Image Courtesy :dnaindia

ਮੁੰਬਈ – ਅਦਾਕਾਰਾ ਪੂਨਮ ਪਾਂਡੇ ਮੁਸ਼ਕਿਲਾਂ ‘ਚ ਘਿਰਦੀ ਨਜ਼ਰ ਆ ਰਹੀ ਹੈ। ਆਪਣੇ ਹੌਟ ਤੇ ਸੈਮੀ ਐਡਲਟ ਵੀਡੀਓਜ਼ ਲਈ ਮਸ਼ਹੂਰ ਪੂਨਮ ਪਾਂਡੇ ਖ਼ਿਲਾਫ਼ ਗੋਆ ‘ਚ ਚਾਪੋਲੀ ਡੈਮ ‘ਤੇ ਅਸ਼ਲੀਲ ਵੀਡੀਓ ਸ਼ੂਟ ਕਰਨ ਦਾ ਦੋਸ਼ ਹੈ। ਪੂਨਮ ਹਾਲ ਹੀ ‘ਚ ਗੋਆ ਤੋਂ ਆਪਣੇ ਪਤੀ ਨਾਲ ਪਰਤੀ ਹੈ। ਹੁਣ ਗੋਆ ਪੁਲੀਸ ਮਾਮਲੇ ‘ਚ ਪੁੱਛਗਿੱਛ ਕਰ ਰਹੀ ਹੈ ਅਤੇ ਸੰਭਵ ਹੈ ਕਿ ਪੂਨਮ ਪਾਂਡੇ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਦਰਅਸਲ, ਗੋਆ ਦੇ ਕੈਨਾਕੋਨਾ ਪੁਲੀਸ ਸਟੇਸ਼ਨ ‘ਚ ਇੱਕ ਵਿਅਕਤੀ ਖ਼ਿਲਾਫ਼ FRI ਦਰਜ ਕੀਤੀ ਗਈ ਹੈ। ਇਹ ਅਣਜਾਨ ਸ਼ਖਸ ਬੌਲੀਵੁਡ ਅਦਾਕਾਰਾ ਪੂਨਮ ਪਾਂਡੇ ਦਾ ਅਸ਼ਲੀਲ ਵੀਡੀਓ ਸ਼ੂਟ ਕਰ ਰਿਹਾ ਸੀ ਜਿਸ ਤੋਂ ਬਾਅਦ ਪੁਲੀਸ ਸਟੇਸ਼ਨ ‘ਚ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਉਥੇ ਹੀ ਗੋਆ ਫ਼ਾਰਵਰਡ ਪਾਰਟੀ ਦੀ ਮਹਿਲਾ ਵਿੰਗ ਨੇ ਪੂਨਮ ਪਾਂਡੇ ਖ਼ਿਲਾਫ਼ ਵੀ ਸ਼ਿਕਾਇਤ ਦਰਜ ਕਰਵਾਈ। ਦਰਅਸਲ, ਪੂਨਮ ਪਾਂਡੇ ਚਾਪੋਲੀ ਡੈਮ ‘ਤੇ ਇੱਕ ਅਸ਼ਲੀਲ ਵੀਡੀਓ ਸ਼ੂਟ ਕਰ ਰਹੀ ਸੀ ਜਿਸ ਤੋਂ ਬਾਅਦ ਮਹਿਲਾ ਵਿੰਗ ਨੇ ਇਹ ਐਕਸ਼ਨ ਲਿਆ।
ਦੱਸ ਦਈਏ ਕਿ ਪੂਨਮ ਪਾਂਡੇ ਨੇ ਹਾਲ ਹੀ ‘ਚ ਆਪਣੇ ਪ੍ਰੇਮੀ ਸੈਮ ਬੰਬੇ ਨਾਲ ਵਿਆਹ ਕਰਵਾਇਆ ਸੀ, ਪਰ ਦੋ ਹਫ਼ਤਿਆਂ ਬਾਅਦ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ‘ਚ ਦਰਾਰ ਆ ਗਈ। ਹਨੀਮੂਨ ‘ਤੇ ਗਈ ਪੂਨਮ ਪਾਂਡੇ ਨਾਲ ਪਤੀ ਨੇ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਅਦਾਕਾਰਾ ਨੇ ਪਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਪੁਲੀਸ ਨੇ ਪੂਨਮ ਪਾਂਡੇ ਦੇ ਪਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਹਾਲਾਂਕਿ ਬਾਅਦ ‘ਚ ਉਸ ਨੂੰ ਬੇਲ ਮਿਲ ਗਈ।
ਪੂਨਮ ਪਾਂਡੇ ਨੇ ਆਪਣੇ ਪਤੀ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਸੀ, ”ਸੈਮ ਨੇ ਇੱਕ ਵਾਰ ਮੈਨੂੰ ਇੰਨੀ ਬੁਰੀ ਤਰ੍ਹਾਂ ਮਾਰਿਆ ਸੀ ਕਿ ਮੇਰਾ ਬ੍ਰੇਨ ਹੈਮਰੇਜ ਹੋ ਗਿਆ। ਮੈਂ ਕਈ ਦਿਨਾਂ ਤਕ ਹਸਪਤਾਲ ‘ਚ ਦਾਖ਼ਲ ਰਹੀ, ਅਤੇ ਮੇਰਾ ਮੂੰਹ ਸੁਜਿਆ ਹੋਇਆ ਸੀ, ਮੇਰੇ ਸ਼ਰੀਰ ‘ਤੇ ਕਈ ਨਿਸ਼ਾਨ ਸਨ। ਸੈਮ ਨੇ ਆਪਣੇ ਇਨਸਟਾਗ੍ਰੈਮ ਤੋਂ ਮੇਰੀਆਂ ਸਾਰੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ ਜਦੋਂ ਕਿ ਮੈਂ ਕੁੱਝ ਵੀ ਨਹੀਂ ਕੀਤਾ ਕਿਉਂਕਿ ਮੈਨੂੰ ਲੱਗਾ ਕਿ ਆਖ਼ਿਰ ‘ਚ ਸਭ ਕੁੱਝ ਠੀਕ ਹੋ ਜਾਵੇਗਾ।”