈਂਕੜੇ, ਭਾਰਤੀ ਕਪਤਾਨ ਵਜੋਂ ਸਭ ਤੋਂ ਵਧ ਟੈੱਸਟ ਜਿੱਤਾਂ, T-20 (ਪੁਰਸ਼) ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਜਨਮਦਿਨ ਦੀਆਂ ਵਧਾਈਆਂ।”