Image Courtesy :bollywoodtadka

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਨਾਲ ਜੁੜੇ ਡਰੱਗ ਕੋਨੈਕਸ਼ਨ ‘ਚ ਦੀਪਿਕਾ ਪਾਦੁਕੋਣ ਦੀ ਸਾਬਕਾ ਮੈਨੇਜਰ ਕਰਿਸ਼ਨਾ ਪ੍ਰਕਾਸ਼ ਬੁੱਧਵਾਰ ਨੂੰ ਮੁੰਬਈ ਸਥਿਤ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਦਫ਼ਤਰ ਪਹੁੰਚੀ। ਜਾਂਚ ਏਜੰਸੀ ਨੇ ਕਰਿਸ਼ਮਾ ਪ੍ਰਕਾਸ਼ ਨੂੰ ਕੁੱਝ ਦਿਨ ਪਹਿਲਾਂ ਪੁਛਗਿਛ ਲਈ ਸੰਮਨ ਭੇਜੇ ਸਨ, ਪਰ ਉਹ ਪੇਸ਼ ਨਹੀਂ ਸੀ ਹੋਈ। ਕਰਿਸ਼ਮਾ ਪ੍ਰਕਾਸ਼ ਦੇ ਘਰ ‘ਤੇ ਛਾਪੇਮਾਰੀ ਦੌਰਾਨ 1.7 ਗ੍ਰਾਮ ਡਰੱਗ ਸੀਜ਼ ਕੀਤੀ ਗਈ ਜਿਸ ਤੋਂ ਬਾਅਦ NCB ਨੇ ਉਸ ਨੂੰ ਸੰਮਨ ਭੇਜਿਆ ਸੀ।
ਜਾਂਚ ਏਜੰਸੀ ਨੇ ਦੱਸਿਆ ਕਿ ਕਰਿਸ਼ਮਾ ਪ੍ਰਕਾਸ਼ ਕਈ ਦਿਨਾਂ ਤਕ ਗ਼ਾਇਬ ਰਹੀ। ਉਸ ਨੇ ਸੰਮਨ ਦਾ ਕੋਈ ਜਵਾਬ ਨਹੀਂ ਦਿੱਤਾ। ਕਰਿਸ਼ਮਾ ਨੇ ਬੁੱਧਵਾਰ ਨੂੰ ਪੁੱਛਗਿੱਛ ਤੋਂ ਪਹਿਲਾਂ ਅਗਲੀ ਜ਼ਮਾਨਤ ਲਈ ਪਟਿਸ਼ਨ ਦਾਇਰ ਕੀਤੀ। ਕੋਰਟ ਨੇ ਮੰਗਲਵਾਰ ਨੂੰ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਸੀ ਕਿ ਕਰਿਸ਼ਮਾ ਪ੍ਰਕਾਸ਼ ਨੂੰ 11 ਨਵੰਬਰ ਤਕ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ। ਮਾਮਲੇ ਦੀ ਅਗਲੀ ਸੁਣਵਾਈ 15 ਨਵੰਬਰ ਨੂੰ ਹੋਵੇਗੀ।
ਕੋਰਟ ਦੇ ਆਦੇਸ਼ ਤੋਂ ਬਾਅਦ NBC ਕਰਿਸ਼ਮਾ ਪ੍ਰਕਾਸ਼ ਤੋਂ ਪੁਛਗਿਛ ਕਰ ਸਕਦੀ ਹੈ, ਪਰ ਅੱਗੇ ਦੀ ਕਾਰਵਾਈ ਲਈ ਉਸ ਨੂੰ ਗ੍ਰਿਫ਼ਤਾਰ ਵੀ ਕਰ ਸਕਦੀ ਹੈ। ਕੋਰਟ ‘ਚ ਕਰਿਸ਼ਮਾ ਪ੍ਰਕਾਸ਼ ਨੇ ਭਰੋਸਾ ਦਿਵਾਇਆ ਸੀ ਕਿ ਉਹ ਜਾਂਚ ‘ਚ ਸਹਿਯੋਗ ਕਰੇਗੀ।
ਪਿਛਲੇ ਦਿਨਾਂ ‘ਚ ਅਜਿਹੀ ਰਿਪੋਰਟ ਆਈ ਸੀ ਕਿ ਕਰਿਸ਼ਮਾ ਨੇ ਟੈਲੈਂਟ ਏਜੰਸੀ ਕਵਾਨ ਤੋਂ ਅਸਤੀਫ਼ਾ ਦੇ ਦਿੱਤਾ ਹੈ ਜਿਸ ਦਾ ਮਤਲੱਬ ਹੈ ਕਿ ਹੁਣ ਉਹ ਕੇਵਕ ਦੀਪਿਕਾ ਪਾਦੁਕੋਣ ਨਾਲ ਹੀ ਜੁੜੀ ਹੈ।
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਡਰੱਗ ਕੋਨੈਕਸ਼ਨ ‘ਤੇ NCB ਦੀ ਜਾਂਚ ਜਾਰੀ ਹੈ। ਇਸ ਕੇਸ ‘ਚ ਕਰੀਬ 24 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ‘ਚ ਰਿਆ ਚੱਕਰਵਤੀ ਉਨ੍ਹਾਂ ਦੇ ਭਰਾ ਸ਼ੌਵਿਕ ਚਕਰਵਰਤੀ, ਸੁਸ਼ਾਂਤ ਸਿੰਘ ਰਾਜਪੂਤ ਦੇ ਮੈਨੇਜਰ ਸੈਮੁਅਲ ਮਿਰਾਂਡ, ਦੀਪੇਸ਼ ਸਾਵੰਤ, ਡਰੱਗ ਪੈਡਲਰ ਜ਼ੈਦ, ਬਾਸਿਤ ਪਰਿਹਾਰ ਸਮੇਤ ਹੋਰ ਲੋਕ ਸ਼ਾਮਿਲ ਹਨ। ਇਸ ਕੇਸ ਵਿੱਚ ਰੀਆ ਅਤੇ ਸੈਮੁਅਲ ਨੂੰ ਕੋਰਟ ਤੋਂ ਜ਼ਮਾਨਤ ਮਿਲ ਚੁੱਕੀ ਹੈ।