Image Courtesy :jagbani(punjabkesari)

ਇਸਲਾਮਾਬਾਦ – ਪਾਕਿਸਤਾਨ ਕ੍ਰਿਕਟ ਬੋਰਡ ਨੇ ਪਹਿਲੀ ਵਾਰ ਨਿਰਦੇਸ਼ਕ ਬੀਬੀ ਦੀ ਨਿਯੁਕਤੀ ਕੀਤੀ ਹੈ। ਮਨੁੱਖੀ ਸੰਸਾਧਨ ਕਾਰਜਕਾਰੀ ਆਲੀਆ ਜ਼ਫ਼ਰ PCB ਦੇ ਚਾਰ ਨਵੇਂ ਨਿਰਦੇਸ਼ਕਾਂ ਵਿੱਚੋਂ ਇੱਕ ਹੈ। ਉਸ ਤੋਂ ਇਲਾਵਾ, ਵਿੱਤ ਕਾਰਜਕਾਰੀ ਜਾਵੇਦ ਕੁਰੈਸ਼ੀ, ਅਰਥਸ਼ਾਸਤਰੀ ਅਸੀਮ ਵਾਜਿਦ ਜਵਾਦ ਅਤੇ ਕੌਰਪੋਰੇਟ ਕਾਰਜਕਾਰੀ ਆਰਿਫ਼ ਸਈਦ ਦੀ ਨਿਯੁਕਤੀ ਹੋਈ ਹੈ। ਜ਼ਫ਼ਰ ਅਤੇ ਜਵਾਦ ਨੂੰ ਦੋ ਸਾਲਾਂ ਲਈ ਨਿਯੁਕਤ ਕੀਤਾ ਗਿਆ ਹੈ। PCB ਦੇ ਨਵੇਂ ਸੰਵਿਧਾਨ ਤਹਿਤ ਚਾਰ ਆਜ਼ਾਦ ਨਿਰਦੇਸ਼ਕਾਂ ਵਿੱਚ ਇੱਕ ਮਹਿਲਾ ਮੈਂਬਰ ਦਾ ਹੋਣਾ ਜ਼ਰੂਰੀ ਹੈ।

PCB ਪ੍ਰਧਾਨ ਅਹਿਸਾਨ ਮਣੀ ਨੇ ਕਿਹਾ, ”ਮੈਂ ਨਵ-ਨਿਯੁਕਤ ਮੈਂਬਰਾਂ ਦਾ ਸਵਾਗਤ ਕਰਦਾ ਹਾਂ ਖ਼ਾਸ ਕਰ ਕੇ ਆਲੀਆ ਜ਼ਫ਼ਰ ਦਾ ਜੋ ਪਹਿਲੀ ਆਜ਼ਾਦ ਮੈਂਬਰ ਹੈ। ਇਹ PCB ਦੇ ਪ੍ਰਸ਼ਾਸਨ ਦਾ ਢਾਂਚਾ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।” ਹੁਣ ਪਾਕਿਸਤਾਨ ਦੇ ਪਹਿਲੀ ਸ਼੍ਰੇਣੀ ਦੇ ਕ੍ਰਿਕਟ ਵਿੱਚ ਸਿਰਫ਼ ਛੇ ਰਾਜਸੀ ਟੀਮਾਂ ਬਲੋਚਿਸਤਾਨ, ਸੈਂਟਰਲ ਪੰਜਾਬ, ਸਦਰਨ ਪੰਜਾਬ, ਖ਼ੈਬਰ ਪਖ਼ਤੂਨਖ਼ਵਾ, ਸਿੰਧ ਅਤੇ ਨੌਰਦਰਨ ਹੋਣਗੀਆਂ। ਹੁਣ ਤਕ ਪਹਿਲੀ ਸ਼੍ਰੇਣੀ ਦੇ ਕ੍ਰਿਕਟ ਵਿੱਚ ਇੱਥੇ ਬੈਂਕਾਂ ਦੀਆਂ ਟੀਮਾਂ ਅਤੇ ਸ਼ਹਿਰਾਂ ਦੀਆਂ ਟੀਮਾਂ ਹੋਇਆ ਕਰਦੀਆਂ ਸਨ।